Punjab News: ਸਿੱਖ ਖਿਡਾਰੀ ਨੂੰ ਹੈਲਮਟ ਨਾ ਪਾਉਣ 'ਤੇ ਪਾਤੜਾਂ ਵਿਚ ਚੱਲ ਰਹੇ ਸਕੇਟਿੰਗ ਖੇਡ ਮੁਕਾਬਲੇ 'ਚੋਂ ਬਾਹਰ ਕਰਨਾ ਸਿੱਖ ਵਿਰੋਧੀ ਕਾਰਵਾਈ ਹੈ। ਸਿੱਖ ਬਹੁਗਿਣਤੀ ਵਾਲੇ ਸੂਬੇ ਪੰਜਾਬ ਅੰਦਰ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਅਜਿਹੀ ਹਰਕਤ ਸਿੱਖ ਪਛਾਣ ਨੂੰ ਸਿੱਧੀ ਚੁਣੌਤੀ ਹੈ। ਸਿੱਖ ਮਰਿਯਾਦਾ ਵਿੱਚ ਹੈਲਮਟ ਪਹਿਨਣ ਨੂੰ ਕੋਈ ਥਾਂ ਨਹੀਂ ਹੈ। 


COMMERCIAL BREAK
SCROLL TO CONTINUE READING

ਜੇਕਰ ਕੋਈ ਸਿੱਖ ਖਿਡਾਰੀ ਬਿਨਾਂ ਹੈਲਮਟ ਤੋਂ ਖੇਡ ਮੁਕਾਬਲੇ ਵਿਚ ਭਾਗ ਲੈਣਾ ਚਾਹੁੰਦਾ ਹੈ ਤਾਂ ਉਸ 'ਤੇ ਅਜਿਹੀ ਪਾਬੰਦੀ ਨਹੀਂ ਹੋਣੀ ਚਾਹੀਦੀ। ਪੰਜਾਬ ਸਰਕਾਰ ਇਸ ਖੇਡ ਮੁਕਾਬਲੇ ਵਿਚੋਂ ਬਾਹਰ ਕੀਤੇ ਸਿੱਖ ਖਿਡਾਰੀਆਂ ਨੂੰ ਮੁੜ ਸ਼ਾਮਲ ਕਰਕੇ ਖੇਡ ਦੁਬਾਰਾ ਕਰਵਾਏ। ਸਿੱਖ ਬਹੁ-ਵਸੋਂ ਵਾਲੇ ਸੂਬੇ ਪੰਜਾਬ ਵਿਚ ਇਹ ਹਰਕਤ ਹੋਣ ਕਰਕੇ ਮੁੱਖ ਮੰਤਰੀ  ਭਗਵੰਤ ਮਾਨ, ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਖੇਡ ਵਿਭਾਗ ਦੇ ਅਧਿਕਾਰੀ ਅਤੇ ਮੁਕਾਬਲੇ ਦੇ ਪ੍ਰਬੰਧਕ ਤੁਰੰਤ ਮੁਆਫੀ ਮੰਗਣ।


ਇਹ ਵੀ ਪੜ੍ਹੋ:  Batala Road Accident: ਨੈਸ਼ਨਲ ਹਾਈਵੇ 'ਤੇ ਟਰਾਲੀ ਤੇ ਸਵਿਫਟ ਗੱਡੀ ਦੀ ਹੋਈ ਟੱਕਰ, 3 ਲੋਕਾਂ ਦੀ ਹੋਈ ਮੌਤ 

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਟਵੀਟ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਟਵੀਟ ਕਰਕੇ ਇਸ ਗੱਲ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ- ਕਿਸੇ ਸਿੱਖ ਖਿਡਾਰੀ ਨੂੰ ਹੈਲਮੇਟ ਨਾ ਪਹਿਨਣ ਕਾਰਨ ਸਕੇਟਿੰਗ ਮੁਕਾਬਲੇ ਵਿੱਚੋਂ ਬਾਹਰ ਕਰਨਾ ਸਿੱਖ ਵਿਰੋਧੀ ਕਾਰਵਾਈ ਹੈ। ਸਿੱਖ ਬਹੁਗਿਣਤੀ ਵਾਲੇ ਸੂਬੇ ਪੰਜਾਬ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਅਜਿਹੀ ਹਰਕਤ ਸਿੱਖ ਪਛਾਣ ਨੂੰ ਸਿੱਧੀ ਚੁਣੌਤੀ ਹੈ।



ਹੈਲਮੇਟ ਪਹਿਨਣ ਦੀ ਸਿੱਖ ਮਰਿਆਦਾ ਵਿੱਚ ਕੋਈ ਥਾਂ ਨਹੀਂ ਹੈ। ਜੇਕਰ ਕੋਈ ਸਿੱਖ ਖਿਡਾਰੀ ਬਿਨਾਂ ਹੈਲਮੇਟ ਦੇ ਕਿਸੇ ਖੇਡ ਮੁਕਾਬਲੇ ਵਿਚ ਹਿੱਸਾ ਲੈਣਾ ਚਾਹੁੰਦਾ ਹੈ ਤਾਂ ਉਸ 'ਤੇ ਅਜਿਹੀ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ। ਪ੍ਰਧਾਨ ਧਾਮੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਖੇਡ ਮੁਕਾਬਲੇ ਨੂੰ ਤੁਰੰਤ ਰੱਦ ਕਰਕੇ ਕੱਢੇ ਗਏ ਸਿੱਖ ਖਿਡਾਰੀਆਂ ਨੂੰ ਮੁੜ ਸ਼ਾਮਲ ਕੀਤਾ ਜਾਵੇ।