ਹੈਰਾਨੀਜਨਕ ਮਾਮਲਾ: ਬਚਪਨ 'ਚ ਅਗਵਾ ਹੋਈ ਔਰਤ; 51 ਸਾਲ ਬਾਅਦ ਪਰਿਵਾਰ ਨੂੰ ਹੁਣ ਮਿਲੀ
topStories0hindi1462556

ਹੈਰਾਨੀਜਨਕ ਮਾਮਲਾ: ਬਚਪਨ 'ਚ ਅਗਵਾ ਹੋਈ ਔਰਤ; 51 ਸਾਲ ਬਾਅਦ ਪਰਿਵਾਰ ਨੂੰ ਹੁਣ ਮਿਲੀ

kidnapped baby rescued: 51 ਸਾਲ ਪਹਿਲਾਂ ਇੱਕ ਬੱਚੇ ਦੇ ਰੂਪ ਵਿੱਚ ਲਾਪਤਾ ਹੋਈ ਇੱਕ ਔਰਤ ਨੂੰ ਅਮਰੀਕਾ ਵਿੱਚ ਲੱਭ ਲਿਆ ਗਿਆ ਹੈ। ਲੱਖਾਂ ਕੋਸ਼ਿਸ਼ਾਂ ਬਾਅਦ ਹੁਣ ਉਹ ਆਪਣੇ ਪਰਿਵਾਰ ਨੂੰ ਮਿਲੀ ਗਈ ਹੈ। 

ਹੈਰਾਨੀਜਨਕ ਮਾਮਲਾ: ਬਚਪਨ 'ਚ ਅਗਵਾ ਹੋਈ ਔਰਤ; 51 ਸਾਲ ਬਾਅਦ ਪਰਿਵਾਰ ਨੂੰ ਹੁਣ ਮਿਲੀ

Woman Kidnapped news: ਦੇਸ਼ ਵਿਚ ਹੀ ਨਹੀਂ ਅੱਜਕਲ੍ਹ ਵਿਦੇਸ਼ ਵਿਚ ਵੀ ਅਨੋਖੇ ਹੀ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਨੂੰ ਵੇਖ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਇਕ ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਅਮਰੀਕਾ ਦੇ ਟੈਕਸਾਸ ਤੋਂ ਸਾਹਮਣੇ ਆਇਆ ਜਿਥੇ ਇੱਕ ਔਰਤ 51 ਸਾਲ ਪਹਿਲਾਂ ਬਚਪਨ ਵਿੱਚ ਲਾਪਤਾ ਹੋ ਗਈ ਸੀ ਪਰ ਹੁਣ ਆਪਣੇ ਪਰਿਵਾਰ ਨੂੰ ਮਿਲ ਗਈ ਹੈ। ਇਸ ਨਿਊਜ਼ ਨੂੰ ਵੇਖ ਹਰ ਕੋਈ ਸੁਣ ਕੇ ਹੈਰਾਨ ਹੋ ਰਿਹਾ ਹੈ। 

ਦੱਸ ਦੇਈਏ ਕਿ ਇਹ ਔਰਤ 51 ਸਾਲ ਪਹਿਲਾਂ ਬਚਪਨ ਵਿੱਚ ਲਾਪਤਾ ਹੋ ਗਈ ਸੀ ਪਰ ਹੁਣ ਉਹ ਫਿਰ ਤੋਂ ਆਪਣੇ ਪਰਿਵਾਰ ਨਾਲ ਜੁੜ ਗਈ ਹੈ। ਇਕ ਰਿਪੋਰਟ ਦੇ ਮੁਤਾਬਿਕ 23 ਅਗਸਤ, 1971 ਨੂੰ ਮੇਲਿਸਾ ਹਾਈਸਮਿਥ ਨੂੰ ਫੋਰਟ ਵਰਥ, ਟੈਕਸਾਸ ਤੋਂ ਅਗਵਾ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਅਖਬਾਰ ਵਿਚ ਇਸ਼ਤਿਹਾਰ ਪੋਸਟ ਕੀਤਾ।  ਉਸਨੇ ਇੱਕ ਔਰਤ ਨੂੰ ਬਿਨਾਂ ਮਿਲੇ ਉਸਨੂੰ ਨੌਕਰੀ 'ਤੇ ਰੱਖਿਆ ਕਿਉਂਕਿ ਉਸਦੀ ਧੀ ਨੂੰ ਦੇਖਭਾਲ ਦੀ ਜ਼ਰੂਰਤ ਸੀ ਕਿਉਂਕਿ ਉਹ ਆਪਣੇ ਆਪ ਇੱਕ ਛੋਟੇ ਬੱਚੇ ਦੀ ਪਰਵਰਿਸ਼ ਕਰ ਰਹੀ ਸੀ। ਇਸ ਤੋਂ ਬਾਅਦ ਉਹ ਕਥਿਤ ਤੌਰ 'ਤੇ ਉਸਨੂੰ ਅਗਵਾ ਕਰ ਲਿਆ ਅਤੇ ਉਸਦੇ ਨਾਲ ਗਾਇਬ ਹੋ ਗਈ ਪਰ ਉਸ ਤੋਂ ਬਾਅਦ ਵੀ ਕੋਈ ਖ਼ਬਰ ਨਹੀਂ ਮਿਲੀ ਸੀ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਵੀ ਉਮੀਦ ਛੱਡ ਦਿੱਤੀ ਸੀ। 

ਇਸ ਸਾਲ ਦੇ ਸਤੰਬਰ ਵਿੱਚ, ਹਾਈਸਮਿਥ ਦੇ ਰਿਸ਼ਤੇਦਾਰਾਂ ਨੂੰ ਇੱਕ ਸੂਚਨਾ ਮਿਲੀ ਕਿ ਉਹ ਫੋਰਟ ਵਰਥ ਤੋਂ 1,100 ਮੀਲ ਤੋਂ ਵੱਧ ਦੂਰ ਚਾਰਲਸਟਨ ਦੇ ਨੇੜੇ ਸੀ।

ਇਹ ਵੀ ਪੜ੍ਹੋ: ਕੀ ਹੈ ਇਹ Monkeypox? ਇਸਦਾ WHO ਨੇ ਨਾਂ ਬਦਲਣ ਦਾ ਕੀਤਾ ਐਲਾਨ 

ਡੀਐਨਏ ਟੈਸਟ ਤੋਂ ਸਾਬਿਤ ਹੋ ਗਿਆ ਕਿ ਇਹ ਇਸ ਪਰਿਵਾਰ ਵਾਲਿਆਂ ਦੀ ਕੁੜੀ ਹੈ ਜੋ ਕਿ 51 ਸਾਲ ਪਹਿਲਾਂ ਬਚਪਨ ਵਿਚ ਹੀ ਲਾਪਤਾ ਹੋ ਗਈ ਸੀ।  ਇਸ ਰਿਪੋਰਟ ਤੋਂ ਬਾਅਦ ਮੇਲਿਸਾ ਇਕ ਚਰਚ ਸਮਾਰੋਹ ਵਿਚ ਵੀ ਆਪਣੇ ਪਰਿਵਾਰ ਵਾਲਿਆ ਨਾਲ ਗਈ। ਇਸ ਚਰਚ ਵਿੱਚ ਇੱਕ ਸਮਾਰੋਹ ਵਿੱਚ ਉਸਦੀ ਮਾਂ, ਪਿਤਾ ਅਤੇ ਉਸਦੇ ਚਾਰ ਭੈਣ-ਭਰਾ ਨਾਲ ਸ਼ਾਮਲ ਹੋਈ ਸੀ। ਦੱਸ ਦੇਈਏ ਕਿ ਇਸ ਨੂੰ ਲੱਭਣ ਲਈ ਉਨ੍ਹਾਂ ਦੇ ਪਰਿਵਾਰ ਵੱਲੋਂ ਤਰ੍ਹਾਂ - ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਕੁਝ ਹੱਥ ਨਹੀਂ ਲੱਗਾ ਪਰ ਆਖ਼ਿਰਕਾਰ 51 ਸਾਲ ਬਾਅਦ ਹੁਣ ਔਰਤ ਆਪਣੇ ਪਰਿਵਾਰ ਵਾਲਿਆਂ ਨੂੰ ਮਿਲੀ ਹੈ। 

Trending news