CM Mann Vs Sheetal Angural: ਸ਼ੀਤਲ ਅੰਗੁਰਾਲ ਨੇ ਆਪ ਵਿਧਾਇਕ 'ਤੇ ਸੀਐਮ ਭਗਵੰਤ ਮਾਨ ਦੇ ਪਤਨੀ ਅਤੇ ਭੈਣ ਜੀ ਦੇ ਨਾਮ 'ਤੇ ਹਫ਼ਤਾ ਵਸੂਲੀ ਕਰਨ ਦੇ ਇਲਜ਼ਾਮ ਲਾਏ ਹਨ। ਜਿਸ ਤੋਂ ਪੰਜਾਬ ਦੀ ਸਿਆਸਤ ਕਾਫੀ ਜ਼ਿਆਦਾ ਗਰਮਾ ਗਈ ਹੈ। ਸ਼ੀਤਲ ਦੇ ਇਲਜ਼ਾਮਾਂ ਨੂੰ ਰਮਨ ਅਰੋੜਾ ਨੇ ਸਿਰੇ ਤੋਂ ਨਕਾਰ ਦਿੱਤਾ ਹੈ।ਤਾਂ ਦੂਜੇ ਪਾਸੇ ਮੁੱਖ ਮੰਤਰੀ ਮਾਨ ਨੇ ਸ਼ੀਤਲ ਵੱਲੋਂ ਲਗਾਏ ਇਲਜ਼ਾਮਾਂ ਨੂੰ ਦੇ ਸਬੂਤ ਸਭ ਦੇ ਸਹਾਮਣੇ ਰੱਖਣ ਨੂੰ ਲੈ ਕੇ ਚੈਲੰਜ਼ ਕੀਤਾ ਹੈ। ਕਿ ਤੁਸੀਂ 5 ਜੁਲਾਈ ਨੂੰ ਨਹੀਂ ਤੁਸੀਂ ਪਹਿਲਾਂ ਕਰੋ, ਸਾਨੂੰ ਕੋਈ ਪਰਵਾਹ ਨਹੀਂ।


COMMERCIAL BREAK
SCROLL TO CONTINUE READING

ਇਸੇ ਵਿਚਾਲੇ ਹੁਣ ਸ਼ੀਤਲ ਅੰਗੂਰਾਲ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਅਸੀਂ ਮੁੱਖ ਮੰਤਰੀ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹਾਂ ਅਤੇ 4 ਜੁਲਾਈ ਨੂੰ ਦੁਪਹਿਰ 2:00 ਵਜੇ ਆਡੀਓ ਜਨਤਕ ਕਰਨ ਜਾ ਰਹੇ ਹਾਂ। ਸ਼ੀਤਲ ਦਾ ਕਹਿਣਾ ਹੈ ਕਿ ਉਹ ਬਾਬੂ ਜੀਵਨ ਰਾਮ ਚੌਂਕ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਗਾਈ ਜਾਵੇਗੀ ਅਤੇ ਮੇਰੀ ਕੁਰਸੀ ਵੀ ਉਨ੍ਹਾਂ ਦੇ ਨਾਲ ਹੋਵੇਗੀ। ਹੁਣ ਮੁੱਖ ਮੰਤਰੀ ਮਾਨ ਮੇਰੀ ਇਸ ਚੁਣੌਤੀ ਨੂੰ ਸਵੀਕਾਰ ਕਰਨ ਅਤੇ ਇਸ ਜਗ੍ਹਾ 'ਤੇ ਆਉਣ। ਤੁਸੀਂ ਜਲੰਧਰ ਸ਼ਹਿਰ ਵਿੱਚ ਪ੍ਰਚਾਰ ਕਰ ਰਹੇ ਹੋ, ਤੁਸੀਂ ਬਾਬੂ ਜੀਵਨ ਰਾਮ ਚੌਂਕ ਪਹੁੰਚ ਕੇ ਮੇਰੇ ਕੋਲੋ ਸਾਰੀਆਂ ਆਡੀਓ ਲੈ ਲੈਣਾ। ਜੇਕਰ ਉਨ੍ਹਾਂ ਆਡੀਓ ਵਿੱਚ ਤੁਹਾਡੇ ਪਰਿਵਾਰ, ਐਮਐੱਲਏ ਅਤੇ ਦੀਪਕ ਬਾਲੀ ਦਾ ਜ਼ਿਕਰ ਨਾ ਹੋਵੇ ਤਾਂ ਮੇਰੇ ਉੱਤੇ ਕਾਰਵਾਈ ਕਰ ਦਿਓ। ਨਹੀਂ ਤੁਸੀਂ ਅਸਤੀਫਾ ਦੇ ਦਿਓ। ਕਿਉਂਕਿ ਤੁਸੀਂ ਸੂਬੇ ਦੇ ਮੁੱਖ ਮੰਤਰੀ ਹੋ ਅਤੇ ਤੁਹਾਡੇ ਰਾਜ ਵਿੱਚ ਅਜਿਹਾ ਹੋ ਰਿਹਾ ਹੈ।


ਇਸ ਤੋਂ ਪਹਿਲਾ ਰਮਨ ਅਰੋੜਾ ਨੇ ਕਿਹਾ ਕਿ ਜਿਸ ਆਡੀਓ ਬਾਰੇ ਸ਼ੀਤਲ ਗੱਲ ਕਰ ਰਹੇ ਹਾਂ ਅਜਿਹਾ ਕੁੱਝ ਵੀ ਨਹੀਂ ਹੈ। ਸਭ ਕੁੱਝ ਫੇਕ ਹੈ ਮੇਰੀ ਉਨ੍ਹਾਂ ਨਾਲ ਅਜਿਹੀ ਕੋਈ ਵੀ ਗੱਲ ਨਹੀਂ ਹੋਈ। ਰਾਜਨੀਤੀ ਦਾ ਪੱਧਰ ਸ਼ੀਤਲ ਨੇ ਕਾਫੀ ਜ਼ਿਆਦਾ ਹੇਠਾ ਸੁੱਟ ਦਿੱਤਾ ਹੈ। ਇਸ ਤੋਂ ਇਲਾਵਾ ਮੇਰੇ ਕੋਲ ਕਹਿਣ ਨੂੰ ਹੋਰ ਕੁੱਝ ਵੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ੀਤਲ ਅੰਗੂਰਾਲ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।