ਸਿੱਧੂ ਮੂਸੇਵਾਲੇ ਹੱਤਿਆ ਕਾਂਡ ਦਾ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਫਰਾਰ, ਸਿੱਧੂ ਦੇ ਪਰਿਵਾਰ ਨੇ ਚੁੱਕੇ ਸਵਾਲ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਿਆ। ਗੈਂਗਸਟਰ ਦੇ ਫਰਾਰ ਹੋ ਜਾਣਾ ਪੁਲਿਸ ਪ੍ਰਸ਼ਾਸਨ `ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਇਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਪੰਜਾਬ ਪੁਲਿਸ `ਤੇ ਸਵਾਲ ਚੁੱਕੇ ਹਨ।
ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਦੀਪਕ ਟੀਨੂੰ ਪੁਲਿਸ ਦੀ ਗ੍ਰਿਫਤ ਤੋਂ ਫਰਾਰ ਹੋ ਗਿਆ। ਦੀਪਕ ਟੀਨੂੰ ਸਵੇਰ ਤੜਕਸਾਰ ਮਾਨਸਾ ਸੀਆਈਏ ਸਟਾਫ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਸੂਤਰਾ ਮੁਤਾਬਿਕ ਪ੍ਰੋਡਕਸ਼ਨ ਵਰੰਟ ’ਤੇ ਕਪੂਰਥਲਾ ਪੁਲਿਸ ਟੀਨੂੰ ਨੂੰ ਪ੍ਰਾਈਵੇਟ ਗੱਡੀ 'ਤੇ ਮਾਨਸਾ ਲੈ ਕੇ ਆਈ ਸੀ ਜਿਥੋ ਉਹ ਫਰਾਰ ਹੋ ਗਿਆ। ਗੈਂਗਸਟਰ ਦੇ ਫਰਾਰ ਹੋਣ ਮਗਰੋਂ ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।