Shikhar Dhawan Viral Video: ਆਈਪੀਐਲ 2023 (IPL 2023)ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਾਰ ਕ੍ਰਿਕਟ ਦੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਸਾਰੀਆ ਟੀਮਾਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀਆਂ ਹਨ ਕਿ ਉਹ ਹਰ ਮੈਚ ਜਿੱਤਣ। ਦੱਸ ਦੇਈਏ ਕਿ ਸ਼ਿਖਰ ਧਵਨ ਫਿਲਹਾਲ IPL 2023 'ਚ ਪੰਜਾਬ ਕਿੰਗਜ਼ ਦੀ ਕਪਤਾਨੀ ਸੰਭਾਲ ਰਹੇ ਹਨ। ਇਸ ਦੌਰਾਨ ਅਕਸਰ ਸ਼ਿਖਰ ਧਵਨ  (Shikhar Dhawan) ਦੀਆਂ ਬਹੁਤ ਦਿਲਚਸਪ ਵੀਡੀਓ ਵਾਇਰਲ ਹੋ ਰਹੀਆਂ ਹਨ।
 
ਅਕਸਰ ਸ਼ਿਖਰ ਧਵਨ ਆਪਣੀਆਂ ਵੀਡੀਓਜ਼ ਰਾਹੀਂ ਸੋਸ਼ਲ ਮੀਡੀਆ ਉੱਤੇ ਲੋਕਾਂ ਨਾਲ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਪੰਜਾਬ ਕਿੰਗਜ਼ ਵੱਲੋਂ ਬਹੁਤ ਹੀ ਮਜਾਕੀਆ ਵੀਡੀਓ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਸ਼ਿਖਰ ਧਵਨ, ਹਰਪ੍ਰੀਤ ਬਰਾੜ ਤੇ ਰਾਹੁਲ ਚਾਹਰ ਨਜ਼ਰ ਆ ਰਹੇ ਹਨ। ਇਹ ਵੀਡੀਓ ਤੇਜੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਸ਼ਿਖਰ ਧਵਨ (Shikhar Dhawan) ਅਤੇ ਹਰਪ੍ਰੀਤ ਬਰਾੜ ਤੇ ਰਾਹੁਲ ਚਾਹਰ ਸਾਰੇ ਇੱਕਠੇ ਤਾਸ਼ ਖੇਡਦੇ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਉਸ ਸਮੇਂ ਪੁਲਿਸ ਉੱਥੇ ਆ ਜਾਂਦੀ ਹੈ। ਇਸ ਦੌਰਾਨ ਉਹ ਇਹ ਵੀ ਕਹਿੰਦੇ ਨਜ਼ਰ ਆਏ ਕਿ 'ਪੁਲਿਸ ਆ ਗਈ ਭੱਜ ਜਾਓ' (Pols aa gayi pols)।



COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: Yo Yo Honey Singh: ਕੀ ਹਨੀ ਸਿੰਘ ਦਾ ਟੀਨਾ ਥਡਾਨੀ ਨਾਲ ਹੋਇਆ ਬ੍ਰੇਕਅੱਪ? ਪੋਸਟ ਸ਼ੇਅਰ ਕਰ ਕਹੀ ਇਹ ਗੱਲ

ਇਸ ਵੀਡੀਓ ਨੂੰ 'punjabkingsipl' ਨਾਮ ਦੇ ਇੰਸਟਾਗਾਮ ਪੇਜ਼ ਤੋਂ ਸ਼ੇਅਰ ਕੀਤਾ ਗਿਆ ਹੈ। ਦਰਅਸਲ ਸੋਸ਼ਲ ਮੀਡੀਆ ਉੱਤੇ 'ਪੁਲਿਸ ਆ ਗਈ ਪੁਲਿਸ ਆ ਗਈ ਭੱਜ ਜਾਓ' ਟਰੈਂਡ ਕਰ ਰਿਹਾ ਹੈ ਅਤੇ (ਪੁਲਿਸ ਆ ਗਈ ਪੁਲਿਸ ਆ ਗਈ ਭੱਜ ਜਾਓ)' ਇਸ ਉੱਤੇ ਬਹੁਤ ਹੀ ਰੀਲਜ਼ ਵੀ ਬਣ ਰਹੀਆਂ ਹਨ। ਸ਼ਿਖਰ ਧਵਨ  (Shikhar Dhawan) ਅਕਸਰ ਆਪਣੇ ਸੋਸ਼ਲ ਮੀਡੀਆ ਉੱਤੇ ਟਰੈਂਡਿੰਗ ਰੀਲਜ਼ ਅਤੇ ਆਪਣੇ ਵੱਖਰੇ ਰੀਲਜ਼ music ਲਈ ਜਾਣੇ ਜਾਂਦੇ ਹਨ।  ਉਹਨਾਂ ਦੀ ਰੀਲਜ਼ ਨੂੰ ਲੋਕ ਵੀ ਫੋਲੋ ਕਰਦੇ ਹਨ।