ਕੁਝ ਮਹੀਨੇ ਪਹਿਲਾਂ ਹੀ ਮਿਲਿਆ ਸੀ ਵਰਕ ਪਰਮਿਟ, ਪੰਜਾਬ ਦੇ ਸਿੱਖ ਨੌਜਵਾਨ ਦੀ ਕੈਨੇਡਾ `ਚ ਸੜਕ ਹਾਦਸੇ `ਚ ਹੋਈ ਮੌਤ
Sikh Boy dead in Canada news: ਲੁਧਿਆਣਾ ਤੋਂ ਬਾਅਦ ਫਿਰੋਜ਼ਪੁਰ ਦਾ ਨੌਜਵਾਨ ਜਿਸਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਕੁਝ ਮਹੀਨੇ ਪਹਿਲਾਂ ਹੀ ਉਸਨੂੰ ਵਰਕ ਪਰਮਿਟ ਮਿਲਿਆ ਸੀ।
Punjab Sikh Boy dead in Canada news: ਵਿਦੇਸ਼ਾਂ 'ਚੋਂ ਇਕ ਤੋਂ ਬਾਅਦ ਇਕ ਪੰਜਾਬੀਆਂ ਦੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅਜਿਹੇ 'ਚ ਕੈਨੇਡਾ 'ਚ ਇਕ ਵਿਦਿਆਰਥੀ ਦੀ ਮੌਤ ਦੀ ਖਬਰ ਤੋਂ ਬਾਅਦ ਹੁਣ ਇਕ ਹੋਰ ਹੈਰਾਨ ਕਰਨ ਵਾਲੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ ਕਿ ਜਿਥੇ ਦੇ 23 ਸਾਲਾ ਸਿੱਖ ਨੌਜਵਾਨ ਨਰਿੰਦਰ ਸਿੰਘ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਮਿਲੀ ਜਾਣਕਾਰੀ ਦੇ ਮੁਤਾਬਿਕ ਨੌਜਵਾਨ ਨਰਿੰਦਰ ਸਿੰਘ ਪਰਿਵਾਰ ਦੀ ਮਦਦ ਕਰਨ ਲਈ ਵਿਦੇਸ਼ ਗਿਆ ਸੀ ਪਰ 4 ਜਨਵਰੀ ਨੂੰ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ। ਹੁਣ ਉਸਦੇ ਦੋਸਤ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ ਫੰਡ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੱਸ ਦੇਈਏ ਕਿ ਨਰਿੰਦਰ ਸਿੰਘ ਮੂਲ ਰੂਪ ਵਿੱਚ ਫਿਰੋਜ਼ਪੁਰ ਦੇ ਜ਼ੀਰਾ ਦਾ ਰਹਿਣ ਵਾਲਾ ਸੀ।
2019 'ਚ ਉਹ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਉਸਨੇ ਕੋਨੇਸਟੋਗਾ ਕਾਲਜ, ਕੈਮਬ੍ਰਿਜ ਓਨਟਾਰੀਓ ਤੋਂ ਹਾਈ ਸਕੂਲ ਡਿਪਲੋਮਾ ਕੀਤਾ ਸੀ। ਤਿੰਨ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਹੀ ਉਸ ਨੂੰ ਕੁਝ ਮਹੀਨੇ ਪਹਿਲਾਂ ਹੀ ਵਰਕ ਪਰਮਿਟ (Punjab Sikh Boy dead in Canada) ਮਿਲਿਆ ਸੀ।
ਇਹ ਵੀ ਪੜ੍ਹੋ: ਮੈਕਸੀਕੋ 'ਚ ਦੋ ਮੈਟਰੋ ਟਰੇਨਾਂ ਦੀ ਹੋਈ ਭਿਆਨਕ ਟੱਕਰ, ਇਕ ਦੀ ਮੌਤ, 57 ਜ਼ਖ਼ਮੀ
ਨਰਿੰਦਰ ਨੂੰ ਵਰਕ ਪਰਮਿਟ ਮਿਲਣ ਤੋਂ ਬਾਅਦ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਸੀ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਹੁਣ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਤੰਗੀ ਦੂਰ ਹੋ ਜਾਵੇਗੀ ਅਤੇ ਉਨ੍ਹਾਂ ਦਾ ਪੁੱਤਰ ਵੀ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇਗਾ ਪਰ ਇਹ ਖੁਸ਼ੀ ਮਾਤਮ ਵਿਚ ਬਦਲ ਗਈ। ਸੜਕ ਹਾਦਸੇ ਵਿਚ ਨੌਜਵਾਨ ਨਰਿੰਦਰ ਸਿੰਘ ਦੀ ਮੌਤ ਹੋ ਗਈ। ਹੁਣ ਪਿੰਡ (Punjab Sikh Boy dead in Canada) ਵਿਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ।
ਇਸ ਤੋਂ ਪਹਿਲਾਂ ਲੁਧਿਆਣਾ ਦੀ 22 ਸਾਲਾ (Ludhiana Girl dead in Hong Kong) ਲੜਕੀ ਦੀ 22ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਰਕੇ ਮੌਤ ਹੋ ਗਈ। ਮਰਨ ਵਾਲੀ ਲੜਕੀ ਦਾ ਨਾਂ ਕਿਰਨਜੋਤ ਕੌਰ ਹੈ, ਉਹ ਜਗਰਾਉਂ ਦੇ ਪਿੰਡ ਭੰਮੀਪੁਰਾ( Ludhiana Girl dead ) ਦੀ ਰਹਿਣ ਵਾਲੀ ਸੀ।