ਭਲੇ ਦਾ ਜ਼ਮਾਨਾ ਨਹੀਂ! ਅਭਿਨੇਤਾ ਸੋਨੂੰ ਸੂਦ ਨੇ ਪਿਲਾਇਆ ਖੈਬੀ ਲੇਮ ਨੂੰ ਜੂਸ ਤਾਂ ਵੇਖੋ ਕੀ ਹੋਇਆ
ਪ੍ਰਸ਼ੰਸਕਾਂ ਵੱਲੋਂ ਇਸ ਜੋੜੀ ਦੀ ਵੀਡੀਓ `ਤੇ ਮਜ਼ੇਦਾਰ ਪ੍ਰਤੀਕ੍ਰਿਆ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਹਾਸੇ ਵਾਲੀ ਇਮੋਜੀਆਂ ਨਾਲ ਕਮੈਂਟ ਸੈਕਸ਼ਨ ਭਰਿਆ ਜਾ ਰਿਹਾ ਹੈ।
Sonu Sood and Khaby Lame viral video: ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਹਾਲ ਹੀ ਵਿੱਚ ਖੈਬੀ ਲੇਮ ਨੂੰ ਮਿਲੇ ਅਤੇ ਦੋਵਾਂ ਨੇ ਮਿਲ ਕੇ ਇੱਕ ਰੀਲ ਬਣਾਈ। ਇਹ ਰੀਲ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਸੋਨੂੰ ਸੂਦ ਨੇ ਸੋਸ਼ਲ ਮੀਡੀਆ ਸ਼ਖਸੀਅਤ ਖੈਬੀ ਲੇਮ ਨਾਲ ਇੱਕ ਮਜ਼ੇਦਾਰ ਰੀਲ ਬਣਾਇਆ ਜਿਸ ਵਿੱਚ ਉਹ ਖੈਬੀ ਨਾਲ ਬੈਠੇ ਹੋਏ ਹਨ ਅਤੇ ਉਸਨੂੰ ਜੂਸ ਪਿਲਾ ਰਹੇ ਹਨ। ਬਾਅਦ ਵਿੱਚ ਵੀਡੀਓ ਨੂੰ ਪੋਸਟ ਕਰਦਿਆਂ ਖੈਬੀ ਲੇਮ ਨੇ ਕੈਪਸ਼ਨ ਵਿੱਚ ਲਿਖਿਆ, "ਜਦੋਂ ਸਪਾਟਲਾਈਟ 'ਚ ਆਈ ਸੋਨੂੰ ਦੀ ਸਟਰਾ #learnfromkhaby #learnwithinstagram #india @sonu_sood"।"
ਵੀਡੀਓ ਵਿੱਚ ਦੋਵਾਂ ਦੇ ਸਾਹਮਣੇ ਇੱਕ ਗਲਾਸ ਅਤੇ ਜੂਸ ਨਾਲ ਭਰਿਆ ਇੱਕ ਜੱਗ ਦੇਖਿਆ ਜਾ ਸਕਦਾ ਹੈ। ਸੋਨੂੰ ਖੈਬੀ ਦੇ ਗਲਾਸ ਵਿੱਚ ਜ਼ਿਆਦਾ ਜੂਸ ਪਉਂਦੇ ਦਿਖਾਈ ਦਿੰਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਕੋਲ ਸਿਰਫ ਜੂਸ ਦੀਆਂ ਕੁਝ ਬੂੰਦਾਂ ਰਹਿ ਜਾਂਦੀਆਂ ਹਨ, ਜੋ ਉਹ ਚੁੱਪ-ਚਾਪ ਆਪਣੇ ਗਲਾਸ ਵਿੱਚ ਪਾਉਂਦਾ ਹੈ। ਸੋਨੂੰ ਦੇ ਗਲਾਸ ਵਿੱਚ ਇੱਕ ਸਟਰਾ ਵੀ ਦਿਖਾਈ ਦੇ ਰਹੀ ਹੈ।
ਇਸ ਤੋਂ ਬਾਅਦ ਜਦੋਂ ਖੈਬੀ ਇਹ ਨੋਟਿਸ ਕਰਦਾ ਹੈ ਤਾਂ ਉਹ ਆਪਣੇ ਹੱਥਾਂ ਨੂੰ ਇਸ ਤਰ੍ਹਾਂ ਹਿਲਾਉਂਦਾ ਹੈ ਜਿਵੇਂ ਸੋਨੂੰ ਨੂੰ ਆਪਣਾ ਜੂਸ ਦਾ ਗਲਾਸ ਦੇ ਰਿਹਾ ਹੋਵੇ। ਇਸ ਨੂੰ ਦੇਖ ਸੋਨੂੰ ਪਿਆਰ ਨਾਲ ਇਨਕਾਰ ਕਰਦਾ ਹੈ।
Sonu Sood and Khaby Lame viral video:
ਹਾਲਾਂਕਿ, ਵੀਡੀਓ 'ਚ ਟਵਿਸਟ ਉਦੋਂ ਆਉਂਦਾ ਹੈ ਜਦੋਂ ਖੈਬੀ ਤੁਰੰਤ ਸੋਨੂੰ ਦੇ ਜੂਸ ਦੇ ਗਲਾਸ ਦੇ ਅੰਦਰ ਪਈ ਸਟਰਾ ਨੂੰ ਫੜ ਲੈਂਦਾ ਹੈ ਅਤੇ ਆਪਣੇ ਗਲਾਸ ਵਿੱਚ ਪਾਉਂਦਾ ਹੈ। ਫਿਰ ਉਹ ਆਪਣੇ ਅੰਦਾਜ਼ 'ਚ ਦੋਵੇਂ ਹੱਥਾਂ ਨਾਲ ਸਟਰਾ ਵੱਲ ਇਸ਼ਾਰਾ ਕਰਕੇ ਅੱਗੇ ਲੰਘ ਜਾਂਦਾ ਹੈ।
ਵੀਡੀਓ ਸੋਨੂੰ ਦੀ ਨਿਰਾਸ਼ਾ ਅਤੇ ਉਨ੍ਹਾਂ ਦੇ ਗਲਾਸ ਵਿੱਚ ਜੂਸ ਦੀਆਂ ਕੁਝ ਬੂੰਦਾਂ ਪੀਣ ਨਾਲ ਖਤਮ ਹੋ ਜਾਂਦਾ ਹੈ। ਪ੍ਰਸ਼ੰਸਕਾਂ ਵੱਲੋਂ ਇਸ ਜੋੜੀ ਦੀ ਵੀਡੀਓ 'ਤੇ ਮਜ਼ੇਦਾਰ ਪ੍ਰਤੀਕ੍ਰਿਆ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਹਾਸੇ ਵਾਲੀ ਇਮੋਜੀਆਂ ਨਾਲ ਕਮੈਂਟ ਸੈਕਸ਼ਨ ਭਰਿਆ ਜਾ ਰਿਹਾ ਹੈ।
ਦੱਸ ਦਈਏ ਕਿ ਸੋਨੂੰ ਸੂਦ ਆਖਰੀ ਵਾਰ ਅਕਸ਼ੈ ਕੁਮਾਰ ਦੀ ਫਿਲਮ 'ਸਮਰਾਟ ਪ੍ਰਿਥਵੀਰਾਜ' ਵਿੱਚ ਨਜ਼ਰ ਆਏ ਸਨ ਅਤੇ ਹੁਣ ਉਹ ਅਗਲੀ ਤਾਮਿਲ ਫਿਲਮ 'ਥਮਿਲਾਰਸਨ' 'ਚ ਨਜ਼ਰ ਆਉਣ ਵਾਲੇ ਹਨ।