Jalandhar News:  ਬਾਲੀਵੁੱਡ ਦੀ ਆਉਣ ਵਾਲੀ ਨਵੀਂ ਫਿਲਮ ਐਮਰਜੈਂਸੀ ਨੂੰ ਲੈ ਕੇ ਅੱਜ ਜਲੰਧਰ ਦੇ ਐਮਬੀਡੀ ਮਾਲ ਸਥਿਤ ਪੀਵੀਆਰ ਵਿੱਚ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਫਿਲਮ ਦਾ ਵਿਰੋਧ ਕੀਤਾ ਗਿਆ। ਇਸ ਫਿਲਮ ਵਿੱਚ ਕੰਗਨਾ ਰਣੌਤ ਵੱਲੋਂ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਈ ਗਈ ਹੈ।


COMMERCIAL BREAK
SCROLL TO CONTINUE READING

ਇਸ ਵਿੱਚ ਸਿੱਖ ਭਾਈਚਾਰੇ ਬਾਰੇ ਗਲਤ ਟਿੱਪਣੀਆਂ ਕੀਤੀਆਂ ਗਈਆਂ ਹਨ। ਇਸ ਨੂੰ ਲੈ ਕੇ ਅੱਜ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ਨੂੰ ਦੇਸ਼ ਭਰ ਵਿੱਚ ਲੱਗਣ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜਥੇਬੰਦੀਆਂ ਨੇ ਕਿਹਾ ਕਿ ਜਲੰਧਰ ਵਿੱਚ ਕੰਗਨਾ ਰਣੌਤ ਖਿਲਾਫ਼ ਮਾਮਲਾ ਵੀ ਦਰਜ ਕਰਵਾਇਆ ਜਾਵੇਗਾ।


ਜਾਣਕਾਰੀ ਦਿੰਦੇ ਹੋਏ ਸਿੱਖ ਤਾਜਮਹਿਲ ਕਮੇਟੀ ਦੇ ਅਹੁਦੇਦਾਰ ਹਰਪਾਲ ਸਿੰਘ ਚੱਢਾ ਨੇ ਦੱਸਿਆ ਕਿ ਇਸ ਫਿਲਮ ਵਿੱਚ ਸਿੱਖਾਂ ਉਤੇ ਹੋਏ ਜ਼ੁਲਮ ਨੂੰ ਦਿਖਾਇਆ ਗਿਆ ਹੈ। ਇਹ ਜੋ ਫਿਲਮ ਹੈ ਉਹ ਸਿੱਖ ਵਿਰੋਧੀ ਹੈ। ਇਸ ਫਿਲਮ ਵਿੱਚ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਵਾਲੀ ਕੰਗਨਾ ਰਣੌਤ ਪਹਿਲਾਂ ਵੀ ਕਈ ਵਾਰ ਸਿੱਖ ਭਾਈਚਾਰੇ ਖਿਲਾਫ਼ ਬਿਆਨਬਾਜ਼ੀ ਕਰ ਚੁੱਕੀ ਹੈ।


ਉਨ੍ਹਾਂ ਨੇ ਕਿਹਾ ਕਿ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਫਿਲਮ ਨੂੰ ਪੂਰੇ ਪੰਜਾਬ ਵਿੱਚ ਨਹੀਂ ਲੱਗਣ ਦਿੱਤਾ ਜਾਵੇਗਾ ਅਤੇ ਨਾ ਹੀ ਇਸ ਨੂੰ ਰਿਲੀਜ਼ ਕਰਨ ਦਿੱਤਾ ਜਾਵੇਗਾ।


ਹਰਪਾਲ ਚੱਢਾ ਨੇ ਇਹ ਵੀ ਕਿਹਾ ਕਿ ਅੱਜ ਪੁਲਿਸ ਕਮਿਸ਼ਨਰ ਕੋਲ ਜਾ ਕੇ ਇਸ ਫਿਲਮ ਦੇ ਵਿਰੋਧ ਵਿੱਚ ਅਦਾਕਾਰਾ ਕੰਗਨਾ ਰਣੌਤ ਉਤੇ ਮਾਮਲਾ ਵੀ ਦਰਜ ਕਰਵਾਇਆ ਜਾਵੇਗਾ।  ਉਥੇ ਹੀ ਇਸ ਮਾਮਲੇ ਨੂੰ ਲੈ ਕੇ ਮੌਕੇ ਉਤੇ ਪੁੱਜੇ ਏਸੀਪੀ ਸਪੈਸ਼ਲ ਬ੍ਰਾਂਚ ਬਰਜਿੰਦਰ ਸਿੰਘ ਨੇ ਕਿਹਾ ਕਿ ਇਸ ਫਿਲਮ ਨੂੰ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਲੱਗਣ ਨਹੀਂ ਦਿੱਤਾ ਜਾ ਰਿਹਾ ਹੈ।


ਇਹ ਵੀ ਪੜ੍ਹੋ : Punjab Politics: ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੇ ਅਹਿਮ ਮੁੱਦਿਆਂ ਦੀ ਸਮੀਖਿਆ ਕਰਨ ਲਈ ਦੋ ਸਬ-ਕਮੇਟੀਆਂ ਦਾ ਗਠਨ


ਪੀਵੀਆਰ ਮਾਲ ਦੇ ਅਹੁਦੇਦਾਰ ਨਾਲ ਗੱਲ ਕਰਕੇ ਇਹ ਪਹਿਲਾਂ ਹੀ ਯਕੀਨੀ ਬਣਾ ਦਿੱਤਾ ਗਿਆ ਸੀ ਕਿ ਇਸ ਫਿਲਮ ਇਥੇ ਨਾ ਲੱਗਣ ਦਿੱਤਾ ਜਾਵੇ।


ਇਹ ਵੀ ਪੜ੍ਹੋ : Fazilka News: ਸਰਕਾਰੀ ਕਾਲਜ 'ਚ ਪ੍ਰਧਾਨਗੀ ਚੋਣ ਨੂੰ ਲੈ ਕੇ ਵਿਵਾਦ; ਪੁਲਿਸ ਨੇ ਕੱਢਿਆ ਪਿਸਤੌਲ