ਚੰਡੀਗੜ: ਜਲੰਧਰ ਦੇ ਐਮ. ਬੀ. ਡੀ. ਮਾਲ ਦੇ ਬਾਹਰ ਆਮਿਰ ਖਾਨ ਦੀ ਨਵੀਂ ਫਿਲਮ ਲਾਲ ਸਿੰਘ ਚੱਢਾ ਦੇ ਵਿਰੋਧ ਵਿਚ ਵੀਰਵਾਰ ਨੂੰ ਸ਼ਿਵ ਸੈਨਾ ਹਿੰਦ ਅਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਆਹਮੋ-ਸਾਹਮਣੇ ਹੋ ਗਏ। ਸ਼ਿਵ ਸੈਨਾ ਨੇ ਆਮਿਰ ਖਾਨ ਨੂੰ ਹਿੰਦੂ ਵਿਰੋਧੀ ਦੱਸਦੇ ਹੋਏ ਉਨ੍ਹਾਂ ਦੀ ਫਿਲਮ ਦਾ ਬਾਈਕਾਟ ਕੀਤਾ ਸੀ। ਦੂਜੇ ਪਾਸੇ ਜਦੋਂ ਇਸ ਬਾਰੇ ਸਿੱਖ ਤਾਲਮੇਲ ਕਮੇਟੀ ਨੂੰ ਪਤਾ ਲੱਗਾ ਤਾਂ ਇਸ ਦੇ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਫਿਲਮ ਦਾ ਬਾਈਕਾਟ ਨਹੀਂ ਹੋਣ ਦੇਣਗੇ।


COMMERCIAL BREAK
SCROLL TO CONTINUE READING

 


ਸ਼ਿਵ ਸੈਨਾ ਨੇ ਕਿਹਾ ਹਿੰਦੂ ਵਿਰੋਧੀ ਆਮਿਰ ਖਾਨ


ਸ਼ਿਵ ਸੈਨਾ ਨੇਤਾ ਨੇ ਕਿਹਾ ਕਿ ਆਮਿਰ ਖਾਨ ਹਿੰਦੂ ਵਿਰੋਧੀ ਹੈ ਉਹ ਹਮੇਸ਼ਾ ਹਿੰਦੂਆਂ ਵਿਰੁੱਧ ਸਾਜ਼ਿਸ਼ਾਂ ਰਚਦਾ ਰਹਿੰਦਾ ਹੈ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ PK ਫਿਲਮ 'ਚ ਹਿੰਦੂ ਧਰਮ ਦਾ ਅਪਮਾਨ ਕੀਤਾ ਸੀ। 'ਸਾਡਾ ਵਿਰੋਧ ਲਾਲ ਸਿੰਘ ਚੱਢਾ ਦੇ ਖਿਲਾਫ ਨਹੀਂ ਹੈ, ਅਸੀਂ ਆਮਿਰ ਖਾਨ ਦੇ ਖਿਲਾਫ ਹਾਂ। ਉਨ੍ਹਾਂ ਕਿਹਾ ਜੇਕਰ ਕੋਈ ਅਜਿਹੀ ਫਿਲਮ ਪੰਜਾਬ ਵਿਚ ਆਉਂਦੀ ਹੈ ਜਿਸ ਨਾਲ ਹਿੰਦੂ-ਸਿੱਖ ਭਾਈਚਾਰਾ ਟੁੱਟਦਾ ਹੋਵੇ ਤਾਂ ਅਸੀਂ ਉਸ ਦਾ ਵਿਰੋਧ ਕਰਾਂਗੇ।


 


"PK ਫ਼ਿਲਮ ਆਉਣ 'ਤੇ ਨਹੀਂ ਕੀਤਾ ਵਿਰੋਧ"


ਸਿੱਖ ਤਾਲਮੇਲ ਕਮੇਟੀ ਦੇ ਅਹੁੱਦੇਦਾਰ ਹਰਪਾਲ ਸਿੰਘ ਚੱਡਾ ਨੇ ਕਿਹਾ ਕਿ ਸ਼ਿਵ ਸੈਨਾ ਨੇ ਫਿਲਮ ਪੀ. ਕੇ. ਵਿਚ ਆਮਿਰ ਖਾਨ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਪਰ ਫਿਲਮ ਨੂੰ ਰਿਲੀਜ਼ ਹੋਏ ਕਈ ਸਾਲ ਬੀਤ ਚੁੱਕੇ ਹਨ। ਉਸ ਨੇ ਪੁੱਛਿਆ ਕਿ ਤੁਸੀਂ ਉਸ ਸਮੇਂ ਕੀ ਕਰ ਰਹੇ ਸੀ? ਅੱਜ ਆਮਿਰ ਖਾਨ ਸਿੱਖੀ ਸਰੂਪ ਵਿੱਚ ਆਏ ਹਨ ਅਤੇ ਜਦੋਂ ਲਾਲ ਸਿੰਘ ਚੱਢਾ ਫਿਲਮ ਲੈ ਕੇ ਆਏ ਹਨ ਤਾਂ ਉਹ ਉਸਦਾ ਵਿਰੋਧ ਕਰ ਰਹੇ ਹਨ।


 


WATCH LIVE TV