ਸਿੱਖਿਆ ਮੰਤਰੀ ਨੇ SDM ਦਫ਼ਤਰ 'ਚ ਮਾਰਿਆ ਛਾਪਾ, ਗ਼ੈਰ-ਹਾਜ਼ਰ ਮੁਲਾਜ਼ਮ ਸਸਪੈਂਡ ਕਰਨ ਦੇ ਦਿੱਤੇ ਹੁਕਮ
Advertisement
Article Detail0/zeephh/zeephh1561247

ਸਿੱਖਿਆ ਮੰਤਰੀ ਨੇ SDM ਦਫ਼ਤਰ 'ਚ ਮਾਰਿਆ ਛਾਪਾ, ਗ਼ੈਰ-ਹਾਜ਼ਰ ਮੁਲਾਜ਼ਮ ਸਸਪੈਂਡ ਕਰਨ ਦੇ ਦਿੱਤੇ ਹੁਕਮ

Punjab News: ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ SDM ਦਫ਼ਤਰ ਵਿੱਚ ਅਚਾਨਕ ਛਾਪਾ ਮਾਰਿਆ। ਇਸ ਦੌਰਾਨ ਕਈ ਕਰਮਚਾਰੀ ਡਿਊਟੀ ਤੋਂ ਗੈਰ-ਹਾਜ਼ਰ ਮਿਲੇ।

ਸਿੱਖਿਆ ਮੰਤਰੀ ਨੇ SDM ਦਫ਼ਤਰ 'ਚ ਮਾਰਿਆ ਛਾਪਾ, ਗ਼ੈਰ-ਹਾਜ਼ਰ ਮੁਲਾਜ਼ਮ ਸਸਪੈਂਡ ਕਰਨ ਦੇ ਦਿੱਤੇ ਹੁਕਮ

Punjab News: ਪੰਜਾਬ ਦੇ ਜ਼ਿਲ੍ਹੇ ਵਿੱਚ ਬੀਤੇ ਦਿਨੀ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਰੂਪਨਗਰ ਦੇ ਨੰਗਲ ਵਿੱਚ SDM ਦਫ਼ਤਰ ਵਿੱਚ ਅਚਾਨਕ ਰੇਡ ਮਾਰੀ। ਇਸ ਦੌਰਾਨ ਦਫ਼ਤਰ ਵਿੱਚ ਕਈ ਕਰਮਚਾਰੀ ਡਿਊਟੀ ਤੋਂ ਗੈਰ-ਹਾਜ਼ਰ ਮਿਲੇ। ਇਸ ਤੋਂ ਬਾਅਦ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਐਕਸ਼ਨ ਮੋਡ ਵਿੱਚ ਆਏ।

ਦੱਸ ਦੇਈਏ ਕਿ ਇੰਨ੍ਹਾ ਹੀ ਨਹੀਂ ਜਿਹੜੇ ਮੁਲਾਜ਼ਮ ਦਫ਼ਤਰ ਵਿੱਚ ਆ ਰਹੇ ਸਨ ਉਹ ਵੀ ਦੇਰੀ ਨਾਲ ਹੀ ਪਹੁੰਚੇ। ਮੰਤਰੀ ਬੈਂਸ ਨੇ ਗੈਰ-ਹਾਜ਼ਰ ਪਾਏ ਗਏ ਸਾਰੇ ਕਰਮਚਾਰੀਆਂ ਨੂੰ ਤੁਰੰਤ ਸਸਪੈਂਡ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਕੈਬਿਨਟ ਮੰਤਰੀ ਬੈਂਸ (Harjot Singh Bains) ਨੇ SDM ਦਫ਼ਤਰ ਦੇ ਰਿਕਾਰਡ ਦੀ ਜਾਂਚ ਵੀ ਕੀਤੀ। ਇਸ ਦੇ ਨਾਲ ਹੀ ਮੰਤਰੀ ਬੈਂਸ ਨੇ ਦਫ਼ਤਰ ਵਿੱਚ ਰੋਜਾਨਾ ਆ ਰਹੇ ਕਰਮਚਾਰੀਆਂ ਦੇ ਸਮੇਂ ਦੀ ਅਤੇ ਵਾਪਸ ਪਰਤਣ ਦੇ ਸਮੇਂ ਬਾਰੇ ਵੀ ਜਾਣਕਾਰੀ ਲਈ।

ਇਹ ਵੀ ਪੜ੍ਹੋ: Exclusive: ਨਸ਼ਿਆਂ ਖਿਲਾਫ਼ ਐਕਸ਼ਨ 'ਚ ਪੰਜਾਬ ਪੁਲਿਸ! ਕਈ ਪਿੰਡ ਸੀਲ, ਕਈ ਘਰਾਂ ਦੀ ਲਈ ਗਈ ਤਲਾਸ਼ੀ 

ਇਸ ਤਰ੍ਹਾਂ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਦਫ਼ਤਰ ਵਿੱਚ ਗੈਰ-ਹਾਜ਼ਰ ਪਾਏ ਗਏ ਸਾਰੇ ਕਰਮਚਾਰੀਆਂ ਨੂੰ  ਦੇਖਦਿਆਂ ਕਿਹਾ ਕਿ ਆਮ ਆਦਮੀ ਨਾਲ ਸਬੰਧਤ ਸਾਰੇ ਕੰਮ ਇੱਕ ਹਫ਼ਤੇ ਵਿੱਚ ਮੁਕੰਮਲ ਕਰਨ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਅਗਲੇ ਸੋਮਵਾਰ ਨੂੰ ਮੁੜ ਜਾਂਚ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ: ਪ੍ਰਨੀਤ ਕੌਰ ਨੇ ਅਨੁਸ਼ਾਸਨ ਕਮੇਟੀ ਦੇ ਨੋਟਿਸ ਦਾ ਦਿੱਤਾ ਜਵਾਬ, ਕਿਹਾ- 'ਜੋ ਕਾਰਵਾਈ ਕਰਨੀ ਹੈ ਕਰ ਸਕਦੇ ਹੋ'
 

Trending news