Faridkot News: ਸੋਮਵਾਰ ਨੂੰ ਸਥਾਨਕ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਅਸਾਮੀਆਂ ਵਾਸਤੇ ਲਈ ਗਈ ਪ੍ਰੀਖਿਆ ਵਿੱਚ ਸ਼ਾਮਲ ਹੋਏ ਉਮੀਦਵਾਰਾਂ ਵੱਲੋਂ ਯੂਨੀਵਰਸਿਟੀ ਉਤੇ ਸਵਾਲ ਖੜ੍ਹੇ ਕੀਤੇ ਗਏ।


COMMERCIAL BREAK
SCROLL TO CONTINUE READING

ਉਮੀਦਵਾਰਾਂ ਨੇ ਯੂਨੀਵਰਸਿਟੀ 'ਤੇ ਆਪਣੀ ਵੈੱਬਸਾਈਟ 'ਤੇ ਗਲਤ ਉੱਤਰ ਕੁੰਜੀਆਂ ਅਪਲੋਡ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਸ ਕਾਰਨ ਸੂਬੇ ਭਰ ਤੋਂ ਪ੍ਰੀਖਿਆ ਦੇਣ ਵਾਲੇ 7500 ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ ਹਰੇਕ ਉਮੀਦਵਾਰ ਨੂੰ ਪੇਪਰ ਰੀ-ਚੈਕਿੰਗ ਲਈ 500 ਰੁਪਏ ਫੀਸ ਵੀ ਜਮ੍ਹਾਂ ਕਰਵਾਉਣੀ ਪੈਂਦੀ ਹੈ।


ਜ਼ਿਕਰਯੋਗ ਹੈ ਕਿ ਕੱਲ੍ਹ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਮਲਟੀਪਰਪਜ਼ ਹੈਲਥ ਵਰਕਰ ਦੀਆਂ 806 ਤੇ ਓਪਥੈਲਮਿਕ ਅਫ਼ਸਰ ਦੀਆਂ 83 ਅਸਾਮੀਆਂ ਲਈ ਪ੍ਰੀਖਿਆ ਲਈ ਗਈ ਸੀ। ਇਸ ਪ੍ਰੀਖਿਆ ਲਈ ਯੂਨੀਵਰਸਿਟੀ ਵੱਲੋਂ ਫਰੀਦਕੋਟ, ਫ਼ਿਰੋਜ਼ਪੁਰ ਅਤੇ ਕੋਟਕਪੂਰਾ ਵਿੱਚ 26 ਸੈਂਟਰ ਬਣਾਏ ਗਏ ਸਨ। ਜਿਸ ਵਿੱਚ 7500 ਉਮੀਦਵਾਰ ਪ੍ਰੀਖਿਆ ਦੇਣ ਲਈ ਪਹੁੰਚੇ ਹੋਏ ਸਨ।


ਪ੍ਰੀਖਿਆ ਤੋਂ ਬਾਅਦ ਉੱਤਰ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੇ ਗਏ। ਇਸ ਤੋਂ ਬਾਅਦ ਵਿਦਿਆਰਥੀਆਂ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ। ਕਿਉਂਕਿ ਵਿਦਿਆਰਥੀਆਂ ਅਨੁਸਾਰ ਉਨ੍ਹਾਂ ਵੱਲੋਂ ਪ੍ਰੀਖਿਆ ਵਿੱਚ ਦਿੱਤੇ ਗਏ ਉੱਤਰ ਯੂਨੀਵਰਸਿਟੀ ਦੇ ਸਿਲੇਬਸ ਦੀ ਕਿਤਾਬ ਅਨੁਸਾਰ ਸਹੀ ਹਨ ਪਰ ਯੂਨੀਵਰਸਿਟੀ ਵੱਲੋਂ ਅੱਪਲੋਡ ਕੀਤੇ ਉੱਤਰ ਕੀ ਸਿਲੇਬਸ ਅਨੁਸਾਰ ਗਲਤ ਹਨ।


ਇਸ ਕਾਰਨ ਯੂਨੀਵਰਸਿਟੀ ਦਾ ਕਸੂਰ ਹੈ। ਪਰ ਹੁਣ ਯੂਨੀਵਰਸਿਟੀ ਨੇ ਪੇਪਰ ਰੀ ਚੈਕ ਕਰਨ ਲਈ ਪ੍ਰਤੀ ਵਿਦਿਆਰਥੀ 500 ਰੁਪਏ ਫੀਸ ਰੱਖੀ ਹੈ। ਉਮੀਦਵਾਰਾਂ ਮੁਤਾਬਕ ਪੰਜ ਸਵਾਲ ਅਜਿਹੇ ਹਨ ਜਿਨ੍ਹਾਂ ਦੀ ਉੱਤਰ ਕੁੰਜੀਆਂ ਯੂਨੀਵਰਸਿਟੀ ਵੱਲੋਂ ਗਲਤ ਤਰੀਕੇ ਨਾਲ ਅਪਲੋਡ ਕੀਤੀਆਂ ਗਈਆਂ ਹਨ।


ਸੋਮਵਾਰ ਨੂੰ ਯੂਨੀਵਰਸਿਟੀ ਪੁੱਜੇ ਸੂਬੇ ਭਰ ਤੋਂ ਵਿਦਿਆਰਥੀਆਂ ਨੇ ਕਿਹਾ ਕਿ 'ਵਰਸਿਟੀ ਦੀ ਗਲਤੀ ਦੀ ਸਜ਼ਾ ਪ੍ਰੀਖਿਆਰਥੀਆਂ ਨੂੰ ਭੁਗਤਣੀ ਪੈ ਰਹੀ ਹੈ। ਇਸ ਤੋਂ ਪਹਿਲਾਂ ਸੂਬੇ ਭਰ ਤੋਂ ਵਿਦਿਆਰਥੀ ਪ੍ਰੀਖਿਆ ਦੇਣ ਲਈ ਕੋਟਕਪੂਰਾ, ਫ਼ਰੀਦਕੋਟ ਤੇ ਫਿਰੋਜ਼ਪੁਰ ਪੁੱਜੇ ਅਤੇ ਉਨ੍ਹਾਂ ਦਾ ਖ਼ਰਚਾ ਚੁੱਕਿਆ ਗਿਆ ਹੈ। ਹੁਣ ਉਹ ਕਿਰਾਇਆ ਖ਼ਰਚ ਕੇ ਰੀ-ਚੈਕਿੰਗ ਲਈ ਆ ਰਹੇ ਹਨ ਤੇ ਇੱਥੇ ਵੀ ਉਨ੍ਹਾਂ ਨੂੰ 500 ਰੁਪਏ ਫੀਸ ਦੇਣੀ ਪੈਂਦੀ ਹੈ। ਜਦੋਂ ਕਿ ਇਸ ਤੋਂ ਪਹਿਲਾਂ ਜਦੋਂ ਕਾਗਜ਼ਾਂ ਦੀ ਸੁਣਵਾਈ ਹੁੰਦੀ ਸੀ ਤਾਂ ਉਹ ਸਾਰੇ ਜ਼ਿਲ੍ਹਿਆਂ ਵਿੱਚ ਰੱਖੇ ਜਾਂਦੇ ਸਨ ਤੇ ਫ਼ੀਸ ਵਸੂਲ ਕੇ ਰੀ-ਚੈਕਿੰਗ ਵੀ ਆਨਲਾਈਨ ਕੀਤੀ ਜਾਂਦੀ ਸੀ।


ਜਿਸ ਕਾਰਨ ਉਮੀਦਵਾਰਾਂ ਨੂੰ ਇੱਥੇ ਆਉਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਕੜਾਕੇ ਦੀ ਠੰਢ ਵਿੱਚ ਉਨ੍ਹਾਂ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਜਲੰਧਰ ਸਮੇਤ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਤੋਂ ਦੂਰ-ਦੁਰਾਡੇ ਆਉਣਾ ਪੈ ਰਿਹਾ ਹੈ।


ਦੂਜੇ ਪਾਸੇ ਜਦੋਂ ਇਸ ਸਬੰਧੀ ਯੂਨੀਵਰਸਿਟੀ ਦੇ ਵੀਸੀ ਡਾ. ਰਾਜੀਵ ਸੂਦ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰੀ-ਚੈਕਿੰਗ ਲਈ ਫ਼ੀਸ ਜਮ੍ਹਾਂ ਕਰਵਾਈ ਜਾ ਰਹੀ ਹੈ ਤੇ ਯੂਨੀਵਰਸਿਟੀ ਵੱਲੋਂ ਉੱਤਰ ਕੀ ਵੀ ਚੈੱਕ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਦੇ ਜਵਾਬ ਸਹੀ ਪਾਏ ਗਏ ਉਨ੍ਹਾਂ ਦੀ ਫ਼ੀਸ ਵਾਪਸ ਕਰ ਦਿੱਤੀ ਜਾਵੇਗੀ।


ਇਹ ਵੀ ਪੜ੍ਹੋ : Punjab Weather Update: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ, ਧੁੰਦ ਵੀ ਰਹੇਗੀ ਛਾਈ, ਜਾਣੋ ਕਿੰਨੀ ਵਧੇਗੀ ਠੰਡ