Salman Khan Threat News: ਗੈਂਗਸਟਰ ਗੋਲਡੀ ਬਰਾੜ ਨੇ ਸਲਮਾਨ ਖਾਨ ਨੂੰ ਭੇਜੀ ਧਮਕੀ ਭਰੀ ਈ-ਮੇਲ: ਮੁੰਬਈ ਪੁਲਿਸ
ਸਲਮਾਨ ਖਾਨ ਦੇ ਕਰੀਬੀ ਦੋਸਤ ਪ੍ਰਸ਼ਾਂਤ ਗੁੰਜਾਲਕਰ ਨੇ ਵੀ ਇਸ ਸੰਬੰੜੀ ਬਾਂਦਰਾ ਪੁਲਿਸ ਸਟੇਸ਼ਨ `ਚ ਸ਼ਿਕਾਇਤ ਦਰਜ ਕਰਵਾਈ ਹੈ।
Gangster Goldy Brar sent threat email to Salman Khan news: ਸਿੱਧੂ ਮੂਸੇਵਾਲਾ ਕਤਲਕਾਂਡ (Sidhu Moosewala murder) 'ਚ ਮੁੱਖ ਆਰੋਪੀ ਗੋਲਡੀ ਬਰਾੜ ਵੱਲੋਂ ਹਾਲ ਹੀ 'ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਧਮਕੀ ਭਰੀ ਮੇਲ ਭੇਜੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੰਬਈ ਪੁਲਿਸ ਨੇ ਦੱਸਿਆ ਕਿ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਮਿਲੀ ਧਮਕੀ ਵਾਲੀ ਈਮੇਲ ਬਦਨਾਮ ਗੈਂਗਸਟਰ ਗੋਲਡੀ ਬਰਾੜ ਨੇ ਭੇਜੀ ਸੀ।
ਪੁਲਿਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਲਈ ਇੰਟਰਪੋਲ ਦੀ ਮਦਦ ਮੰਗੀ ਗਈ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਗੋਲਡੀ ਬਰਾੜ ਦਾ ਨਾਂ ਸਭ ਤੋਂ ਪਹਿਲਾਂ ਆਇਆ ਸੀ ਅਤੇ ਮੁੰਬਈ ਪੁਲਿਸ ਮੁਤਾਬਕ ਉਨ੍ਹਾਂ ਨੂੰ ਸ਼ੱਕ ਹੈ ਕਿ ਗੋਲਡੀ ਯੂਕੇ ਵਿੱਚ ਲੁਕਿਆ ਹੋਇਆ ਹੈ।
ਮੁੰਬਈ ਪੁਲਿਸ ਨੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਯੂਕੇ ਸਰਕਾਰ ਨੂੰ ਵੀ ਲਿਖਿਆ ਹੈ। ਮਿਲੀ ਜਾਣਕਾਰੀ ਮੁਤਾਬਕ ਹਾਲ ਹੀ ਵਿੱਚ ਸਲਮਾਨ ਖਾਨ ਦੇ ਮੈਨੇਜਰ ਜੋਰਡੀ ਪਟੇਲ ਨੂੰ ਧਮਕੀ ਭਰੀ ਈਮੇਲ ਮਿਲੀ ਸੀ। ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਵੀ ਕੁਝ ਦਿਨ ਪਹਿਲਾਂ ਇੱਕ ਇੰਟਰਵਿਊ ਰਾਹੀਂ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀ। ਸਲਮਾਨ ਦੇ ਕਰੀਬੀ ਦੋਸਤ ਪ੍ਰਸ਼ਾਂਤ ਗੁੰਜਾਲਕਰ ਨੇ ਵੀ ਇਸ ਸੰਬੰੜੀ ਬਾਂਦਰਾ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ।
ਦੱਸਿਆ ਜਾ ਰਿਹਾ ਹੈ ਕਿ ਗੁੰਜਾਲਕਰ ਸ਼ਨੀਵਾਰ ਦੁਪਹਿਰ ਨੂੰ ਗਲੈਕਸੀ ਅਪਾਰਟਮੈਂਟਸ ਵਿੱਚ ਖਾਨ ਦੇ ਦਫਤਰ ਵਿੱਚ ਸੀ ਜਦੋਂ ਉਸਨੂੰ 'ਰੋਹਿਤ ਗਰਗ' ਦੀ ਆਈਡੀ ਤੋਂ ਇੱਕ ਈ-ਮੇਲ ਆਈ। ਈ-ਮੇਲ ਹਿੰਦੀ ਵਿੱਚ ਲਿਖੀ ਹੋਈ ਸੀ। ਇਸ ਵਿੱਚ ਲਿਖਿਆ ਸੀ, "ਸਲਮਾਨ ਖਾਨ ਨੇ ਇੱਕ ਨਿਊਜ਼ ਚੈਨਲ ਨੂੰ ਲਾਰੈਂਸ ਦੁਆਰਾ ਦਿੱਤਾ ਗਿਆ ਇੰਟਰਵਿਊ ਜ਼ਰੂਰ ਦੇਖਿਆ ਹੋਵੇਗਾ ਅਤੇ ਜੇਕਰ ਉਨ੍ਹਾਂ ਨੇ ਨਹੀਂ ਦੇਖਿਆ ਹੈ, ਤਾਂ ਉਸਨੂੰ ਦੇਖਣਾ ਚਾਹੀਦਾ ਹੈ।"
ਈ-ਮੇਲ ਵਿੱਚ ਹੋਰ ਲਿਖਿਆ ਸੀ ਕਿ, "ਜੇਕਰ ਸਲਮਾਨ ਖਾਨ ਇਸ ਮਾਮਲੇ ਨੂੰ ਖਤਮ ਕਰਨਾ ਚਾਹੁੰਦੇ ਹਨ, ਤਾਂ ਉਸਨੂੰ ਬੈਠ ਕੇ ਗੋਲਡੀ ਬਰਾੜ ਨਾਲ ਆਹਮੋ-ਸਾਹਮਣੇ ਗੱਲ ਕਰਨੀ ਚਾਹੀਦੀ ਹੈ। ਮੈਂ ਤੁਹਾਨੂੰ ਸਮੇਂ 'ਤੇ ਸੂਚਿਤ ਕੀਤਾ, ਅਗਲੀ ਵਾਰ ਤੁਹਾਨੂੰ ਝਟਕਾ ਦੇਖਣ ਨੂੰ ਮਿਲੇਗਾ।"
ਦੱਸ ਦਈਏ ਕਿ ਇੱਕ ਇੰਟਰਵਿਊ 'ਚ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਬਾਲੀਵੁੱਡ ਸਟਾਰ ਸਲਮਾਨ ਖਾਨ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਸੁਪਰਸਟਾਰ ਨੇ ਕਾਲੇ ਹਿਰਨ ਨੂੰ ਮਾਰ ਕੇ ਉਨ੍ਹਾਂ ਦੇ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇੱਕ ਨਿੱਜੀ ਨਿਊਜ਼ ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਵਿੱਚ ਲਾਰੈਂਸ ਨੇ ਕਿਹਾ ਸੀ ਕਿ "ਸਾਡੇ ਸਮਾਜ ਵਿੱਚ ਸਲਮਾਨ ਖ਼ਾਨ ਲਈ ਗੁੱਸਾ ਅਤੇ ਨਿਰਾਸ਼ਾ ਹੈ। ਉਸ ਨੇ ਮੇਰੇ ਸਮਾਜ ਨੂੰ ਜ਼ਲੀਲ ਕੀਤਾ। ਉਸਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਪਰ ਉਸ ਨੇ ਮੁਆਫ਼ੀ ਨਹੀਂ ਮੰਗੀ।"
ਇਹ ਵੀ ਪੜ੍ਹੋ: Amritpal Singh Latest news: ਪੰਜਾਬ 'ਚ ਅੰਮ੍ਰਿਤਪਾਲ ਸਿੰਘ? ਹੁਸ਼ਿਆਰਪੁਰ ਦੇ ਇੱਕ ਪਿੰਡ ਨੂੰ ਪੁਲਿਸ ਨੇ ਪਾਇਆ ਘੇਰਾ
(For more news apart from Sidhu Moosewala murder accused Gangster Goldy Brar sent threat email to Salman Khan, stay tuned to Zee PHH)