ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ! SGPC ਨੇ ਪੈਰੋਲ ਰੱਦ ਕਰਨ ਦੀ ਪਟੀਸ਼ਨ ਲਈ ਵਾਪਸ
Ram Rahim Parole News: ਹਾਈਕੋਰਟ ਦੇ ਇਤਰਾਜ਼ ਤੋਂ ਬਾਅਦ SGPC ਨੇ ਰਾਮ ਰਹੀਮ ਦੀ ਪੈਰੋਲ ਖਿਲਾਫ ਪਾਈ ਪਟੀਸ਼ਨ ਵਾਪਸ ਲੈ ਲਈ ਹੈ। ਹੁਣ ਉਸ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਪਟੀਸ਼ਨ ਵਿਚਲੀਆਂ ਕਮੀਆਂ ਨੂੰ ਦੂਰ ਕਰਕੇ ਨਵੀਂ ਪਟੀਸ਼ਨ ਦਾਇਰ ਕਰਨਗੇ।
Ram Rahim Parole News: ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ਮਿਲੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਪੰਜਾਬ-ਹਰਿਆਣਾ ਹਾਈ ਕੋਰਟ (Punjab Haryana High Court) ਵਿੱਚ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਵਾਪਸ ਲੈ ਲਈ ਹੈ। ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨਾਂ ਲਈ ਪੈਰੋਲ 'ਤੇ ਬਾਹਰ ਹੈ। ਉਦੋਂ ਤੋਂ ਉਸ ਦੀ ਪੈਰੋਲ ਵਿਵਾਦਾਂ ਵਿੱਚ ਘਿਰ ਗਈ ਹੈ।
ਜਾਣਕਾਰੀ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਨੇ ਰਾਮ ਰਹੀਮ ਦੀ ਪੈਰੋਲ ਖਿਲਾਫ ਹਾਈਕੋਰਟ 'ਚ ਦਾਇਰ ਪਟੀਸ਼ਨ ਵਾਪਸ ਲੈ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਤਕਨੀਕੀ ਖਾਮੀਆਂ ਕਾਰਨ ਇਹ ਪਟੀਸ਼ਨ ਵਾਪਸ ਲੈ ਲਈ ਗਈ ਹੈ। ਦੱਸ ਦੇਈਏ ਕਿ ਐੱਸ.ਜੀ.ਪੀ.ਸੀ. (SGPC) ਨੇ ਰਾਮ ਰਹੀਮ ਨੂੰ ਦਿੱਤੀ ਪੈਰੋਲ ਦਾ ਵਿਰੋਧ ਕੀਤਾ। ਉਨ੍ਹਾਂ ਨੇ ਇਸ ਸਬੰਧੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਇਹ ਵੀ ਪੜ੍ਹੋ: Valentine 2023: ਅੱਜ ਤੋਂ ਸ਼ੁਰੂ 'ਵੈਲੇਨਟਾਈਨ ਵੀਕ'; ਇਸ ਤਰ੍ਹਾਂ ਕਰੋ ਆਪਣੇ ਪਿਆਰ ਦਾ ਇਜ਼ਹਾਰ, ਦਿਨ ਹੋਵੇਗਾ ਖਾਸ
ਐਸ.ਜੀ.ਪੀ.ਸੀ. (SGPC) ਗੁਰਮੀਤ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰਦਿਆਂ ਇਸ ਨੂੰ ਤੁਰੰਤ ਰੱਦ ਕਰਨ ਦੀ ਗੱਲ ਕਹੀ ਜਾ ਰਹੀ ਸੀ, ਜਿਸ ਨੂੰ ਲੈ ਕੇ ਇਸ ਨੇ ਹਾਈਕੋਰਟ ਤੱਕ ਵੀ ਪਹੁੰਚ ਕੀਤੀ ਸੀ। ਹੁਣ ਇਸ ਨੂੰ ਕਿਸੇ ਤਕਨੀਕੀ ਕਾਰਨ ਕਰਕੇ ਵਾਪਸ ਲੈ ਲਿਆ ਗਿਆ ਹੈ ਪਰ ਜਲਦੀ ਹੀ ਉਹ ਹਾਈ ਕੋਰਟ ਵਿੱਚ ਨਵੀਂ ਪਟੀਸ਼ਨ ਦਾਇਰ ਕਰਨਗੇ।
ਇਹ ਵੀ ਪੜ੍ਹੋ: ਸਿੱਖਿਆ ਮੰਤਰੀ ਨੇ SDM ਦਫ਼ਤਰ 'ਚ ਮਾਰਿਆ ਛਾਪਾ, ਗ਼ੈਰ-ਹਾਜ਼ਰ ਮੁਲਾਜ਼ਮ ਸਸਪੈਂਡ ਕਰਨ ਦੇ ਦਿੱਤੇ ਹੁਕਮ ਦੱਸ ਦੇਈਏ ਕਿ ਸਾਲ 2022 'ਚ ਜਬਰ ਜਨਾਹ ਅਤੇ ਪੱਤਰਕਾਰ ਦੀ ਹੱਤਿਆ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਰਾਮ ਰਹੀਮ 91 ਦਿਨਾਂ ਤੱਕ ਜੇਲ ਤੋਂ ਬਾਹਰ ਰਹੇ। ਜਦਕਿ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਪਹਿਲਾਂ 40 ਦਿਨਾਂ ਲਈ ਪੈਰੋਲ 'ਤੇ ਬਾਹਰ ਆਏ ਰਾਮ ਰਹੀਮ ਨੇ ਨਸ਼ਿਆਂ 'ਤੇ ਤਿੰਨ ਗੀਤ ਵੀ ਲਾਂਚ ਕੀਤੇ ਸਨ। ਫਿਲਹਾਲ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ 'ਚ ਬਰਨਾਵਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ 'ਚ ਰਹਿ ਰਹੇ ਹਨ।