Punjab Drug News: ਪੰਜਾਬ 'ਚ ਨਸ਼ਾ ਬਣਿਆ ਨਸੂਰ; ਪੁਲਿਸ ਦੀ ਤਸਕਰਾਂ ਖ਼ਿਲਾਫ਼ ਮੁਹਿੰਮ 'ਤੇ ਸਵਾਲ ਹੋਏ ਖੜ੍ਹੇ
Advertisement
Article Detail0/zeephh/zeephh2300362

Punjab Drug News: ਪੰਜਾਬ 'ਚ ਨਸ਼ਾ ਬਣਿਆ ਨਸੂਰ; ਪੁਲਿਸ ਦੀ ਤਸਕਰਾਂ ਖ਼ਿਲਾਫ਼ ਮੁਹਿੰਮ 'ਤੇ ਸਵਾਲ ਹੋਏ ਖੜ੍ਹੇ

Punjab Drug News:  ਪੰਜਾਬ ਵਿੱਚ ਨਸ਼ੇ ਦੀ ਦਲਦਲ ਵਿੱਚ ਧਸਦੀ ਪੰਜਾਬ ਦੀ ਜਵਾਨੀ ਨਾਲ ਜਿਥੇ ਪੰਜਾਬ ਪੁਲਿਸ ਉਤੇ ਸਵਾਲ ਖੜ੍ਹੇ ਹੋ ਰਹੇ ਹਨ ਉਥੇ ਹੀ ਪੰਜਾਬ ਸਰਕਾਰ ਵੀ ਕਟਹਿਰੇ ਵਿੱਚ ਖੜ੍ਹੀ ਹੋਈ ਨਜ਼ਰ ਆ ਰਹੀ ਹੈ।

Punjab Drug News: ਪੰਜਾਬ 'ਚ ਨਸ਼ਾ ਬਣਿਆ ਨਸੂਰ; ਪੁਲਿਸ ਦੀ ਤਸਕਰਾਂ ਖ਼ਿਲਾਫ਼ ਮੁਹਿੰਮ 'ਤੇ  ਸਵਾਲ ਹੋਏ ਖੜ੍ਹੇ

Punjab Drug News: ਪੰਜਾਬ ਵਿੱਚ ਨਸ਼ੇ ਦਾ ਨਸੂਰ ਰੋਜ਼ਾਨਾ ਹੀ ਹੱਸਦੇ-ਵੱਸਦੇ ਘਰਾਂ ਵਿੱਚ ਸੱਥਰ ਵਿਛਾ ਰਿਹਾ ਹੈ। ਜਿਥੇ ਪੰਜਾਬ ਪੁਲਿਸ ਨਸ਼ਾ ਸਮੱਗਲਰਾਂ ਉਤੇ ਸ਼ਿਕੰਜਾ ਕੱਸਣ ਦੇ ਦਾਅਵੇ ਕਰ ਰਹੀ ਹੈ ਪਰ ਇਸ ਦਰਮਿਆਨ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। 

ਦੋ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਜ਼ਿਲ੍ਹਿਆਂ ਦੇ SSPs ਤੇ ਪੁਲਿਸ ਕਮਿਸ਼ਨਰਾਂ ਨਾਲ ਰਿਵਿਊ ਮੀਟਿੰਗ ਕੀਤੀ ਤੇ ਨਸ਼ੇ ਨੂੰ ਲੈ ਕੇ ਸਖ਼ਤ ਹਦਾਇਤਾਂ ਦਿੱਤੀਆਂ ਪਰ ਇਸ ਮੀਟਿੰਗ ਤੋਂ ਬਾਅਦ 2 ਦਿਨਾਂ ਦੇ ਅੰਦਰ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਮੌਤ ਹੋ ਗਈ ਹੈ। 

ਮੋਗਾ ਤੇ ਤਰਨਤਾਰਨ 'ਚ ਓਵਰਡੋਜ਼ ਨਾਲ ਮੌਤ

ਬੀਤੇ ਦਿਨ ਮੋਗਾ ਵਿੱਚ 16 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ। ਪਿੰਡ ਲੋਹਰਾ ਦਾ 16 ਸਾਲਾ ਹਰਮਨਪ੍ਰੀਤ ਸਿੰਘ ਦੀ ਨਸ਼ੇ  ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਗਈ। ਮ੍ਰਿਤਕ ਦੇ ਹੱਥ ’ਚ ਸਰਿੰਜ ਵੀ ਫੜੀ ਰਹਿ ਗਈ। 16 ਸਾਲਾ ਹਰਮਨ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀ, ਜਿਸ ਦੀ ਚਿੱਟੇ ਦੇ ਕਾਰਨ ਮੌਤ ਹੋ ਗਈ।

ਵੀਰਵਾਰ ਨੂੰ ਤਰਨਤਾਰਨ ਵਿੱਚ 28 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਤਰਨਤਾਰਨ ਦੇ ਥਾਣਾ ਝਬਾਲ ਦੇ ਪਿੰਡ ਕੋਟ ਸਿਵਿਆਂ ਤੋ ਸਾਹਮਣੇ ਆਇਆ ਹੈ ਜਿਥੋਂ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਹਰਜੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਮਾਂ ਨੇ ਆਪਣੇ ਬੇਟੇ ਦੀ ਮੌਤ ਬਾਅਦ ਪਿਟ ਪਿਟ ਕੇ ਸਰਕਾਰ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਇਲਾਕੇ ਵਿੱਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ, ਉਸ ਵੱਲੋਂ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। 

ਜੂਨ ਮਹੀਨੇ ਵਿੱਚ 15 ਮੌਤਾਂ ਹੋਈਆਂ

ਪੰਜਾਬ ਪੁਲਿਸ ਨੇ ਆਪ੍ਰੇਸ਼ਨ ਕਾਸੋ ਅਧੀਨ ਪਿਛਲੇ ਹਫ਼ਤੇ ਵੱਡੀ ਗਿਣਤੀ ਵਿੱਚ ਸ਼ੱਕੀਆਂ ਨੂੰ ਰਾਊਂਡਅੱਪ ਕੀਤਾ ਸੀ ਪਰ ਪੁਲਿਸ ਦੇ ਇਸ ਐਕਸ਼ਨ ਦਾ ਜ਼ਮੀਨੀ ਪੱਧਰ ਉਤੇ ਕੋਈ ਵੀ ਅਸਰ ਵਿਖਾਈ ਨਹੀਂ ਦੇ ਰਿਹਾ ਹੈ। ਕਾਬਿਲੇਗੌਰ ਹੈ ਕਿ ਜੂਨ ਮਹੀਨੇ ਵਿੱਚ ਨਸ਼ੇ ਕਾਰਨ ਪੰਜਾਬ ਵਿੱਚ 15 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਸ ਮੁੱਦੇ ਉਤੇ ਵਿਰੋਧੀ ਧਿਰ ਨੇ ਪੰਜਾਬ ਸਰਕਾਰ ਬੁਰੀ ਤਰ੍ਹਾਂ ਘੇਰਿਆ। 

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਨੂੰ ਬੱਚਿਆਂ ਨੂੰ ਅੰਮ੍ਰਿਤਸਰ ਵਿੱਚ ਅਰਦਾਸ ਕਰਨ ਦੀ ਬਜਾਏ ਨਸ਼ਿਆਂ ਉਤੇ ਸ਼ਿਕੰਜਾ ਕੱਸਣ ਦੀ ਨਸੀਹਤ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ 9 ਹਜ਼ਾਰ ਨਸ਼ਾ ਤਸਕਰਾਂ ਦੀ ਨਿਸ਼ਾਨਦੇਹੀ ਕਰਨ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਨਸ਼ਾ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ

fallback

ਗੌਰਤਲਬ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਖਿਲਾਫ਼ ਮੁਹਿੰਮ ਵਿੱਢੀ ਹੋਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੀ ਸਪਲਾਈ ਨੂੰ ‘ਪੁਆਇੰਟ ਆਫ ਸੇਲ’ (ਮੌਕਾ-ਏ-ਫ਼ਰੋਖ਼ਤ) ’ਤੇ ਹੀ ਰੋਕਣ ਲਈ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਲਗਾਤਾਰ ਚੌਥੇ ਦਿਨ ਵੀ ਨਸ਼ਿਆਂ ਵਿਰੁੱਧ ਆਪਣੀ ਸ਼ਿਕੰਜਾਕਸੀ ਜਾਰੀ ਰੱਖੀ ਅਤੇ ਰਾਜ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਨਸ਼ਿਆਂ ਦੇ 10-10 ਹੌਟਸਪਾਟਸ ਉਤੇ ਵੱਡੇ ਪੱਧਰ ਉਤੇ ਛਾਪੇਮਾਰੀ ਕੀਤੀ। ਇਹ ਆਪ੍ਰੇਸ਼ਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ਉਤੇ ਸੂਬੇ ਭਰ ਵਿੱਚ ਇੱਕੋ ਸਮੇਂ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਚਲਾਇਆ ਗਿਆ।

ਇਥੇ ਸਵਾਲ ਖੜ੍ਹੇ ਹੁੰਦੇ ਹਨ ਕਿ ਪੰਜਾਬ ਪੁਲਿਸ ਨਸ਼ਾ ਦੀ ਅਸਲ ਜੜ੍ਹ ਨੂੰ ਖ਼ਤਮ ਕਰਨ ਵਿੱਚ ਅਸਫਲ ਕਿਉਂ ਹੋ ਰਹੀ ਹੈ। ਅਸਲ ਵਿੱਚ ਜਿਹੜੇ ਘਰਾਂ ਵਿੱਚ ਮੌਤਾਂ ਹੁੰਦੀਆਂ ਹਨ ਕਿ ਰੋਂਦੇ ਹੋਏ ਦੱਸਦੇ ਹਨ ਕਿ ਪੁਲਿਸ ਵੱਡੀਆਂ ਮੱਛੀਆਂ ਨੂੰ ਹੱਥ ਨਹੀਂ ਪਾਉਂਦੀ ਅਤੇ ਛੋਟੇ ਤਸਕਰਾਂ ਨੂੰ ਅੰਦਰ ਬੰਦ ਕਰ ਦਿੰਦੀ ਹੈ।

ਇਹ ਵੀ ਪੜ੍ਹੋ : Mohali Murder News: ਮੁਹਾਲੀ ਦੇ ਹੋਟਲ 'ਚ ਮਹਿਲਾ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ

Trending news