Sidhu Fir Case News: ਪਟਨਾ ਹਾਈਕੋਰਟ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਖਾਰਜ ਕਰ ਦਿੱਤਾ ਹੈ। 2019 ਦੀਆਂ ਆਮ ਚੋਣਾਂ ਦੌਰਾਨ ਇੱਕ ਚੋਣ ਰੈਲੀ ਵਿੱਚ ਸਿੱਧੂ ਦੇ ਭਾਸ਼ਣ ਦੇ ਸਬੰਧ ਵਿੱਚ ਆਈਪੀਸੀ ਅਤੇ ਲੋਕ ਪ੍ਰਤੀਨਿਧਤਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।  


COMMERCIAL BREAK
SCROLL TO CONTINUE READING

ਜਸਟਿਸ ਸੰਦੀਪ ਕੁਮਾਰ ਨੇ 19 ਦਸੰਬਰ ਨੂੰ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸਿੱਧੂ ਨੇ ਅਜਿਹਾ ਕੋਈ ਬਿਆਨ ਨਹੀਂ ਦਿੱਤਾ, ਜਿਸ ਨਾਲ ਫਿਰਕੂ ਸਦਭਾਵਨਾ ਵਿਗੜੇ ਜਾਂ ਜਨਤਕ ਸ਼ਾਂਤੀ ਭੰਗ ਹੋਣ ਦੀ ਸੰਭਾਵਨਾ ਹੋਵੇ। ਇਸ ਦੇ ਨਾਲ ਹੀ ਹਾਈਕੋਰਟ ਨੇ ਕਿਹਾ ਕਿ ਸਿੱਧੂ ਦੇ ਖਿਲਾਫ ਦਰਜ ਐੱਫਆਈਆਰ ਰੱਦ ਕਰਨ ਦਾ ਹੁਕਮ ਦਿੱਤਾ।


ਉਨ੍ਹਾਂ ਨੇ ਇਹ ਵੀ ਕਿਹਾ ਕਿ ਹੇਠਲੀ ਅਦਾਲਤ ਨੇ ਮਸ਼ੀਨੀ ਰੂਪ ਨਾਲ ਪਾਸ ਕੀਤਾ ਸੀ। ਅਤੇ ਪਟੀਸ਼ਨਕਰਤਾ ਨੂੰ "ਬਿਨ੍ਹਾਂ ਸੋਚੇ ਸਮਝੇ" ਸੰਮਨ ਜਾਰੀ ਕੀਤੇ ਗਏ ਸਨ।


ਇਹ ਵੀ ਪੜ੍ਹੋ: Aman Arora News: ਅਮਨ ਅਰੋੜਾ ਨੂੰ ਜ਼ਿਲ੍ਹਾ ਕੋਰਟ ਨੇ ਸੁਣਾਈ 2 ਸਾਲ ਦੀ ਸਜ਼ਾ


ਦੱਸ ਦਈਏ ਕਿ ਇਹ ਮਾਮਲਾ ਸਿੱਧੂ ਵੱਲੋਂ ਅਪ੍ਰੈਲ 2019 ਵਿੱਚ ਚੋਣ ਪ੍ਰਚਾਰ ਸਮੇਂ ਦੀ ਕੀਤੀ ਗਈ ਟਿੱਪਣੀਆਂ ਨਾਲ ਸਬੰਧਿਤ ਹੈ। 2019 ਲੋਕਸਭਾ ਚੋਣ ਦੇ ਸਮੇਂ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦੇ ਲਈ ਮੁਸਲਮ ਵੋਟਰਾਂ ਤੋਂ ਇੱਕਜੁਟ ਹੋ ਕੇ ਕਾਂਗਰਸ ਨੂੰ ਵੋਟ ਦੇਣ ਅਤੇ ਅਤੇ ਓਵੈਸੀ ਨੂੰ ਵੋਟ ਦੇਕੇ ਆਪਣੀਆਂ ਵੋਟਾਂ ਨੂੰ ਨਾ ਵੰਡਣ ਦੀ ਅਪੀਲ ਕੀਤੀ ਸੀ। 


 


16 ਅਪ੍ਰੈਲ, 2019 ਨੂੰ ਸਿੱਧੂ ਦੇ ਖ਼ਿਲਾਫ਼ IPC ਅਤੇ RP ACT ਦੇ ਤਹਿਤ FIR ਦਰਜ ਹੋ ਗਈ ਸੀ, ਜਿਸ ਤੋਂ ਬਾਅਦ ਹੇਠਲੀ ਅਦਾਲਤ ਨੇ ਇੱਕ ਚਾਰਜਸ਼ੀਟ ਦਾਇਰ ਕੀਤੀ ਗਈ ਸੀ ਅਤੇ ਸਿੱਧੂ ਵਿਰੁੱਧ ਕਥਿਤ ਅਪਰਾਧਾਂ ਦਾ ਨੋਟਿਸ ਲਿਆ ਸੀ।


ਸਿੱਧੂ ਨੇ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ  ਦਿੰਦੇ ਹੋੋਏ ਇਹ ਦਲੀਲ ਦਿੱਤੀ ਕਿ ਸਿਆਸੀ ਰੰਜਿਸ਼ ਕਾਰਨ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ 'ਤੇ ਪਟਨਾ ਹਾਈਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਸਿੱਧੂ ਦੇ ਖਿਲਾਫ਼ ਦਰਜ ਹੋਈ  FIR ਨੂੰ ਰੱਦ ਕਰਨ ਦੇ ਆਦੇਸ਼ 


ਇਹ ਵੀ ਪੜ੍ਹੋ: Navjot Sidhu News: ਮੁੜ ਚਰਚਾ 'ਚ ਨਵਜੋਤ ਸਿੰਘ ਸਿੱਧੂ, ਨਵੀਂ ਸਿਆਸੀ ਪਾਰੀ ਖੇਡਣ ਲਈ ਤਿਆਰ !