ਆਫ਼ਤਾਬ ਨੇ ਪ੍ਰੇਮਿਕਾ ਦੇ ਕੀਤੇ 35 ਟੁਕੜੇ, 18 ਦਿਨਾਂ ਤੱਕ ਮਹਿਰੌਲੀ ਦੇ ਜੰਗਲਾਂ ’ਚ ਸੁੱਟਦਾ ਰਿਹਾ ਕੱਟੇ ਹੋਏ ਅੰਗ
Advertisement
Article Detail0/zeephh/zeephh1440843

ਆਫ਼ਤਾਬ ਨੇ ਪ੍ਰੇਮਿਕਾ ਦੇ ਕੀਤੇ 35 ਟੁਕੜੇ, 18 ਦਿਨਾਂ ਤੱਕ ਮਹਿਰੌਲੀ ਦੇ ਜੰਗਲਾਂ ’ਚ ਸੁੱਟਦਾ ਰਿਹਾ ਕੱਟੇ ਹੋਏ ਅੰਗ

ਸ਼ੁਰੂ ’ਚ ਸ਼ਰਧਾ ਦੇ ਪਰਿਵਾਰ ਵਾਲੇ ਸੋਸ਼ਲ ਮੀਡੀਆ ’ਤੇ ਉਸ ਨਾਲ ਸੰਪਰਕ ’ਚ ਸਨ। ਬਾਅਦ ’ਚ ਜਦੋਂ ਉਨ੍ਹਾਂ ਦਾ ਸੰਪਰਕ ਆਪਣੀ ਬੇਟੀ ਨਾਲ ਟੁੱਟ ਗਿਆ ਤਾਂ ਪਰਿਵਾਰ ਵਾਲਿਆਂ ਨੂੰ ਸ਼ੱਕ ਹੋਇਆ।

ਆਫ਼ਤਾਬ ਨੇ ਪ੍ਰੇਮਿਕਾ ਦੇ ਕੀਤੇ 35 ਟੁਕੜੇ, 18 ਦਿਨਾਂ ਤੱਕ ਮਹਿਰੌਲੀ ਦੇ ਜੰਗਲਾਂ ’ਚ ਸੁੱਟਦਾ ਰਿਹਾ ਕੱਟੇ ਹੋਏ ਅੰਗ

ਚੰਡੀਗੜ੍ਹ:  ਦਿੱਲੀ ਪੁਲਿਸ ਨੇ ਥਾਣਾ ਮਹਿਰੌਲੀ ਅਧੀਨ ਆਉਂਦੇ ਏਰੀਆ ’ਚ 6 ਮਹੀਨੇ ਪਹਿਲਾਂ ਹੋਏ ਕਤਲ ਨੂੰ ਸੁਲਝਾ ਲਿਆ ਹੈ। ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦਾ ਨਾਮ ਆਫ਼ਤਾਬ ਹੈ, ਜੋ ਮ੍ਰਿਤਕ ਕੁੜੀ ਦਾ ਪ੍ਰੇਮੀ ਦੱਸਿਆ ਜਾ ਰਿਹਾ ਹੈ। 

ਫ਼ਿਲਮੀ ਅੰਦਾਜ ’ਚ ਕੁੜੀ ਨੂੰ ਮਾਰਿਆ
ਮੁੰਬਈ ਤੋਂ ਆਪਣੇ ਕੁੜੀ ਦੀ ਭਾਲ ’ਚ ਆਏ ਸ਼ਰਧਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਮੁੰਬਈ ਦੇ ਇੱਕ ਕਾਲ ਸੈਂਟਰ (Call Center) ’ਚ ਕੰਮ ਕਰਦੀ ਸੀ, ਜਿੱਥੇ ਉਸਦੀ ਦੋਸਤੀ ਆਫ਼ਤਾਬ ਨਾਮ ਦੇ ਵਿਅਕਤੀ ਨਾਲ ਹੋ ਗਈ। ਪਰ ਪਰਿਵਾਰ ਵਾਲਿਆਂ ਵਲੋਂ ਵਿਰੋਧ ਕਾਰਨ ਉਸਦੀ ਬੇਟੀ ਅਤੇ ਆਫ਼ਤਾਬ ਮੁੰਬਈ ਛੱਡਕੇ ਦਿੱਲੀ ਆ ਗਏ। 

ਸੋਸ਼ਲ ਮੀਡੀਆ ’ਤੇ ਸੰਪਰਕ ਟੁੱਟਣ ’ਤੇ ਪਰਿਵਾਰ ਨੂੰ ਸ਼ੱਕ ਹੋਇਆ 
ਸ਼ੁਰੂ ’ਚ ਸ਼ਰਧਾ ਦੇ ਪਰਿਵਾਰ ਵਾਲੇ ਸੋਸ਼ਲ ਮੀਡੀਆ ’ਤੇ ਉਸ ਨਾਲ ਸੰਪਰਕ ’ਚ ਸਨ। ਬਾਅਦ ’ਚ ਜਦੋਂ ਉਨ੍ਹਾਂ ਦਾ ਸੰਪਰਕ ਆਪਣੀ ਬੇਟੀ ਨਾਲ ਟੁੱਟ ਗਿਆ ਤਾਂ ਪਰਿਵਾਰ ਵਾਲਿਆਂ ਨੂੰ ਸ਼ੱਕ ਹੋਇਆ। ਜਿਸ ਤੋਂ ਬਾਅਦ ਕੁੜੀ ਦਾ ਪਿਤਾ ਉਸਦੀ ਭਾਲ ’ਚ ਦਿੱਲੀ ਆਏ ਤੋਂ ਜਦੋਂ ਸ਼ਰਧਾ ਦਾ ਕੋਈ ਥਾਂ-ਠਿਕਾਣਾ ਨਾ ਮਿਲਿਆ ਤਾਂ ਦਿੱਲੀ ਪੁਲਿਸ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ ਗਈ। 

ਆਫ਼ਤਾਬ ਨੇ ਸ਼ਰਧਾ ਦੀ ਮ੍ਰਿਤਕ ਦੇਹ ਦੇ 35 ਟੁਕੜੇ ਕੀਤੇ
ਪੁਲਿਸ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਆਫ਼ਤਾਬ ਨੇ ਕਿਸੇ ਨੂੰ ਸ਼ੱਕ ਨਾ ਹੋਵੇ ਇਸ ਲਈ ਸ਼ਰਧਾ ਦੀ ਮ੍ਰਿਤਕ ਦੇਹ (Dead body) ਦੇ 35 ਟੁੱਕੜੇ ਕਰ ਦਿੱਤੇ ਸਨ। ਇਨ੍ਹਾਂ ਟੁਕੜਿਆਂ ਨੂੰ ਉਸਨੇ ਫ਼ਰਿੱਜ ’ਚ ਰੱਖਿਆ ਅਤੇ 18 ਦਿਨਾਂ ਤੱਕ ਸਵੇਰੇ ਉੱਠ ਕੇ ਜੰਗਲ ਵਾਲੇ ਏਰੀਆ ’ਚ ਸੁੱਟਦਾ ਰਿਹਾ। 

ਜਾਣੋ, ਪੂਰੀ ਖ਼ਬਰ ਵਿਸਥਾਰ ਨਾਲ 

 

 

Trending news