Patiala Encounter: ਪਟਿਆਲਾ ਵਿੱਚ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਜ਼ਖ਼ਮੀ ਹੋ ਗਿਆ ਹੈ।
Trending Photos
Patiala Encounter: ਪਟਿਆਲਾ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਜ਼ਖ਼ਮੀ ਹੋ ਗਿਆ ਹੈ। ਜ਼ਖਮੀ ਪੁਨੀਤ ਗੋਲਾ ਰਜੀਵ ਰਾਜਾ ਗੈਂਗ ਦਾ ਗੈਂਗਸਟਰ ਦੱਸਿਆ ਜਾ ਰਿਹਾ ਹੈ। 15 ਦੇ ਕਰੀਬ ਮਾਮਲਿਆਂ ਦੇ ਵਿੱਚ ਲੋੜੀਂਦਾ ਰਾਜੀਵ ਰਾਜਾ ਗੈਂਗ ਦਾ ਗੈਂਗਸਟਰ ਪੁਨੀਤ ਗੋਲਾ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ ਹੈ।
ਦੱਸ ਦੇਈਏ ਕਿ ਮੋਹਾਲੀ ਦੇ ਵਿੱਚ ਚੋਪਿੰਗ ਕਾਂਡ ਵਿੱਚ ਪੁਨੀਤ ਗੋਲਾ ਮੁੱਖ ਮੁਲਜ਼ਮ ਸੀ। ਲੁੱਟ ਖੋਹ, ਕਾਤਲ ਅਤੇ ਕਤਲ ਦੀਆਂ ਕੋਸ਼ਿਸ਼ਾਂ ਦੇ 15 ਤੋਂ ਵੱਧ ਕੇਸਾਂ ਦੇ ਵਿੱਚ ਲੋੜੀਂਦਾ ਸੀ। ਪੁਨੀਤ ਗੋਲਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਜਖਮੀ ਹਾਲਾਤ ਵਿੱਚ ਦਾਖਲ ਕਰਵਾਇਆ ਗਿਆ ਹੈ।
ਤੇਜਪਾਲ ਕਤਲ ਕਾਂਡ ਅਤੇ ਐਸ.ਏ.ਐਸ.ਨਗਰ ਵਿਖੇ ਉਂਗਲਾਂ ਕੱਟਣ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਗੋਲਾ ਖਿਲਾਫ ਕਈ ਅਪਰਾਧਿਕ ਮਾਮਲੇ ਦਰਜ ਹਨ। ਵੀਰਵਾਰ ਨੂੰ ਸੀਆਈਏ ਪਟਿਆਲਾ ਇੰਚਾਰਜ ਇਸੰਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਕੋਤਵਾਲੀ ਪਟਿਆਲਾ ਦੀਆਂ ਟੀਮਾਂ ਵੱਲੋਂ ਮੁਲਜ਼ਮ ਪੁਨੀਤ ਸਿੰਘ ਉਰਫ ਗੋਲਾ ਵਾਸੀ ਨਿਊ ਮਥੁਰਾ ਕਲੋਨੀ, ਪਟਿਆਲਾ ਦਾ ਪਿੱਛਾ ਕੀਤਾ।
ਜੋ ਕਿ ਪਟਿਆਲਾ ਵਿਖੇ ਤੇਜਪਾਲ ਦੇ ਕਤਲ ਕੇਸ ਅਤੇ ਉਂਗਲੀ ਕੱਟਣ ਦੇ ਕੇਸ ਵਿੱਚ ਲੋੜੀਂਦਾ ਸੀ। ਇਸ ਦੌਰਾਨ ਪੁਲਿਸ ਪਾਰਟੀ ਨੇ ਥਾਣਾ ਸਨੌਰ ਦੇ ਇਲਾਕੇ 'ਚ ਗੋਲਾ ਨੂੰ ਘੇਰਿਆ ਤਾਂ ਉਸਨੇ ਪੁਲਿਸ 'ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ 'ਚ ਪੁਲਿਸ ਟੀਮ ਨੇ ਵੀ ਮੁਲਜ਼ਮ 'ਤੇ ਫਾਇਰਿੰਗ ਕੀਤੀ, ਜਿਸ ਦੌਰਾਨ ਮੁਲਜ਼ਮ ਗੋਲਾ ਦੀ ਲੱਤ 'ਤੇ ਗੋਲੀ ਲੱਗ ਗਈ।
ਇਹ ਵੀ ਪੜ੍ਹੋ : Shiromani Akali Dal: ਸ਼੍ਰੋਮਣੀ ਅਕਾਲੀ ਦਲ ਦੀ ਅਨੁਸਾਸ਼ਨੀ ਕਮੇਟੀ ਨੇ ਸੁਖਦੇਵ ਢੀਂਡਸਾ ਨੂੰ ਪਾਰਟੀ 'ਚੋਂ ਕੱਢਿਆ ਬਾਹਰ
ਪੁਨੀਤ ਉਰਫ ਗੋਲੂ ਵਿਰੁੱਧ ਪਹਿਲਾਂ ਹੀ ਲੁੱਟ-ਖੋਹ ਅਤੇ ਕਤਲ ਦੀ ਕੋਸ਼ਿਸ਼ ਆਦਿ ਦੇ ਪੰਦਰਾਂ ਕੇਸ ਦਰਜ ਹਨ, ਕੁਝ ਕੇਸਾਂ ਵਿੱਚ ਮੁਲਜ਼ਮ ਜ਼ਮਾਨਤ ’ਤੇ ਗਿਆ ਅਤੇ ਕੁਝ ਕੇਸਾਂ ਵਿੱਚ ਲੋੜੀਂਦਾ ਵੀ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ ਪੁਆਇੰਟ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : Jalandhar News: ਈਡੀ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਤੋਂ ਢੋਆ-ਢੁਆਈ ਘੁਟਾਲੇ ਮਾਮਲੇ ਵਿੱਚ ਪੁੱਛਗਿੱਛ ਜਾਰੀ