Faridkot News: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸਮੁੱਚੇ ਆਗੂਆਂ ਵੱਲੋਂ ਫਰੀਦਕੋਟ 'ਚ ਇੱਕ ਮੀਟਿੰਗ ਕੀਤੀ ਗਈ। ਜਿਸ ਤਹਿਤ ਵੱਧ ਤੋਂ ਵੱਧ ਪੰਥਕ ਸੋਚ ਰੱਖਣ ਵਾਲਿਆਂ ਲੋਕਾਂ ਨੂੰ ਲਹਿਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਮੀਟਿੰਗ ਆਯੋਜਨ ਕੁਲਬੀਰ ਸਿੰਘ ਮੱਤਾ ਅਤੇ ਪਵਨਪ੍ਰੀਤ ਸਿੰਘ ਵੱਲੋਂ ਕੀਤਾ ਗਿਆ। ਜਿਸ 'ਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ,ਪ੍ਰੇਮ ਸਿੰਘ ਚੰਦੂਮਾਜਰਾ,ਬੀਬੀ ਜਗੀਰ ਕੌਰ,ਬੀਬੀ ਪਰਮਜੀਤ ਕੌਰ ਗੁਲਸ਼ਨ ਬੀਬੀ ਲਾਂਡਰਾਂ,ਗਗਨਜੀਤ ਸਿੰਘ ਬਰਨਾਲਾ,ਚਰਨਜੀਤ ਸਿੰਘ ਬਰਾੜ ਅਤੇ ਬਾਕੀ ਆਗੂ ਸ਼ਾਮਿਲ ਹੋਏ।


COMMERCIAL BREAK
SCROLL TO CONTINUE READING

ਇਸ ਮੀਟਿੰਗ ਦੌਰਾਨ ਆਗੂਆਂ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਚ ਆਏ ਨਿਘਾਰ ਸਬੰਧੀ ਦਸਦੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌੱਕੇ ਕਈ ਅਜਿਹੇ ਗਲਤ ਫੈਸਲੇ ਹੋਏ। ਜਿਨ੍ਹਾਂ ਦਾ ਖਮਿਆਜ਼ਾ ਅੱਜ ਸ਼੍ਰੋਮਣੀ ਅਕਾਲੀ ਦਲ ਭੁਗਤ ਰਿਹਾ ਹੈ ਅਤੇ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਅਤੇ ਆਪਣੀਆਂ ਗਲਤੀਆਂ ਨੂੰ ਸੁਧਾਰਨ ਲਈ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਲਈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀਆਂ ਗਲਤੀਆਂ ਅਤੇ ਭੁੱਲਾ ਸਬੰਧੀ ਸਪਸ਼ਟੀਕਰਨ ਦੇਕੇ ਆਏ ਹਨ। ਇਸ ਮੌਕੇ ਸੁਧਾਰ ਲਹਿਰ ਦੇ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਤੇ ਸਿਧੇ ਦੋਸ਼ ਲਾਉਂਦੇ ਕਿਹਾ ਕਿ ਉਨ੍ਹਾਂ ਵੱਲੋਂ ਪਾਰਟੀ ਤੋਂ ਬਿਨ੍ਹਾਂ ਕਈ ਫੈਸਲੇ ਪੰਥ ਦੀਆਂ ਨੀਤੀਆਂ ਤੋਂ ਹਟ ਕੇ ਨਿੱਜੀ ਤੌਰ ਤੇ ਲੈਕੇ ਪਾਰਟੀ 'ਤੇ ਥੋਪੇ ਸਨ।


ਜਿਨ੍ਹਾਂ ਦੇ ਚੱਲਦੇ ਪੰਥਕ ਸੋਚ ਰੱਖਣ ਵਾਲੇ ਪੰਜਾਬ ਦੇ ਲੋਕਾਂ ਨੇ ਸਮੁੱਚੇ ਅਕਾਲੀ ਦਲ ਨੂੰ ਨਕਾਰ ਦਿੱਤਾ। ਜਿਸ ਦਾ ਜਿਕਰ ਉਹ ਵੀ ਲਾਗਾਤਰ ਕਰਦੇ ਆਏ ਹਨ ਅਤੇ ਹੁਣ ਸ਼੍ਰੀ ਅਕਾਲ ਤਖਤ ਸਹਿਬ ਤੋਂ ਸਿੰਘ ਸਹਿਬਾਨਾਂ ਵੱਲੋਂ ਵੀ ਇਸ 'ਤੇ ਮੋਹਰ ਲਗਾ ਦਿੱਤੀ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਕਈ ਫੈਸਲੇ ਅਜਿਹੇ ਹੋਏ ਜੋ ਪੰਥ ਨੂੰ ਢਾਹ ਲਾਉਣੁ ਵਾਲੇ ਸਨ। ਇਸ ਲਈ ਉਹ ਮੁੜ ਤੋਂ ਇਸ ਕੋਸ਼ਿਸ਼ 'ਚ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਵਾਗਡੋਰ ਪੰਥਕ ਸੋਚ ਰੱਖਣ ਵਾਲੇ ਦੇ ਹੱਥਾਂ 'ਚ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਕੋਈ ਅਲੱਗ ਦਲ ਨਹੀਂ ਬਲਕਿ ਉਸੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਅਤੇ ਆਪਣੇ ਨਿੱਜੀ ਵਫਾਦਾ ਲਈ ਨਾ ਵਰਤਿਆ ਜਾਵੇ। ਇਸ ਲਈ ਉਨ੍ਹਾਂ ਵੱਲੋਂ ਅੱਗੇ ਆ ਕੇ ਲੋਕਾਂ 'ਚ ਆਪਣੀ ਗੱਲ ਰੱਖੀ ਜਾ ਰਹੀ ਹੈ ਅਤੇ ਲੀਡਰਸ਼ਿਪ 'ਚ ਬਦਲਾਅ ਲਿਆ ਕੇ ਮੁੜ ਇਸ ਆਕਲੀ ਦਲ ਨੂੰ ਸ਼ਿਖਰਾਂ 'ਤੇ ਲਿਜਾਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।


ਇਸ ਮੌਕੇ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਬੇਅਦਬੀ ਦੇ ਮਾਮਲਿਆਂ ਦਾ ਇਨਸਾਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਹੋ ਜਾਣਾ ਚਾਹੀਦਾ ਸੀ ਪਰ ਉਸ ਮੌਕੇ ਲਏ ਗਏ ਗਲਤ ਫੈਸਲਿਆਂ ਦੇ ਨਤੀਜੇ ਕਾਰਨ ਅੱਜ ਵੀ ਇਨਸਾਫ ਲਈ ਲੜਾਈ ਲੜੀ ਜਾ ਰਹੀ ਹੈ। ਜਿਸ ਲਈ ਉਹ ਪੰਥ ਦਰਦੀਆਂ ਜੋ ਇਨਸਾਫ ਦੀ ਲੜਾਈ ਲੜ ਰਹੇ ਹਨ ਉਨ੍ਹਾਂ ਨਾਲ ਖੜਣਗੇ ਅਤੇ ਜੋ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਹਨ ਉਨ੍ਹਾਂ ਦੇ ਨਾਲ ਇਸ ਲੜਾਈ ਦਾ ਹਿੱਸਾ ਬਣਨਗੇ।