Sidhu Moosewala Death Anniversary: ਸਿੱਧੂ ਮੂਸੇਵਾਲਾ ਦਾ ਪਰਿਵਾਰ ਅੱਜ ਸਿੱਧੂ ਦੀ ਦੂਜੀ ਬਰਸੀ ਮਨਾ ਰਿਹਾ ਹੈ। ਇਸ ਮੌਕੇ 'ਤੇ ਪਿੰਡ ਦੇ ਗੁਰੂਘਰ ਵਿੱਚ ਪਾਠ ਦੇ ਭੋਗ ਪਾਏ ਗਏ। ਸਿੱਧੂ ਦੇ ਪਿਤਾ ਬਲੌਕਰ ਸਿੰਘ ਨੇ ਸਿੱਧੂ ਦੇ ਫੈਨਜ਼ ਨੂੰ ਬੇਨਤੀ ਕੀਤੀ ਸੀ ਕਿ ਉਹ ਵੱਡੀ ਗਿਣਤੀ ਵਿੱਚ ਪਿੰਡ ਨਾ ਪਹੁੰਚਣ। ਪਰ ਫਿਰ ਵੀ ਵੱਡੀ ਗਿਣਤੀ ਵੀ ਸਿੱਧੂ ਨੂੰ ਚਾਹੁਣ ਵਾਲੇ ਮੂਸਾ ਪਿੰਡ ਪਹੁੰਚੇ ਹੋਏ ਹਨ। ਇਸ ਮੌਕੇ ਕਈ ਕਾਂਗਰਸ ਪੰਜਾਬ ਦੇ ਇੰਚਾਰਜ ਦੇਵੇਂਦਰ ਯਾਦਵ ਸਮੇਤ ਸੁਖਪਾਲ ਸਿੰਘ ਖਹਿਰ ਅਤੇ ਜੀਤ ਮਹਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ ਉੱਤੇ ਪਹੁੰਚੇ।


COMMERCIAL BREAK
SCROLL TO CONTINUE READING

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਬਰਸੀ ਮੌਕੇ ਪਹੁੰਚੀ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਅੱਜ ਦੇ ਇਸ ਦਿਨ ਨੂੰ ਕਾਲਾ ਦਿਨ ਕਹਿੰਗਾ ਹਾਂ। ਕਿਉਂਕਿ ਇਸ ਦਿਨ ਸਾਡੀ ਜਿੰਦਗੀ ਵਿੱਚ ਹਨੇਰਾ ਛਾ ਗਿਆ ਸੀ। ਮੈਨੂੰ ਨੂੰ ਅੱਜ ਇਸ ਨੂੰ ਬਰਸੀ ਕਹਿਣਾ ਪੈ ਰਿਹਾ ਹੈ। ਜਦੋਂ ਕਿ ਬਰਸੀ 28 ਸਾਲਾਂ ਦੇ ਨੌਜਵਾਨ ਦੀ ਨਹੀਂ ਮਨਾਈ ਜਾਂਦੀ। ਸਿੱਧੂ ਦੀ ਮੌਤ ਸਾਡੇ ਸਿਸਟਮ ਨੇ ਕੀਤੀ ਹੈ। ਸਰਕਾਰ ਨੇ ਸਿੱਧੂ ਦੀ ਸੁਰੱਖਿਆ ਸੋਚ ਸਮਝ ਕੇ ਘਟਾਈ ਗਈ ਸੀ। ਇਸ ਤੋਂ ਸੁਰੱਖਿਆ ਘਟਾ ਕੇ ਉਸ ਦਾ ਪ੍ਰਚਾਰ ਕੀਤਾ ਗਿਆ। ਜੇਕਰ ਸਰਕਾਰ ਇਸ ਦਾ ਪ੍ਰਚਾਰ ਨਾ ਕਰਦੀ ਤਾਂ ਸਿੱਧੂ ਨੇ ਅੱਜ ਸਾਡੇ ਵਿੱਚ ਹੋਣਾ ਸੀ।


ਉਨ੍ਹਾਂ ਨੇ ਕਿਹਾ ਕਿ ਸਿੱਧੂ ਇਹੋ ਜਿਹਾ ਕਿਹੜਾ ਕੰਮ ਕਰਦਾ ਸੀ ਜਿਸ ਦੀ ਸਜ਼ਾ ਸਿਰਫ ਮੌਤ ਹੀ ਸੀ।ਇਸ ਦਾ ਕਾਰਨ ਦੱਸ ਦਿਓ। ਸਰਕਾਰ ਨੂੰ ਸਿੱਧੂ ਤੋਂ ਡਰ ਲੱਗਦਾ ਸੀ, ਕਿਉਂਕਿ ਉਹ ਪੰਜਾਬ ਦੀ ਗੱਲ ਕਰਦਾ ਸੀ, ਸਿੱਖਾਂ ਦੀ ਗੱਲ ਕਰਦਾ ਸੀ। ਉਹ ਕਰੋੜਾਂ ਲੋਕਾਂ ਦੀ ਆਵਾਜ਼ ਸੀ। ਲੋਕ ਉਸ ਨੂੰ ਚਾਹੁੰਦੇ ਸਨ, ਉਸ ਦੀਆਂ ਗੀਤਾਂ ਨੂੰ ਸੁਣਕੇ ਜਾਗਰੂਕ ਹੁੰਦੇ ਹਨ। ਕੀ ਇਹੀ ਤਾਂ ਕਾਰਨ ਨਹੀਂ ਸੀ ਕੀ ਉਸ ਨੂੰ ਸਿਸਟਮ ਨੇ ਮਾਰ ਦਿੱਤਾ?


ਬਲਕੌਰ ਸਿੰਘ ਨੇ ਕਿਹਾ ਕਿ ਉਸ ਦੀ ਇਕ ਸੋਚ ਸੀ, ਜਿਸ ਨੇ ਆਪਾਂ ਨੂੰ ਅੱਗੇ ਲੈ ਕੇ ਜਾਣਾ ਸੀ। ਪਰ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਹ ਸਭ ਚੰਗਾ ਨਹੀਂ ਲੱਗਾ ਸੀ। ਜਿਸ ਕਰਕੇ ਉਸ ਦਾ ਕਤਲ ਕਵਾ ਦਿੱਤਾ ਗਿਆ। ਅਸੀਂ ਇਨਸਾਫ ਦੀ ਲੜਾਈ ਲੜਦੇ ਰਹਾਂਗੇ ਤਾਂ ਜੋ ਸਿੱਧੂ ਦੀ ਆਤਮਾ ਨੂੰ ਸਾਂਤੀ ਮਿਲ ਸਕੇ।