ਚੰਡੀਗੜ੍ਹ: ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ (Sidhu Moosewala) ਬੇਸ਼ੱਕ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਅੱਜ ਵੀ ਸਿੱਧੂ ਮੂਸੇਵਾਲਾ ਨੂੰ ਯਾਦ ਕਰ ਰਹੇ ਹਨ ਸਿੱਧੂ ਮੂਸੇਵਾਲਾ ਦੀ ਬਾਜ਼ਾਰ ਵਿੱਚ ਜਿੱਥੇ ਪਹਿਲਾਂ ਟੀ ਸਰਟ ਅਤੇ ਬੈਗ ਵਿਕ ਰਹੇ ਹਨ ਹੁਣ ਬੱਚਿਆਂ ਵਿੱਚ ਮੂਸੇਵਾਲੇ ਦੀ ਫੋਟੋ ਵਾਲਾ ਪਤੰਗਾਂ ਦਾ ਕਰੇਜ ਦਿਖਾਈ ਦੇ ਰਿਹਾ ਹੈ। ਬਾਜ਼ਾਰ ਵਿੱਚ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੇ ਪਤੰਗ ਵਿਕ ਰਹੇ ਹਨ।


COMMERCIAL BREAK
SCROLL TO CONTINUE READING

ਨੌਜਵਾਨ ਅਤੇ ਬੱਚੇ ਮੂਸੇਵਾਲੇ ਦੀ ਫੋਟੋ ਵਾਲੇ ਪਤੰਗਾ ਨੂੰ ਖਰੀਦਣਾ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਮਾਨਸਾ ਸ਼ਹਿਰ ਵਿੱਚ ਦੁਕਾਨਾਂ 'ਤੇ ਸਿੱਧੂ ਮੂਸੇਵਾਲੇ ਦੀ ਫੋਟੋ ਵਾਲੇ ਪਤੰਗ ਦੀ ਖੂਬ ਬਿਕਰੀ ਹੋ ਰਹੀ ਹੈ। ਪਤੰਗ ਖਰੀਦਣ ਵਾਲੇ ਲੋਕਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਹਰ ਦਿਲ ਪਿਆਰ ਕਰਦਾ ਹੈ ਅਤੇ ਮੂਸੇਵਾਲਾ ਦੇ ਨਾਲ ਜੁੜੇ ਹੋਏ ਹਨ। ਮੂਸੇਵਾਲਾ ਨੇ ਮਾਨਸਾ ਜ਼ਿਲ੍ਹੇ ਦਾ ਨਾਮ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ।


ਇਸ ਲਈ ਸਿਰਫ਼ ਸਿੱਧੂ ਮੂਸੇਵਾਲਾ (Sidhu Moosewala) ਦੀ ਫੋਟੋ ਵਾਲਾ ਪਤੰਗ ਉਡਾ ਰਹੇ ਹਨ। ਇਸ ਦੇ ਨਾਲ ਹੀ ਬੱਚੇ ਮੂਸੇਵਾਲਾ ਦਾ ਪਤੰਗ ਉਡਾ ਰਹੇ ਹਨ ਅਤੇ ਦਿਲ ਤੋਂ ਯਾਦ ਕਰ ਰਹੇ ਹਨ। ਪਰਿਵਾਰ ਦੇ ਲਈ ਆਸਮਾਨ ਵਿੱਚ ਮੂਸੇਵਾਲਾ ਦਾ ਪਤੰਗ ਉਡਾ ਕੇ ਇਨਸਾਫ਼ ਦੀ ਮੰਗ ਕਰ ਰਹੇ ਹਨ। 


ਇਹ ਵੀ ਪੜ੍ਹੋ: Vegetable Price: ਲੋਕਾਂ ਨੂੰ ਵੱਡੀ ਰਾਹਤ; ਸਸਤੀ ਹੋਈਆਂ ਸਬਜ਼ੀਆਂ, ਜਾਣੋ ਅੱਜ ਦੇ RATE

ਮਾਨਸਾ ਦੇ ਪਤੰਗ ਵਿਕਰੇਤਾ ਨੇ ਦੱਸਿਆ ਕਿ ਬੇਸ਼ੱਕ ਬੱਚੇ ਹੋਣ ਜਾ ਨੌਜਵਾਨ ਇਸ ਵਾਰ ਸਿਰਫ਼ ਸਿੱਧੂ ਮੂਸੇਵਾਲਾ ਦਾ ਪਤੰਗ ਹੀ ਖਰੀਦ ਰਹੇ ਹਨ ਅਤੇ ਹਰ ਰੋਜ 2 ਤੋਂ 3000 ਹਜ਼ਾਰ ਪਤੰਗ ਸ਼ਹਿਰ ਵਿੱਚ ਵਿਕ ਰਹੇ ਹਨ। ਮਾਨਸਾ ਸ਼ਹਿਰ ਦੀਆਂ ਹੋਰ ਵੀ ਦੁਕਾਨਾਂ 'ਤੇ ਸਿਰਫ਼ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੇ ਪਤੰਗ ਹੀ ਖੂਬ ਵਿਕ ਰਹੇ ਹਨ। ਦੱਸਣਯੋਗ ਹੈ ਕਿ ਸਾਲ 2023 ਵਿੱਚ ਬਸੰਤ ਪੰਚਮੀ (Basant Panchami 2023) 26 ਜਨਵਰੀ ਨੂੰ ਆ ਰਹੀ ਹੈ। ਇਤਫਾਕਨ ਇਸ ਦਿਨ ਗਣਤੰਤਰ ਦਿਵਸ ਵੀ ਮਨਾਇਆ ਜਾਵੇਗਾ। ਇਸ ਲਈ ਬੱਚੇ ਅਤੇ ਨੌਜਵਾਨ ਪਤੰਗ ਖਰੀਦ ਰਹੇ ਅਤੇ ਇਸ ਵਾਰ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਪਤੰਗ ਦੀ ਡਿਮਾਂਡ ਵੱਧ ਰਹੀ ਹੈ। 


(ਕੁਲਦੀਪ ਢਾਇਵਾਲ ਦੀ ਰਿਪੋਰਟ)