ਸੋਨੂੰ ਸੂਦ ਮੁੜ ਬਣੇ ਮਸੀਹਾ! 6 ਮਹੀਨੇ ਦੇ ਬੱਚੇ ਦੀ ਮਦਦ ਲਈ ਆਏ ਸਾਹਮਣੇ, ਬੱਚੇ ਦੀ ਬਿਮਾਰੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼
ਝਾਰਖੰਡ ਦੇ ਦੁਮਕਾ ਜ਼ਿਲ੍ਹੇ ਦੇ ਸ਼ਿਵਤੱਲਾ ਪਿੰਡ `ਚ ਰਹਿਣ ਵਾਲਾ 6 ਮਹੀਨੇ ਦਾ ਸ਼ਿਵਾਂਸ਼ ਸਿਮਗ ਸੰਬੰਧੀ ਬਿਮਾਰੀ ਤੋਂ ਜੂਝ ਰਿਹਾ ਹੈ ਤੇ ਦਿੱਲੀ ਦੇ ਏਮਜ਼ ਦੇ ਨਿਊਰੋ ਸਰਜਨ ਨੇ ਇਲਾਜ ਲਈ 20 ਫਰਵਰੀ 2025 ਦੀ ਮਿੱਤੀ ਦਿੱਤੀ ਹੈ।
Sonu Sood news: ਅਦਾਕਾਰ ਸੋਨੂੰ ਸੂਦ ਨੇ ਮਨੋਰੰਜਨ ਜਗਤ ਤੋਂ ਇਲਾਵਾ ਮਸੀਹਾ ਵਜੋਂ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ ਤੇ ਉਹ ਹਮੇਸ਼ਾ ਲੋਕਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਲਾਕਡਾਊਨ ਤੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਸੋਨੂ ਸੂਦ ਨੇ ਹੁਣ ਤੱਕ ਬਰਕਰਾਰ ਰੱਖਿਆ ਹੈ। ਸੋਨੂ ਸੂਦ ਨੇ ਲੋਕਾਂ ਨੂੰ ਨਾ ਸਿਰਫ਼ ਸਹਾਰਾ ਦਿੱਤਾ ਹੈ ਸਗੋਂ ਲੋਕਾਂ ਦੀ ਜਾਨ ਵੀ ਬਚਾਈ ਹੈ।
ਮਸੀਹਾ ਵਜੋਂ ਜਾਣੇ ਜਾਂਦੇ ਸੋਨੂ ਸੂਦ ਦੀ ਮਦਦ ਦੀ ਲੋੜ ਹੁਣ ਇਕ ਅਜਿਹੇ ਬੱਚੇ ਨੂੰ ਹੈ ਜਿਸ ਦਾ ਦਿਮਾਗ਼ ਉਸ ਦੇ ਸਿਰ ਤੋਂ ਬਾਹਰ ਹੈ। ਇਸ ਬਾਰੇ ਜਿਵੇਂ ਹੀ ਸੋਨੂੰ ਸੂਦ ਦੀ ਟੀਮ ਨੂੰ ਪਤਾ ਲੱਗਿਆ ਤਾਂ ਸਮਾਂ ਬਰਬਾਦ ਨਾ ਕਰਦੇ ਹੋਏ ਸੋਨੂੰ ਸੂਦ ਦੀ ਟੀਮ ਬੱਚੇ ਦੀ ਮਦਦ ਲਈ ਪਹੁੰਚੀ।
ਦੱਸ ਦਈਏ ਕਿ ਇਹ ਮਾਮਲਾ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਦਾ ਹੈ ਜਿੱਥੇ ਕਾਠੀਕੁੰਡ ਬਲਾਕ ਅਧੀਨ ਸ਼ਿਵਤੱਲਾ ਪਿੰਡ ਦੇ 6 ਮਹੀਨੇ ਦਾ ਸ਼ਿਵਾਂਸ਼ ਕੁਮਾਰ ਦਿਮਾਗ ਸੰਬੰਧੀ ਬਿਮਾਰੀ ਤੋਂ ਜੂਝ ਰਿਹਾ ਹੈ। ਹੁਣ ਉਸ ਦਾ ਇਲਾਜ ਸੋਨੂੰ ਸੂਦ ਦੀ ਟੀਮ ਦੁਆਰਾ ਮੁੰਬਈ ਵਿੱਚ ਕਰਵਾਇਆ ਜਾਵੇਗਾ।
ਹੋਰ ਪੜ੍ਹੋ: ਆਫ਼ਤਾਬ ਨੇ ਪ੍ਰੇਮਿਕਾ ਦੇ ਕੀਤੇ 35 ਟੁਕੜੇ, 18 ਦਿਨਾਂ ਤੱਕ ਮਹਿਰੌਲੀ ਦੇ ਜੰਗਲਾਂ ’ਚ ਸੁੱਟਦਾ ਰਿਹਾ ਕੱਟੇ ਹੋਏ ਅੰਗ
ਇਸ ਦੌਰਾਨ ਅਦਾਕਾਰ ਨੇ ਪੀੜਤ ਬੱਚੇ ਦੇ ਘਰ ਵਾਲਿਆਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮੁੰਬਈ ਬੁਲਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ 16 ਨਵੰਬਰ ਨੂੰ ਰਾਂਚੀ ਤੋਂ ਮੁੰਬਈ ਲਈ ਰਵਾਨਾ ਹੋਵੇਗਾ।
ਬੱਚਾ ਇਸ ਬਿਮਾਰੀ ਤੋਂ ਪਰੇਸ਼ਾਨ ਹੈ ਕਿਉਂਕਿ ਉਸਦਾ ਦਾ ਦਿਮਾਗ ਜਨਮ ਦੇ ਸਮੇਂ ਤੋਂ ਹੀ ਸਿਰ ਤੋਂ ਬਾਹਰ ਹੈ। ਗੌਰਤਲਬ ਹੈ ਕਿ ਹੁਣ ਤੱਕ ਕੋਈ ਵੀ ਡਾਕਟਰ ਉਸ ਦਾ ਇਲਾਜ ਨਹੀਂ ਕਰ ਸਕਿਆ ਹੈ ਅਤੇ ਦਿੱਲੀ ਦੇ ਏਮਜ਼ ਦੇ ਨਿਊਰੋ ਸਰਜਨ ਵੱਲੋਂ ਇਲਾਜ ਲਈ 20 ਫਰਵਰੀ 2025 ਦੀ ਮਿੱਤੀ ਦਿੱਤੀ ਗਈ ਸੀ। ਉਨ੍ਹਾਂ ਦੇ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਬੇਟੇ ਦੀ ਬੀਮਾਰੀ ਵਧਦੀ ਜਾ ਰਹੀ ਹੈ ਅਤੇ ਜੇਕਰ ਜਲਦ ਹੀ ਇਲਾਜ ਨਾ ਕੀਤਾ ਗਿਆ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ। ਅਜਿਹੇ 'ਚ ਸੋਨੂੰ ਸੂਦ ਦੇ ਚੈਰਿਟੀ ਟਰੱਸਟ ਵੱਲੋਂ ਬੱਚੇ ਨੂੰ ਇਲਾਜ ਲਈ ਮੁੰਬਈ ਬੁਲਾਇਆ ਗਿਆ ਹੈ।
ਹੋਰ ਪੜ੍ਹੋ: Gold and Silver price: ਜਾਣੋ, ਵਿਆਹ ਦੇ ਸੀਜ਼ਨ ’ਚ ਕੀ ਹੈ ਤੁਹਾਡੇ ਸ਼ਹਿਰ ’ਚ ਸੋਨੇ ਦਾ ਭਾਅ?
(For more news related to Sonu Sood, stay tuned to Zee News PHH)