Sonia Gandhi Health Update News: ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਹਸਪਤਾਲ ‘ਚ ਦਾਖ਼ਲ
ਰਿਪੋਰਟਾਂ ਮੁਤਾਬਕ ਸੋਨੀਆ ਗਾਂਧੀ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ।
Sonia Gandhi Health Update News: ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਬੁੱਧਵਾਰ ਨੂੰ ਗੰਗਾਰਾਮ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸੋਨੀਆ ਗਾਂਧੀ ਨੂੰ ਰੈਗੂਲਰ ਚੈਕਅੱਪ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸੋਨੀਆ ਗਾਂਧੀ ਦੀ ਬੇਟੀ ਪ੍ਰਿਅੰਕਾ ਗਾਂਧੀ ਵਾਡਰਾ ਉਨ੍ਹਾਂ ਦੇ ਨਾਲ ਮੌਜੂਦ ਸੀ। ਰਿਪੋਰਟਾਂ ਮੁਤਾਬਕ ਸੋਨੀਆ ਗਾਂਧੀ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ।
ਜਿਵੇਂ ਹੀ ਇਹ news ਸਾਹਮਣੇ ਆਈ ਤਾਂ ਲੋਕਾਂ ਵੱਲੋਂ Sonia Gandhi ਦੀ Health ਦੇ ਨਾਲ ਜੁੜੀ ਹਰ Update ਬਾਰੇ ਜਾਣਕਾਰੀ ਲਈ ਜਾ ਰਹੀ ਹੈ।
ਸੂਤਰਾਂ ਮੁਤਾਬਕ ਸੋਨੀਆ ਗਾਂਧੀ ਮੰਗਲਵਾਰ ਤੋਂ ਬੀਮਾਰ ਸਨ ਜਿਸ ਕਰਕੇ ਉਨ੍ਹਾਂ ਦੇ ਪੁੱਤਰ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਆਪਣੀ ਮੁਹਿੰਮ 'ਭਾਰਤ ਜੋੜੋ ਯਾਤਰਾ' ਦੇ ਤਹਿਤ 'ਚ ਸੱਤ ਕਿਲੋਮੀਟਰ ਪੈਦਲ ਚੱਲ ਕੇ ਦਿੱਲੀ ਪਰਤ ਆਏ ਸਨ।
ਕਾਂਗਰਸ ਨੇਤਾ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਵੱਲੋਂ ਸੋਨੀਆ ਗਾਂਧੀ ਦੇ ਹਸਪਤਾਲ ਵਿੱਚ ਦਾਖਲ ਹੋਣ 'ਤੇ ਅਫ਼ਸੋਸ ਜਤਾਇਆ ਗਿਆ ਅਤੇ ਉਨ੍ਹਾਂ ਦੇ "ਜਲਦੀ ਠੀਕ ਹੋਣ ਅਤੇ ਸਿਹਤਮੰਦ ਹੋਣ" ਦੀ ਅਰਦਾਸ ਕੀਤੀ ਗਈ।
ਇੱਕ ਟਵੀਟ ਰਾਹੀਂ ਸਿੱਧਰਮਈਆ ਨੇ ਲਿਖਿਆ ਕਿ, “ਇਹ ਜਾਣ ਕੇ ਦੁੱਖ ਹੋਇਆ ਕਿ ਭਾਰਤੀ ਕਾਂਗਰਸ ਦੀ ਸੀਨੀਅਰ ਨੇਤਾ ਸ੍ਰੀਮਤੀ ਸੋਨੀਆ ਗਾਂਧੀ ਹਸਪਤਾਲ ਵਿੱਚ ਦਾਖਲ ਹੈ। ਮੈਂ ਉਸਦੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ".
ਇਹ ਵੀ ਪੜ੍ਹੋ: ਰਿਸ਼ਭ ਪੰਤ ਨੂੰ ਅੱਗੇ ਦੇ ਇਲਾਜ ਲਈ ਮੁੰਬਈ ਸ਼ਿਫਟ ਕੀਤਾ ਜਾਵੇਗਾ: ਡੀਡੀਸੀਏ ਡਾਇਰੈਕਟਰ
ਦੱਸ ਦਈਏ ਕਿ ‘ਭਾਰਤ ਜੋੜੋ ਯਾਤਰਾ’ ਰਾਤ ਨੂੰ ਰੁਕਣ ਤੋਂ ਬਾਅਦ ਅੱਜ ਸਵੇਰੇ 6 ਵਜੇ ਯੂਪੀ ਦੇ ਬਾਗਪਤ ਜ਼ਿਲ੍ਹੇ ਦੇ ਮਾਵੀਕਲਾਂ ਤੋਂ ਮੁੜ ਸ਼ੁਰੂ ਹੋਈ ਸੀ।
ਕੜਾਕੇ ਦੀ ਠੰਡ ਦੇ ਬਾਵਜੂਦ ਰਾਹੁਲ ਗਾਂਧੀ ਅੱਜ ਹਰਿਆਣਾ ਅਤੇ ਦਿੱਲੀ ਵਿੱਚ ਯਾਤਰਾ ਦੇ ਦੌਰਾਨ ਚਿੱਟੇ ਰੰਗ ਦੀ ਟੀ-ਸ਼ਰਟ ਵਿੱਚ ਨਜ਼ਰ ਆਏ ਸਨ ਅਤੇ ਬੁੱਧਵਾਰ ਸਵੇਰੇ ਮਾਰਚ ਵਿੱਚ ਸੈਰ ਕਰਦੇ ਹੋਏ ਨਜ਼ਰ ਆਏ।
ਇਹ ਵੀ ਪੜ੍ਹੋ: ਸ਼ਿਵਾ ਚੌਹਾਨ ਬਣੀ ਸਿਆਚਿਨ 'ਚ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ, ਬਰਫ਼ 'ਚ ਕਰੇਗੀ ਡਿਊਟੀ