ਚੰਡੀਗੜ:  ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਗ੍ਰਿਫਤਾਰ ਅੰਕਿਤ ਸਿਰਸਾ ਅਤੇ ਉਸਦਾ ਗੈਂਗ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ 7 ਸੂਬਿਆਂ 'ਚ ਲੁਕ ਕੇ ਰਹਿ ਰਹੇ ਸਨ। ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਐਚ. ਜੀ. ਐਸ.  ਧਾਲੀਵਾਲ ਨੇ ਦੱਸਿਆ ਕਿ ਫਰਾਰ ਹੋਣ ਦੇ 35 ਦਿਨਾਂ ਵਿਚ ਮੁਲਜ਼ਮਾਂ ਨੇ 35 ਟਿਕਾਣੇ ਬਦਲੇ ਤਾਂ ਜੋ ਪੁਲਿਸ ਨੂੰ ਉਨ੍ਹਾਂ ਬਾਰੇ ਪਤਾ ਨਾ ਲੱਗੇ। ਦਿੱਲੀ ਪਹੁੰਚਦੇ ਹੀ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ।


COMMERCIAL BREAK
SCROLL TO CONTINUE READING

 


ਸਪੈਸ਼ਲ ਸੈੱਲ ਨੇ ਇਹ ਵੀ ਖੁਲਾਸਾ ਕੀਤਾ ਕਿ ਸ਼ੂਟਰ ਅਤੇ ਉਨ੍ਹਾਂ ਦੇ ਸ਼ਰਣ ਲੈਣ ਵਾਲੇ ਖਾਸ ਤੌਰ 'ਤੇ ਯੂਪੀ, ਹਰਿਆਣਾ, ਝਾਰਖੰਡ, ਰਾਜਸਥਾਨ, ਗੁਜਰਾਤ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਆਪਣੇ ਅੱਡੇ ਬਣਾ ਰਹੇ ਸਨ। ਹਾਲਾਂਕਿ ਸਪੈਸ਼ਲ ਸੈੱਲ ਦੀ ਟੀਮ ਇਨ੍ਹਾਂ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਸੀ ਪਰ ਬਦਮਾਸ਼ ਭੱਜਣ 'ਚ ਕਾਮਯਾਬ ਹੋ ਗਏ ਸਨ। ਐਤਵਾਰ ਸਪੈਸ਼ਲ ਸੈੱਲ ਨੂੰ ਪਤਾ ਲੱਗਾ ਕਿ ਅੰਕਿਤ ਸਿਰਸਾ ਆਪਣੇ ਸਾਥੀ ਸਚਿਨ ਨਾਲ ਦਿੱਲੀ ਦੇ ਕਸ਼ਮੀਰੀ ਗੇਟ ਬੱਸ ਸਟੈਂਡ ਨੇੜੇ ਆਉਣ ਵਾਲਾ ਹੈ।


 


ਸੂਚਨਾ 'ਤੇ ਡੀ. ਸੀ. ਪੀ. ਪ੍ਰਮੋਦ ਕੁਸ਼ਵਾਹਾ ਦੀ ਟੀਮ ਨੇ ਉਸ ਨੂੰ ਫੜ ਲਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦੇ ਕਤਲ ਵਿਚ ਵਰਤੇ ਗਏ ਹਥਿਆਰਾਂ ਨੂੰ ਕੋਈ ਅਣਪਛਾਤਾ ਵਿਅਕਤੀ ਦੋ ਦਿਨ ਬਾਅਦ ਚੋਰੀ ਕਰਕੇ ਲੈ ਗਿਆ ਸੀ। ਇਸ ਦੀ ਵੀ ਪਹਿਲਾਂ ਤੋਂ ਯੋਜਨਾ ਸੀ।


 


ਪੁੱਛਗਿੱਛ ਦੌਰਾਨ ਪ੍ਰਿਅਵਰਤ ਫੌਜੀ ਨੇ ਦੱਸਿਆ ਕਿ ਕਤਲ ਤੋਂ ਬਾਅਦ ਉਹ 9 ਦਿਨਾਂ ਤੱਕ ਮਾਨਸਾ ਵਿਚ ਲੁਕਿਆ ਰਿਹਾ। ਇਸ ਤੋਂ ਬਾਅਦ ਉਹ ਲਗਾਤਾਰ ਸਥਾਨ ਬਦਲਦਾ ਰਿਹਾ। ਆਖਰ ਗੁਜਰਾਤ ਪਹੁੰਚ ਗਿਆ। ਅੰਕਿਤ ਨੇ ਦੱਸਿਆ ਕਿ ਉਹ 2 ਤੋਂ 7 ਜੂਨ ਤੱਕ ਗੁਜਰਾਤ ਦੇ ਕੱਛ ਵਿੱਚ ਰਿਹਾ। ਇਸ ਤੋਂ ਬਾਅਦ ਬਿਨਾਂ ਮਾਸਕ ਦੇ ਘੁੰਮਣ ਲੱਗਾ। ਇਸ ਕਾਰਨ ਅੰਕਿਤ, ਦੀਪਕ ਅਤੇ ਸਚਿਨ ਭਿਵਾਨੀ ਉਥੋਂ ਫਰਾਰ ਹੋ ਗਏ।


 


ਕਤਲ ਤੋਂ ਬਾਅਦ ਮੁਲਜ਼ਮਾਂ ਨੇ ਜਸ਼ਨ ਮਨਾਏ ਸਨ


ਸ਼ੂਟਰ ਦੇ ਮੋਬਾਈਲ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਦੋਸ਼ੀ ਸ਼ੂਟਰ ਅੰਕਿਤ, ਪ੍ਰਿਅਵਰਤ, ਸਚਿਨ ਕਪਿਲ ਅਤੇ ਦੀਪਕ ਮੁੰਡੀ ਕਾਰ 'ਚ ਬੇਖੌਫ ਘੁੰਮਦੇ ਰਹੇ। ਉਨ੍ਹਾਂ ਨੇ ਕਾਰ ਵਿਚ ਹਥਿਆਰਾਂ ਨਾਲ ਵੀ ਜਸ਼ਨ ਮਨਾਇਆ। ਕਾਰ ਵਿਚ ਇਕ ਗੀਤ ਚੱਲ ਰਿਹਾ ਹੈ ਅਤੇ ਸ਼ੂਟਰ ਵਿਦੇਸ਼ੀ ਹਥਿਆਰ ਲਹਿਰਾਉਂਦੇ ਹੋਏ ਵੀਡੀਓ ਬਣਾ ਰਹੇ ਹਨ।