Punjab News: ਇਮੀਗ੍ਰੇਸ਼ਨ ਕੰਪਨੀਆਂ ਤੋਂ ਪੀੜਤਾਂ ਨੇ ਕਿਸਾਨ ਜੱਥੇਬੰਦੀ ਬੀਕੇਯੂ ਤੋਤੇਵਾਲ ਦੀ ਅਗਵਾਈ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਿਕ ਚੰਡੀਗੜ੍ਹ ਅਤੇ ਪੰਜਾਬ ਵਿੱਚ ਕੰਮ ਕਰ ਰਹੀਆਂ ਕਈ ਇਮੀਗ੍ਰੇਸ਼ਨ ਕੰਪਨੀਆਂ ਨੇ ਵਿਦੇਸ਼ ਭੇਜਣ ਦੇ ਨਾਂਅ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰੀਆਂ ਗਈਆਂ ਹਨ। ਜਿਨ੍ਹਾਂ ਨੂੰ ਇਨਸਾਫ ਦਵਾਉਣ ਦੇ ਲਈ ਕਿਸਾਨ ਜੱਥੇਬੰਦੀ ਵੱਲੋਂ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੈ।


COMMERCIAL BREAK
SCROLL TO CONTINUE READING

ਇਸ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਦੱਸਿਆ ਕਿ ਬੀਤੇ ਦੋ ਸਾਲਾਂ ਤੋਂ ਆਪਣੇ ਫਸੇ ਹੋਏ ਕਰੋੜਾਂ ਰੁਪਏ ਲੈਣ ਲਈ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਇਮੀਗ੍ਰੇਸ਼ਨ ਪੀੜਤ ਲੋਕ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਦੇ ਤਰਲੇ ਕਰ ਰਹੇ ਹਨ। ਬੇਸ਼ੱਕ ਯੈਲੋਲੀਫ ਇਮੀਗ੍ਰੇਸ਼ਨ ਦੇ ਮਾਲਕ ਕੁਲਬੀਰ ਕੌੜਾ ਅਤੇ ਪਤਨੀ ਰੀਤ ਕੌੜਾ ਭਤੀਜਾ ਨਿਸ਼ਾਨ ਕੌੜਾ ਵੱਲੋਂ ਕਈ ਹੋਰ ਇਮੀਗ੍ਰੇਸ਼ਨ ਦਾ ਵੀਜ਼ਾ ਲੈਂਡ, ਵਾਸਤ ਇਮੀਗ੍ਰੇਸ਼ਨ,ਸਰਦਾਰ ਜੀ ਕੰਸਲਟੈਂਟ, ਮੂਵ ਟੂ ਅਬਰੌਡ ਅਤੇ ਹੀਰਾ ਕੰਸਲਟੈਂਟ ਦੇ ਨਾਂ ਤੇ ਚੰਡੀਗੜ੍ਹ ਮੋਹਾਲੀ ਵਿੱਚ ਵੱਖ-ਵੱਖ ਥਾਵਾਂ ਤੇ ਦਫ਼ਤਰ ਖ਼ੋਲ ਕੇ ਤਕਰੀਬਨ 1500 ਲੋਕਾਂ ਤੋਂ 600 ਕਰੋੜ ਰੁਪਏ ਠੱਗੇ ਹਨ।


ਉਨ੍ਹਾਂ ਨੇ ਦੱਸਿਆ ਕਿ 350 ਦੇ ਕਰੀਬ ਪੀੜਤ ਸਾਡੇ ਨਾਲ ਰਾਬਤਾ ਕਰ ਚੁੱਕੇ ਹਨ। ਜਿਨ੍ਹਾਂ ਦੇ 35 ਕਰੋੜ ਰੁਪਏ ਕੁਲਬੀਰ ਕੌੜਾ ਅਤੇ ਰੀਤ ਕੌੜਾ ਨੇ ਕੈਨੇਡਾ ਪੀ ਆਰ ਅਤੇ ਵਰਕ ਪਰਮਿਟ ਦੇ ਨਾਂਅ 'ਤੇ ਲਏ ਸਨ ਅਤੇ ਇੱਕ ਸਾਲ ਬੀਤ ਜਾਣ 'ਤੇ ਵੀ ਜਦੋਂ ਕਿਸੇ ਦਾ ਕੋਈ ਹੱਲ ਨਾ ਹੋਇਆ ਅਤੇ ਜਾਅਲੀ ਡਾਕੂਮੈਂਟ MLR'S dਤੇ ਹੋਰ ਫ਼ਰਜ਼ੀ ਪੇਪਰ ਜੋ ਪੀੜਤ ਨੂੰ ਦਿੱਤੇ ਗਏ ਸਨ। ਜਦੋਂ ਉਨ੍ਹਾਂ ਨੇ ਪੇਪਰ ਚੈੱਕ ਕਰਵਾਏ ਤਾਂ ਉਹ ਫ਼ਰਜ਼ੀ ਨਿਕਲੇ ਉਸ ਤੋਂ ਬਾਅਦ ਪੀੜਤਾਂ ਨੇ ਪੁਲਿਸ ਕੋਲ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਾਫ਼ੀ ਸਮਾਂ ਮਿਹਨਤ ਮਸ਼ੱਕਤ ਤੋਂ ਬਾਅਦ ਪੁਲਿਸ ਨੇ ਮਟੋਰ ਥਾਣਾ, 82 ਸੈਕਟਰ ਥਾਣਾ ਐਰੋਸਿਟੀ ਅਤੇ ਚੰਡੀਗੜ੍ਹ ਦੇ ਵੱਖ-ਵੱਖ ਥਾਣਿਆਂ ਵਿੱਚ ਤਕਰੀਬਨ 63 ਦੇ ਕਰੀਬ Fir's ਦਰਜ ਕੀਤੀਆਂ ਹਨ ਪਰ ਕੌੜਾ ਪਰਿਵਾਰ ਅੱਜ ਦੋ ਸਾਲ ਬੀਤ ਜਾਣ ਤੇ ਵੀ ਪੁਲਿਸ ਦੇ ਹੱਥੋਂ ਬਹੁਤ ਦੂਰ ਹਨ, ਕੌੜਾ ਜੋੜਾ ਪੀੜਤਾਂ ਨੂੰ ਵੱਖ-ਵੱਖ ਨੰਬਰਾਂ ਤੋਂ ਫ਼ੋਨ ਕਰ ਕੇ ਧਮਕੀਆਂ ਵੀ ਦੇ ਰਹੇ ਹਨ,


ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ,ਮਲਕੀਤ ਸਿੰਘ ਸ਼ਾਹਕੋਟ ਅਤੇ ਸੁਖਦੇਵ ਸਿੰਘ ਹੁਸ਼ਿਆਰਪੁਰ ਕਿਸਾਨ ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦੇਂਦਿਆਂ ਕਿਹਾ ਕੇ 27 ਸਤੰਬਰ ਨੂੰ ਸਵੇਰੇ 11 ਵਜੇ ਸਾਥੀਆਂ ਸਮੇਤ ਕੌਮੀ ਇਨਸਾਫ਼ ਮੋਰਚਾ YPS ਚੌਕ ਤੋਂ ਇਕੱਠੇ ਹੋਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਕਰਾਂਗੇ, ਉਨ੍ਹਾਂ ਕਿਹਾ ਕੇ ਇਮੀਗ੍ਰੇਸ਼ਨ ਪੀੜਤ ਆਪੋ ਆਵਦੇ ਪਰਿਵਾਰਾਂ ਅਤੇ ਸਾਥੀਆਂ ਨੂੰ ਲੈ ਕੇ 27 ਸਤੰਬਰ ਨੂੰ ਚੰਡੀਗੜ੍ਹ ਪਹੁੰਚਣਗੇ।