Sidharth Malhotra-Kiara Advani: ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਅੱਜਕਲ੍ਹ ਬਹੁਤ ਚਰਚਾ ਵਿਚ ਹਨ। ਉਨ੍ਹਾਂ ਦੀਆਂ ਬਹੁਤ ਸਾਰੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਹਾਲ ਹੀ ਵਿਚ ਉਹ ਫਿਲਮ 'ਸ਼ੇਰਸ਼ਾਹ' 'ਚ ਇਕੱਠੇ ਨਜ਼ਰ ਆਏ ਸਨ ਅਤੇ ਉਨ੍ਹਾਂ ਨੂੰ ਇਸ ਫਿਲਮ ਤੋਂ ਬਾਅਦ ਫੈਨਸ ਦਾ ਕਾਫੀ ਪਿਆਰ ਮਿਲਿਆ ਹੈ। 


COMMERCIAL BREAK
SCROLL TO CONTINUE READING

ਲੋਕਾਂ ਦਾ ਕਹਿਣਾ ਹੈ ਕਿ ਉਹ ਦੂਜੇ ਲਈ ਬਣੇ ਹਨ। ਹਾਲਾਂਕਿ, ਸਿਧਾਰਥ ਅਤੇ ਕਿਆਰਾ ਨੇ ਕਦੇ ਵੀ ਖੁੱਲ੍ਹ ਕੇ ਆਪਣੇ ਪਿਆਰ ਨੂੰ ਸਵੀਕਾਰ ਨਹੀਂ ਕੀਤਾ ਹੈਪਰ ਇਹ ਸਾਫ ਹੈ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਲੰਬੇ ਸਮੇਂ ਤੋਂ ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਸਿਧਾਰਥ ਅਤੇ ਕਿਆਰਾ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ। ਕੁਝ ਰਿਪੋਰਟਾਂ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵੇਂ ਦਸੰਬਰ ਵਿੱਚ ਵਿਆਹ ਦੇ (Sidharth Malhotra-Kiara Advani) ਬੰਧਨ ਵਿੱਚ ਬੱਝ ਜਾਣਗੇ, ਉੱਥੇ ਹੀ ਕਈ ਖਬਰਾਂ ਜਨਵਰੀ ਵਿੱਚ ਹੋਣ ਵਾਲੇ ਵਿਆਹ ਵੱਲ ਇਸ਼ਾਰਾ ਕਰ ਰਹੀਆਂ ਹਨ। 


ਇਨ੍ਹਾਂ ਸਾਰੀਆਂ ਖਬਰਾਂ ਪਿੱਛੇ ਅਸਲ ਸਚਾਈ ਕੀ ਹੈ ?
ਸਿਧਾਰਥ ਅਤੇ ਕਿਆਰਾ ਆਪਣੇ ਵਿਆਹ (Sidharth Malhotra-Kiara Advani ) ਦੇ ਸਥਾਨ ਦੀ ਖੋਜ ਕਰ ਰਹੇ ਹਨ, ਖਰੀਦਦਾਰੀ ਦੀ ਤਿਆਰੀ ਕਰ ਰਹੇ ਹਨ ਅਤੇ ਦਸੰਬਰ ਜਾਂ ਜਨਵਰੀ 2023 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ। ਦੂਜੇ ਪਾਸੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਕਰੀਬੀ ਦੋਸਤ ਨੇ ਦੱਸਿਆ ਕਿ ਫਿਲਹਾਲ ਦੋਵੇਂ ਵਿਆਹ ਨਹੀਂ ਕਰ ਰਹੇ ਹਨ। ਸਿਡ ਅਤੇ ਕਿਆਰਾ ਇਸ ਸਮੇਂ ਕੰਮ ਵਿੱਚ ਬਹੁਤ ਰੁੱਝੇ ਹੋਏ ਹਨ ਅਤੇ ਵਿਆਹ ਬਾਰੇ ਨਹੀਂ ਸੋਚ ਰਹੇ ਹਨ। ਵਿਆਹ ਦੀਆਂ ਖਬਰਾਂ ਨੂੰ ਲੈ ਕੇ ਜੋ ਖਬਰਾਂ ਆ ਰਹੀਆਂ ਹਨ, ਉਨ੍ਹਾਂ 'ਚ ਕੋਈ ਸੱਚਾਈ ਨਹੀਂ ਹੈ।



ਇਹ ਵੀ ਪੜ੍ਹੋ: ਹੈਰਾਨੀਜਨਕ ਮਾਮਲਾ: ਬਚਪਨ 'ਚ ਅਗਵਾ ਹੋਈ ਔਰਤ; 51 ਸਾਲ ਬਾਅਦ ਪਰਿਵਾਰ ਨੂੰ ਹੁਣ ਮਿਲੀ


ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ  27 ਨਵੰਬਰ 2022 ਨੂੰ ਕਿਆਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਸਨੇ ਦੱਸਿਆ ਸੀ ਕਿ ਉਹ 2 ਦਸੰਬਰ 2022 ਨੂੰ ਇੱਕ ਰਾਜ਼ ਖੋਲ੍ਹਣ ਜਾ ਰਹੀ ਹੈ। ਵੀਡੀਓ 'ਚ ਕਿਆਰਾ ਵਾਈਟ ਕਲਰ ਦੀ ਡਰੈੱਸ 'ਚ ਹਮੇਸ਼ਾ ਦੀ ਤਰ੍ਹਾਂ ਬੇਹੱਦ ਖੂਬਸੂਰਤ ਲੱਗ ਰਹੀ ਸੀ।