Saragarhi Sarai Fraud News:  ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਸਾਰਾਗੜ੍ਹੀ ਸਰਾਂ ਦੀ ਜਾਅਲੀ ਵੈਬਸਾਈਟ ਬਣਾ ਕੇ ਸੰਗਤ ਨੂੰ ਠੱਗਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਦਰਅਸਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਪੁਲਿਸ ਤੋਂ ਨਾਰਾਜ਼ ਹਨ। ਉਨ੍ਹਾਂ ਕਹਿਣਾ ਹੈ ਕਿ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਹੈ।


COMMERCIAL BREAK
SCROLL TO CONTINUE READING

ਐਸਜੀਪੀਸੀ ਨੇ ਆਪਣੇ ਪੱਧਰ ਉਤੇ ਜਾਂਚ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਇੰਟਰਨੈਟ ਵਿਭਾਗ ਨੇ ਜਾਅਲੀ ਸਾਈਟ ਬੈਨ ਕਰ ਦਿੱਤੀ ਹੈ। ਐਸਜੀਪੀਸੀ ਦੀ ਸਾਰਾਗੜੀ ਸਰਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕਾਫੀ ਲੰਮੇ ਸਮੇਂ ਤੋਂ ਸ਼ਿਕਾਇਤ ਕੀਤੀ ਹੋਈ ਹੈ ਕਿ ਇੱਕ ਫੇਕ ਵੈਬਸਾਈਟ ਬਣਾ ਕੇ ਸੰਗਤ ਦੇ ਨਾਲ ਠੱਗੀ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ : Farmers News: ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਦਵੇ ਸਰਕਾਰ-ਡੱਲੇਵਾਲ


ਉਨ੍ਹਾਂ ਕੋਲੋਂ ਪੈਸੇ ਆਪਣੇ ਖਾਤੇ ਵਿੱਚ ਇੱਕ ਵਿਅਕਤੀ ਵੱਲੋਂ ਪੁਆਏ ਜਾ ਰਹੇ ਹਨ ਪਰ ਪੁਲਿਸ ਨੇ ਉਸ ਉਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਹੁਣ ਜਾ ਕੇ ਉਨ੍ਹਾਂ ਦੇ ਇੰਟਰਨੈਟ ਵਿਭਾਗ ਨੇ ਕਾਰਵਾਈ ਕਰਦੇ ਹੋਏ ਫੇਕ ਵੈੱਬਸਾਈਟ ਨੂੰ ਬੈਨ ਕਰ ਦਿੱਤਾ ਹੈ ਪਰ ਪੁਲਿਸ ਨੇ ਇਸ ਦੇ ਵਿੱਚ ਕੋਈ ਵੀ ਸ਼ਮੂਲੀਅਤ ਨਹੀਂ ਕੀਤੀ। ਇਸ ਕਾਰਨ ਸੰਗਤ ਦੇ ਮਨਾਂ ਵਿੱਚ ਕਾਫੀ ਰੋਸ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਪੁਲਿਸ ਇਸ ਮਾਮਲੇ ਵਿੱਚ ਉਕਤ ਵਿਅਕਤੀ ਖ਼ਿਲਾਫ਼ ਤੁਰੰਤ ਕਾਰਵਾਈ ਕਰੇ ਤੇ ਜਿੰਨੇ ਵੀ ਸੰਗਤ ਕੋਲੋਂ ਪੈਸੇ ਠੱਗੇ ਹਨ ਉਹ ਪੈਸੇ ਵਾਪਸ ਕਰਵਾਏ ਜਾਣ।


ਕਾਬਿਲੇਗੌਰ ਹੈ ਕਿ ਸਾਰਾਗੜ੍ਹੀ ਸਰਾਂ ਪ੍ਰਮੁੱਖ ਹੈ, ਜਿਸ ਵਿੱਚ ਸੰਗਤ ਆਨਲਾਈਨ ਕਮਰੇ ਬੁੱਕ ਕਰਦੀ ਹੈ ਪਰ ਪਿਛਲੇ ਕਾਫੀ ਸਮੇਂ ਤੋਂ ਕੁਝ ਸ਼ਰਾਰਤੀ ਅਨਸਰਾਂ ਨੇ ਜਾਅਲੀ ਵੈੱਬ ਪੇਜ ਬਣਾ ਕੇ ਸੰਗਤ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਸੀ। ਜਦੋਂ ਸੰਗਤ ਸਾਰਾਗੜ੍ਹੀ ਸਰਾਂ ਪੁੱਜੀ ਤਾਂ ਉਨ੍ਹਾਂ ਨੇ ਖੁਦ ਨਾਲ ਠੱਗੀ ਹੋਣ ਦਾ ਪਤਾ ਚੱਲਿਆ। ਉਨ੍ਹਾਂ ਲਈ ਕੋਈ ਕਮਰਾ ਬੁਕਿੰਗ ਨਹੀਂ ਹੋਇਆ ਸੀ ਅਤੇ ਪੈਸੇ ਵੀ ਠੱਗੇ ਗਏ ਸਨ। ਅੱਜ ਕਈ ਪਰਿਵਾਰਾਂ ਨਾਲ ਇਸ ਤਰ੍ਹਾਂ ਠੱਗੀ ਹੋਈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਉਹ ਆਨਲਾਈਨ ਸਰਚ ਕਰਦੇ ਹਨ ਤਾਂ ਇਹ ਫਰਜ਼ੀ ਵੈੱਬਸਾਈਟ ਸਾਹਮਣੇ ਆਉਂਦੀ ਹੈ ਅਤੇ ਬਾਅਦ 'ਚ ਉਨ੍ਹਾਂ ਨਾਲ ਗੱਲ ਕਰਕੇ ਆਨਲਾਈਨ ਪੇਮੈਂਟ ਮੰਗੀ ਜਾਂਦੀ ਸੀ। ਜੇਕਰ ਕੋਈ ਪਰਿਵਾਰ ਅਦਾਇਗੀ ਕਰ ਦਿੰਦਾ ਹੈ ਤਾਂ ਇਹ ਸ਼ਰਾਰਤੀ ਅਨਸਰ ਫਿਰ ਫੋਨ ਨਹੀਂ ਚੁੱਕਦੇ ਹਨ ਅਤੇ ਇਸ ਤਰ੍ਹਾਂ ਪਰਿਵਾਰ ਧੋਖਾਧੜੀ ਦਾ ਸ਼ਿਕਾਰ ਹੋ ਜਾਂਦਾ ਸੀ। ਸਾਰਾਗੜ੍ਹੀ ਸਰਾਂ ਦੇ ਸੁਪਰਵਾਈਜ਼ਰ ਰਣਜੀਤ ਸਿੰਘ ਭੋਮਾ ਨੇ ਵੀ ਸੰਗਤ ਨੂੰ ਇਨ੍ਹਾਂ ਠੱਗਾਂ ਤੋਂ ਬਚਣ ਲਈ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ 'ਤੇ ਜਾ ਕੇ ਹੀ ਕਮਰੇ ਬੁੱਕ ਕਰਵਾਉਣ ਦੀ ਅਪੀਲ ਕੀਤੀ  ਸੀ।
 


ਇਹ ਵੀ ਪੜ੍ਹੋ : Punjab Drug News: ਪੰਜਾਬ 'ਚ ਨਸ਼ਾ ਬਣਿਆ ਨਸੂਰ; ਪੁਲਿਸ ਦੀ ਤਸਕਰਾਂ ਖ਼ਿਲਾਫ਼ ਮੁਹਿੰਮ 'ਤੇ ਸਵਾਲ ਹੋਏ ਖੜ੍ਹੇ