Shiromani Akali Dal: ਸ਼੍ਰੋਮਣੀ ਅਕਾਲੀ ਦਲ ਦੀ ਅਨੁਸਾਸ਼ਨੀ ਕਮੇਟੀ ਨੇ ਸੁਖਦੇਵ ਢੀਂਡਸਾ ਨੂੰ ਪਾਰਟੀ `ਚੋਂ ਕੱਢਿਆ ਬਾਹਰ
Shiromani Akali Dal: ਸ਼੍ਰੋਮਣੀ ਅਕਾਲੀ ਦਲ ਵਿੱਚ ਕਾਟੋ-ਕਲੇਸ਼ ਸਿਖਰ ਉਤੇ ਚੱਲ ਰਿਹਾ ਹੈ। ਅਕਾਲੀ ਦਲ ਨੇ ਅੱਜ ਪਾਰਟੀ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਵਿੱਚ ਬਾਹਰ ਕੱਢ ਦਿੱਤਾ ਹੈ।
Shiromani Akali Dal: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਉਤੇ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨ ਕਮੇਟੀ ਦੀ ਵੱਡੀ ਕਾਰਵਾਈ ਕੀਤੀ। ਸੁਖਦੇਵ ਸਿੰਘ ਢੀਂਡਸਾ ਨੂੰ ਅਨੁਸ਼ਾਸਨ ਕਮੇਟੀ ਨੇ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਹੈ। ਕਾਬਿਲੇਗੌਰ ਹੈ ਕਿ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਸਰਪ੍ਰਸਤ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਾਨਫਰੰਸ ਦੌਰਾਨ ਬਾਗੀ ਧੜੇ ਉਪਰ ਨਿਸ਼ਾਨੇ ਸਾਧੇ। ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਸੁਧਾਰ ਲਹਿਰ ਚਲਾਉਣ ਵਾਲੇ ਪਹਿਲਾਂ ਆਪਣੇ ਆਪ ਨੂੰ ਸੁਧਾਰ ਲੈਣ। ਸੁਖਦੇਵ ਢੀਂਡਸਾ ਕੋਲ ਇੰਨਾ ਅਧਿਕਾਰ ਨਹੀਂ ਹੈ ਕਿ ਉਹ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਫ਼ੈਸਲੇ ਨੂੰ ਰੱਦ ਕਰ ਸਕਣ। ਅਕਾਲੀ ਦਲ ਦੇ ਨੇਤਾਵਾਂ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਕੋਈ ਇਹ ਨਾ ਸੋਚੇ ਕਿ ਅਕਾਲੀ ਦਲ ਦੇ ਦਫਤਰ ਜਾਂ ਸਿੰਬਲ 'ਤੇ ਕਬਜ਼ਾ ਕਰ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਢੀਂਡਸਾ ਸਭ ਤੋਂ ਵੱਧ ਪਰਿਵਾਰਵਾਦ ਕਰਦਾ ਹੈ। ਸਰਦਾਰ ਸਾਹਿਬ ਸੈਂਟਰ ਵਿਚ ਅਤੇ ਪੁੱਤਰ ਪੰਜਾਬ ਵਿਚ ਮੰਤਰੀ ਸੀ। ਚਾਹੀਦਾ ਤਾਂ ਇਹ ਹੈ ਕਿ ਢੀਂਡਸਾ ਸਾਹਿਬ ਸਨਮਾਨ ਨੂੰ ਪਾਰਟੀ ਹਿੱਤਾਂ ਲਈ ਵਰਤਣ ਜੇ ਕੋਈ ਸਨਮਾਨ ਕਰਵਾਉਣਾ ਚਾਹੁੰਦਾ ਹੈ ਤਾਂ ਕਰਵਾ ਸਕਦਾ ਹੈ। ਗਰੇਵਾਲ ਨੇ ਕਿਹਾ ਕਿ ਹੈਰਾਨਗੀ ਹੁੰਦੀ ਹੈ ਕਿ ਜਿਨ੍ਹਾਂ ਨੇ ਪਾਰਟੀ ਨੂੰ ਮਾਰਨਾ ਸ਼ੁਰੂ ਕੀਤਾ ਉਹ ਸੁਧਾਰ ਲਹਿਰ ਚਲਾ ਰਹੇ ਹਨ। ਇਹ ਹੁਣ ਟੌਹੜਾ ਸਾਹਿਬ ਦਾ ਸਮਾਗਮ ਕਰਵਾ ਰਹੇ ਹਨ ਪਰ ਕਿਸੇ ਸਮੇਂ ਸੁਖਦੇਵ ਢੀਂਡਸਾ ਨੇ ਹੀ ਟੌਹੜਾ ਨੂੰ ਪਾਰਟੀ ਵਿਚੋਂ ਕੱਢਣ ਲਈ ਨੋਟਿਸ ਜਾਰੀ ਕੀਤਾ ਸੀ। ਇਸ ਟੌਹੜਾ ਸਾਹਿਬ ਨੂੰ ਬੁਰਾ ਭਲਾ ਬੋਲਦੇ ਸਨ।
ਇਹ ਵੀ ਪੜ੍ਹੋ : Patiala Encounter: ਪਟਿਆਲਾ 'ਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ; ਪੁਨੀਤ ਗੋਲਾ ਜ਼ਖ਼ਮੀ
ਗਰੇਵਾਲ ਨੇ ਕਿਹਾ ਕਿ ਅੱਜ ਬਾਗੀ ਧੜਾ ਕਲੇਰ ਦਾ ਵਕੀਲ ਬਣਿਆ ਬੈਠਾ ਹੈ। ਕਲੇਰ ਇਨ੍ਹਾਂ ਦਾ ਹੀ ਭੇਜਿਆ ਹੋਇਆ ਹੈ ਜਦੋਂ ਤਕ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਨਹੀਂ ਆ ਜਾਂਦਾ, ਉਦੋਂ ਤਕ ਇਹ ਰੋਜ਼ ਨਵਾਂ ਤੋਤਾ ਛੱਡਣਗੇ। ਢੀਂਡਸਾ ਸਾਹਿਬ ਆਖ ਰਹੇ ਹਨ ਕਿ ਡੈਲੀਗੇਟ ਸੈਸ਼ਨ ਬੁਲਾਉਣਗੇ ਜ਼ਰੂਰ ਬੁਲਾਉਣ ਪਰ 99 ਫੀਸਦੀ ਡੈਲੀਗੇਟ ਅੱਜ ਵੀ ਸੁਖਬੀਰ ਬਾਦਲ ਦੇ ਨਾਲ ਖੜ੍ਹੇ ਹਨ।
ਇਹ ਵੀ ਪੜ੍ਹੋ : Paris Olympics 2024: ਭਾਰਤ ਦੇ ਸਵਪਨਿਲ ਕੁਸਲੇ ਨੇ ਸ਼ੂਟਿੰਗ ਵਿੱਚ ਜਿੱਤਿਆ ਕਾਂਸੀ ਦਾ ਮੈਡਲ