Shri Muktsar Sahib News(Anmol Singh Warring): ਸ਼੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ 'ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਧਰਨਾ ਲਗਾਇਆ ਗਿਆ। ਇਸ ਮੌਕੇ ਸੀਵਰੇਜ ਵਿਭਾਗ ਦੇ ਖਿਲਾਫ ਆਪ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।


COMMERCIAL BREAK
SCROLL TO CONTINUE READING

ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਸਾਡੇ ਵਾਰਡ ਵਿੱਚ ਲੰਬੇ ਸਮੇਂ ਤੋਂ ਸੀਵਰੇਜ ਦੀ ਸਮੱਸਿਆ ਬਣੀ ਹੋਈ ਹੈ। ਸੀਵਰੇਜ ਦਾ ਗੰਦਾ ਪਾਣੀ ਸੀਵਰੇਜ ਤੋਂ ਬਾਹਰ ਆ ਕੇ ਸਾਡੇ ਘਰਾਂ ਦੇ ਬਾਹਰ ਜਮ੍ਹਾ ਹੋ ਜਾਂਦਾ ਹੈ। ਜਿਸ ਕਾਰਨ ਸਾਨੂੰ ਕਾਫੀ ਮੁਸ਼ਕਿਲ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਗੰਦੇ ਪਾਣੀ ਦੇ ਕਾਰਨ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਕਾਫੀ ਜ਼ਿਆਦਾ ਬਣਿਆ ਹੋਇਆ ਹੈ। ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਕਈ ਸ਼ਿਕਾਇਤਾਂ ਵਿਭਾਗਾਂ ਨੂੰ ਦਿੱਤੀਆਂ ਗਈਆਂ ਹਨ ਪਰ ਉਨ੍ਹਾਂ ਦੀ ਕਿਸੇ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। 


ਇਹ ਵੀ ਪੜ੍ਹੋ: Jalandhar by Election Result: ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੇ ਰੁਝਾਨ ਆਉਣੇ ਹੋਏ ਸ਼ੁਰੂ ! AAP ਸਭ ਤੋਂ ਅੱਗੇ


ਇਸ ਦੇ ਨਾਲ ਹੀ ਆਪ ਵਰਕਰਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਐਸਡੀਓ ਐਕਸੀਅਨ ਨਾਲ ਗੱਲਬਾਤ ਕੀਤੀ ਤਾਂ ਸਾਡੀ ਕੋਈ ਵੀ ਇਹਨਾਂ ਨੇ ਗੱਲਬਾਤ ਨਹੀਂ ਸੁਣੀ। ਮੈਂ ਤਾਂ ਆਪ ਖੁਦ ਟਰੱਕ ਯੂਨੀਅਨ ਦਾ ਵਾਈਸ ਪ੍ਰਧਾਨ ਹਾਂ ਮੇਰੇ ਮਹੱਲੇ ਵਾਲੇ ਲੋਕ ਮੈਨੂੰ ਮਖੌਲ ਕਰਦੇ ਕਿ ਤੇਰੀ ਪਾਰਟੀ ਵਾਲੇ ਤੇਰੀ ਹੀ ਨਹੀਂ ਸੁਣਦੇ। ਮੈਂ ਕਈ ਵਾਰ ਸ਼੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਕਈ ਵਾਰ ਐਸਡੀਓ ਨੂੰ ਫੋਨ ਕੀਤਾ ਪਰ ਸਾਡੀ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ ਇਸ ਕਾਰਨ ਅਸੀਂ ਮਜ਼ਬੂਰਨ ਅੱਜ ਸੀਵਰੇਜ ਵਿਭਾਗ ਦੇ ਦਫਤਰ ਦੇ ਬਾਹਰ ਧਰਨਾ ਲਗਾਇਆ ਹੈ ।


ਇਹ ਵੀ ਪੜ੍ਹੋ: Weather Update News: ਪੰਜਾਬ 'ਚ ਮਾਨਸੂਨ ਮੁੜ ਤੋਂ ਸਰਗਰਮ, ਅਗਲੇ 2 ਦਿਨ 'ਚ ਮੀਂਹ ਪੈਣ ਦੀ ਸੰਭਾਵਨਾ