Shree Brar news: ਪੰਜਾਬੀ ਗਾਇਕ ਸ਼੍ਰੀ ਬਰਾੜ ਨੇ ‘ਇੱਕ ਸਾਲ ‘ਚ 8 ਵਾਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼’
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਹਵਾਲਾ ਦਿੰਦਿਆਂ, ਸ਼੍ਰੀ ਬਰਾੜ ਨੇ ਕਿਹਾ ਕਿ ਕਈ ਵਾਰ ਸੁਸ਼ਾਂਤ ਵਰਗੇ ਹਾਲਾਤ ਬਣ ਜਾਂਦੇ ਹਨ।
Shree Brar news: ਪੰਜਾਬ ਦੇ ਮਸ਼ਹੂਰ ਗਾਇਕ ਸ਼੍ਰੀ ਬਰਾੜ (Shree Brar) ਇੰਨ੍ਹੀ ਦਿਨੀਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਰਿਲੀਜ਼ ਕੀਤੇ ਗਏ ਗੀਤ ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਦੌਰਾਨ ਸ਼੍ਰੀ ਬਰਾੜ ਨੇ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ। ਉਸਨੇ ਇਹ ਵੀ ਕਿਹਾ ਕਿ ਕਿਵੇਂ ਉਸਨੂੰ ਬੁਰੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼੍ਰੀ ਬਰਾੜ ਨੇ ਲਾਈਵ ਦੌਰਾਨ ਦੱਸਿਆ ਕਿ ਉਹ ਦੱਸ ਨਹੀਂ ਸਕਦਾ ਕਿ ਉਸਨੇ ਕੀ ਕੁਝ ਬਰਦਾਸ਼ਤ ਕੀਤਾ ਹੈ। ਬਰਾੜ ਨੇ ਲਾਈਵ ਦੌਰਾਨ ਇਹ ਵੀ ਕਿਹਾ ਕਿ ਇੱਕ ਸਾਲ ‘ਚ 12 ਮਹੀਨੇ ਹੁੰਦੇ ਹਨ ਅਤੇ ਇਸ ਦੌਰਾਨ ਉਸਨੇ ਅੱਠ ਵਾਰ ਛੱਤ ਨੂੰ ਰੱਸਾ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਹਵਾਲਾ ਦਿੰਦਿਆਂ, ਸ਼੍ਰੀ ਬਰਾੜ ਨੇ ਕਿਹਾ ਕਿ ਕਈ ਵਾਰ ਸੁਸ਼ਾਂਤ ਵਰਗੇ ਹਾਲਾਤ ਬਣ ਜਾਂਦੇ ਹਨ। ਇਨ੍ਹਾਂ ਹੀ ਨਹੀਂ, ਸ਼੍ਰੀ ਬਰਾੜ ਨੇ ਇਸ ਲਾਈਵ ਦੌਰਾਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਬੋਲਿਆ।
ਇਹ ਵੀ ਪੜ੍ਹੋ: Navjot Singh Sidhu release: ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆ ਸਕਦੇ ਹਨ ਨਵਜੋਤ ਸਿੰਘ ਸਿੱਧੂ! ਜਾਣੋ ਕਿਵੇਂ
ਦੱਸ ਦਈਏ ਕਿ ਸ਼੍ਰੀ ਬਰਾੜ ਨੇ ਕਿਸਾਨ ਅੰਦੋਲਨ ਦੌਰਾਨ ਆਪਣਾ ਗੀਤ ‘ਕਿਸਾਨ ਐਂਥਮ’ ਰਿਲੀਜ਼ ਕੀਤਾ ਸੀ ਅਤੇ ਉਸ ਦੌਰਾਨ ਉਸਨੇ ਬਹੁਤ ਸੁਰਖੀਆਂ ਬਟੋਰੀਆਂ ਸਨ। ਇਸ ਦੌਰਾਨ ਬਰਾੜ ਨੇ ਕਿਸਾਨਾਂ ਦੀ ਹਿਮਾਇਤ ‘ਚ ਕਈ ਗੀਤ ਰਿਲੀਜ਼ ਕੀਤੇ ਸਨ ਅਤੇ ਇਹ ਗੀਤ ਹਿੱਟ ਸਾਬਿਤ ਹੋਏ ਸਨ। ਹਾਲਾਂਕਿ ਕਈ ਗੀਤਾਂ ਕਰਕੇ ਉਸਨੂੰ ਜੇਲ੍ਹ ‘ਚ ਵੀ ਜਾਣਾ ਪਿਆ ਸੀ।
ਦੱਸਣਯੋਗ ਹੈ ਕਿ ਸ਼੍ਰੀ ਬਰਾੜ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ਵਿੱਚ ਬਰਾੜ ਦਾ ਰੁਪਿੰਦਰ ਹਾਂਡਾ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਗੀਤ ਰਿਲੀਜ਼ ਹੋਇਆ ਸੀ।
ਇਹ ਵੀ ਪੜ੍ਹੋ: Union Budget 2023: CM ਭਗਵੰਤ ਮਾਨ ਭੜਕੇ, ਕਿਹਾ-ਪਹਿਲਾਂ ਗਣਤੰਤਰ ਦਿਵਸ ਤੇ ਹੁਣ ਬਜਟ 'ਚੋਂ ਪੰਜਾਬ ਗਾਇਬ
(For more news apart from Shree Brar, stay tuned to Zee PHH)