Amirtsar News(ਭਰਤ ਸ਼ਰਮਾ): ਸ਼੍ਰੋਮਣੀ ਕਮੇਟੀ ਦੀਆਂ ਚੋਣਾ ਸੰਬੰਧੀ ਬਣਾਇਆ ਜਾ ਰਹੀਆ ਵੋਟਾਂ ਨੂੰ ਲੈ ਕੇ ਸਰਕਾਰ ਵਲ਼ੋਂ ਸਮੇਂ ਵਿਚ ਵਾਧਾ ਕਰਨ ਦੀ ਜਿੱਥੇ ਸ਼੍ਰੋਮਣੀ ਕਮੇਟੀ ਬੁਲਾਰੇ ਗੁਰਚਰਨ ਸਿੰਘ ਗਰੇਵਾਲ ਨੇ ਸ਼ਲਾਘਾ ਕੀਤੀ ਹੈ ਉੱਥੇ ਹੀ ਉਹਨਾ ਵਲ਼ੋਂ 52 ਲੱਖ ਵਿਚੋਂ ਸਿਰਫ਼ 27 ਲੱਖ ਵੋਟਾਂ ਬਣਨ ਨੂੰ ਚਿੰਤਾ ਦਾ ਵਿਸ਼ਾ ਦੱਸਦਿਆਂ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ।


COMMERCIAL BREAK
SCROLL TO CONTINUE READING

ਇਸ ਮੌਕੇ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਲੋਕਾਂ ਵਿਚ ਸਿੱਖ ਧਾਰਮਿਕ ਸੰਸਥਾ ਦੀ ਲੋਕਪ੍ਰਿਯਤਾ ਅਤੇ ਪ੍ਰਮਾਣਿਕਤਾ ਘਟਾਉਣ ਦੀ ਮੰਸਾ ਨਾਲ ਕੇਂਦਰ ਸਰਕਾਰ ਅਜਿਹੇ ਹੱਥਕੰਡੇ ਅਜ਼ਮਾ ਰਹੀ ਹੈ ਜਿਸ ਦੇ ਚਲਦੇ ਜੇਕਰ ਸਰਕਾਰ ਚਾਹੇ ਤਾਂ ਇੱਕ ਹਫ਼ਤੇ ਵਿਚ ਸਾਰੀਆਂ ਵੋਟਾਂ ਤਿਆਰ ਹੋ ਸਕਦਾ ਹਨ ਪਰ ਸਰਕਾਰੀ ਤੰਤਰ ਦੀ ਨੋਕ ਝੋਕ ਅਤੇ ਲੰਮੀ ਖੱਜਲ ਖ਼ੁਆਰੀ ਦੇ ਚਲ਼ਦੇ ਲੋਕ ਵੋਟਾਂ ਨਹੀਂ ਬਣਵਾ ਪਾ ਰਹੇ। ਜਿਸ ਸੰਬੰਧੀ ਕੇਂਦਰ ਸਰਕਾਰ ਦੀ ਸ਼੍ਰੋਮਣੀ ਕਮੇਟੀ ਸੰਬੰਧੀ ਸਹੀ ਮੰਸ਼ਾ ਜ਼ਹਿਰ ਨਹੀਂ ਹੁੰਦੀ ਕਿਉਂਕਿ ਸਰਕਾਰ ਸ੍ਰੋਮਣੀ ਕਮੇਟੀ ਨੂੰ ਤੋੜ ਹਰਿਆਣਾ ਕਮੇਟੀ ਬਣਾਉਣ ਦਾ ਬੇਤੁਕਾ ਫ਼ੈਸਲਾ ਹਰਿਆਣਾ ਦੇ ਸਿੱਖਾਂ ਨੂੰ ਵੀ ਪ੍ਰਵਾਨ ਨਹੀਂ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਢਾਹ ਲਾਉਣ ਲਈ ਸਰਕਾਰ ਵਲ਼ੋਂ ਵੱਡੇ ਐਲਾਨ ਕਰਨਾ ਸਰਕਾਰ ਦੀ ਸਿੱਖ ਅਤੇ ਸ਼੍ਰੋਮਣੀ ਕਮੇਟੀ ਵਰਗੀ ਧਾਰਮਿਕ ਸੰਸਥਾ ਵਿਰੋਧੀ ਮੰਸ਼ਾ ਨੂੰ ਪ੍ਰਗਟਾਉਦਾ ਹੈ।


ਇਹ ਵੀ ਪੜ੍ਹੋ: Charanjit Singh Channi: ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ ਚੰਨੀ ਦੀ ਚੋਣ ਨੂੰ ਹਾਈਕੋਰਟ 'ਚ ਚੁਣੌਤੀ


ਦੱਸਦੀਏ ਕਿ ਸ਼੍ਰੋਮਣੀ ਸਿੱਖ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਕਰੀਬ 14 ਸਾਲ ਪਹਿਲਾਂ 2011 ਵਿਚ ਹੋਈਆਂ ਸਨ। ਪਰ ਸਰਕਾਰਾਂ ਨੇ ਕਦੇ ਵੀ ਇਹ ਚੋਣ ਸਮੇਂ ਸਿਰ ਨਹੀ ਕਰਵਾਈ। ਹੁਣ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਚੋਣ ਕਰਵਾਉਣ ਲਈ ਗੰਭੀਰ ਹੈ ਪਰ ਇਸ ਦੀਆਂ ਚੋਣਾਂ ਨਾ ਹੋਣ ਦਾ ਇਕ ਕਾਰਨ ਇਹ ਵੀ ਦਸਿਆ ਜਾ ਰਿਹਾ ਹੈ ਕਿ ਅਜੇ ਤਕ ਵੋਟਾਂ ਹੀ ਬਣ ਨਹੀ ਸਕੀਆਂ। ਇਹ ਕਾਰਜ 31 ਜੁਲਾਈ ਤਕ ਹੋ ਜਾਣਾ ਚਾਹੀਦਾ ਸੀ। 


ਇਹ ਵੀ ਪੜ੍ਹੋ: Jalandhar News: ਇੰਪਰੂਵਮੈਂਟ ਟਰੱਸਟ ਲਈ ਜ਼ਮੀਨ ਪ੍ਰਾਪਤੀ ਘੁਟਾਲੇ 'ਚ ਸੇਵਾਮੁਕਤ PCS ਅਧਿਕਾਰੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ