Maharaja Ala Singh: ਪਟਿਆਲਾ ਦੇ ਮੋਢੀ ਮਹਾਰਾਜਾ ਆਲਾ ਸਿੰਘ ਦੀ ਬਰਸੀ `ਤੇ ਵਿਸ਼ੇਸ਼
Maharaja Ala Singh: ਅੱਜ ਪਟਿਆਲਾ ਦੇ ਬਾਨੀ ਮਹਾਰਾਜਾ ਆਲਾ ਸਿੰਘ ਦੀ ਬਰਸੀ ਮਨਾਈ ਜਾ ਰਹੀ ਹੈ। ਫੂਲਕੀਆਂ ਮਿਸਲ ਦੇ ਮਹਾਰਾਜਾ ਬਾਬਾ ਆਲਾ ਸਿੰਘ ਨੇ 1764 ਵਿੱਚ ਮਿੱਟੀ ਦਾ ਕਿਲ੍ਹਾ ਬਣਾ ਕੇ ਸ਼ਾਹੀ ਸ਼ਹਿਰ ਦੀ ਸਥਾਪਨਾ ਦਾ ਮੁੱਢ ਬੰਨ੍ਹਿਆ ਸੀ।
Maharaja Ala Singh: ਪਟਿਆਲਾ ਸ਼ਹਿਰ ਦਾ ਮੁੱਢ ਬੰਨ੍ਹਣ ਵਾਲੇ ਮਹਾਰਾਜਾ ਆਲਾ ਸਿੰਘ ਦੀ ਅੱਜ ਬਰਸੀ ਮਨਾਈ ਜਾ ਰਹੀ ਹੈ। ਆਲਾ ਸਿੰਘ ਦਾ ਜਨਮ 8 ਜਨਵਰੀ 1691 ਨੂੰ ਭਾਈ ਰਾਮ ਸਿੰਘ ਦੇ ਘਰ ਬਠਿੰਡਾ ਦੇ ਫੂਲ ਵਿੱਚ ਹੋਇਆ ਸੀ। ਪਟਿਆਲਾ ਸ਼ਹਿਰ ਦੀ ਸਥਾਪਨਾ ਫੂਲਕੀਆਂ ਮਿਸਲ ਦੇ ਮਹਾਰਾਜਾ ਬਾਬਾ ਆਲਾ ਸਿੰਘ ਦੁਆਰਾ ਕੀਤੀ ਗਈ ਸੀ, ਜਿਸ ਨੇ 1764 ਵਿੱਚ ਇੱਕ ਮਿੱਟੀ ਦਾ ਕਿਲਾ ਬਣਵਾਇਆ ਸੀ ਜਿਸਨੂੰ ਬਾਅਦ ਵਿੱਚ ਸੜੀਆਂ ਇੱਟਾਂ ਨਾਲ ਦੁਬਾਰਾ ਬਣਾਇਆ ਗਿਆ ਸੀ ਤੇ ਇਸਦਾ ਨਾਂ ਕਿਲਾ ਮੁਬਾਰਕ ਰੱਖਿਆ ਗਿਆ ਸੀ।
ਕਿਲੇ ਵਿੱਚ ਕਿਲਾ ਅੰਦਰੂਨ (ਸ਼ਾਹੀ ਪਰਿਵਾਰ ਦਾ ਰਹਿਣ ਵਾਲਾ ਇਲਾਕਾ) ਸ਼ਾਮਲ ਹੈ, ਜਿਸ ਵਿੱਚ ਅਖੰਡ ਜੋਤ (ਇੱਕ ਲਾਟ ਜੋ ਲਗਾਤਾਰ ਬਲਦੀ ਹੈ) ਵੀ ਹੈ, ਜਿਸ ਨੂੰ ਬਾਬਾ ਆਲਾ ਸਿੰਘ ਨੇ ਜਵਾਲਾ ਜੀ ਮੰਦਰ ਤੋਂ ਲਿਆਂਦਾ ਸੀ। ਮੰਨਿਆ ਜਾਂਦਾ ਹੈ ਕਿ ਇਹ ਲਾਟ ਪਟਿਆਲੇ ਦੇ ਲੋਕਾਂ ਨੂੰ ਬਿਪਤਾ ਤੋਂ ਬਚਾਉਂਦੀ ਹੈ। ਆਲਾ ਸਿੰਘ ਦਾ ਜਨਮ 8 ਜਨਵਰੀ 1691 ਵਿੱਚ ਬਠਿੰਡਾ ਦੇ ਫੂਲ ਵਿੱਚ ਭਾਈ ਰਾਮ ਸਿੰਘ ਦੇ ਘਰ ਹੋਇਆ ਸੀ।
ਕਿਲ੍ਹੇ 'ਚ ਦੋ ਸੁਰੰਗਾਂ ਹਨ-ਇੱਕ ਜੋ ਦੂਜੇ ਕਿਲ੍ਹੇ ਨੂੰ ਜੋੜਦੀ ਹੈ, ਬਹਾਦਰਗੜ੍ਹ ਕਿਲ੍ਹਾ ਜੋ ਕਿ ਲਗਭਗ 35 ਕਿਲੋਮੀਟਰ ਦੂਰ ਹੈ ਤੇ ਦੂਜੀ ਜੋ ਸ਼ਾਹੀ ਸਮਾਧ (ਸ਼ਾਹੀ ਸ਼ਮਸ਼ਾਨਘਾਟ) ਵੱਲ ਜਾਂਦੀ ਹੈ। ਕਿਲ੍ਹੇ ਦੀਆਂ ਬਾਹਰਲੀਆਂ ਕੰਧਾਂ ਦੇ ਨਾਲ-ਨਾਲ ਕੱਪੜੇ ਤੇ ਹੋਰ ਚੀਜ਼ਾਂ ਵੇਚਣ ਦੀਆਂ ਦੁਕਾਨਾਂ ਹਨ।
ਉਨ੍ਹਾਂ ਦਾ ਵਿਆਹ ਖੰਨਾ ਦੇ ਭਾਈ ਕਾਲਾ ਦੀ ਬੇਟੀ ਫੱਤੋ (ਬਾਅਦ ਵਿੱਚ ਫ਼ਤਿਹ ਕੌਰ) ਨਾਲ ਹੋਇਆ ਸੀ। ਆਲਾ ਸਿੰਘ 1714 ਵਿੱਚ 30 ਪਿੰਡਾਂ ਦੀ ਇੱਕ ਨਿੱਕੀ ਜਿਹੀ ਰਿਆਸਤ ਦਾ ਚੌਧਰੀ ਬਣਿਆ। 1723 ਵਿੱਚ ਇਸ ਰਿਆਸਤ ਵਿੱਚ ਹੋਰ ਪਿੰਡ ਮਿਲਾ ਲਏ ਸਨ। ਉਨ੍ਹਾਂ ਨੇ ਆਪਣੀ ਰਾਜਧਾਨੀ ਬਰਨਾਲਾ ਨੂੰ ਬਣਾਇਆ ਸੀ। ਬਰਨਾਲਾ ਵਿਚ ਇਨ੍ਹਾਂ ਦਾ ਕਿਲਾ ਸੀ ਜਿੱਥੇ ਅੱਜ ਗੁਰਦੁਆਰਾ ਚੁੱਲ੍ਹਾ ਸਾਹਿਬ ਹੈ।
ਇਹ ਵੀ ਪੜ੍ਹੋ : Sri Anandpur Sahib news: ਚੰਦ ਘੰਟਿਆਂ ਦੀ ਬਾਰਿਸ਼ ਤੋਂ ਸ੍ਰੀ ਅਨੰਦਪੁਰ ਸਾਹਿਬ ਹੋਇਆ ਜਲਥਲ
1731 ਵਿੱਚ ਉਨ੍ਹਾਂ ਨੇ ਰਾਏਕੋਟ ਦੇ ਰਾਇ ਕਲ੍ਹਾ ਨੂੰ, ਛਾਜਲੀ, ਲੌਂਗੋਵਾਲ, ਦਿੜ੍ਹਬਾ, ਸ਼ੇਰੋਂ ਇਸ ਮਗਰੋਂ ਉਸ ਨੇ ਬਠਿੰਡਾ 'ਤੇ ਵੀ ਕਬਜ਼ਾ ਕਰ ਲਿਆ। ਉਨ੍ਹਾਂ ਨੇ 1732 ਵਿੱਚ ਖੰਡੇ ਦੀ ਪਾਹੁਲ ਲਈ ਤੇ ਸਿੱਖ ਸਜ ਗਏ। ਬਾਅਦ ਵਿੱਚ ਇਨ੍ਹਾਂ ਦਾ ਪੋਤਾ ਮਹਾਰਾਜਾ ਅਮਰ ਸਿੰਘ ਪਟਿਆਲਾ ਰਾਜ ਦਾ ਰਾਜਾ ਬਣ ਗਿਆ ਸੀ। 7 ਅਗਸਤ, 1765 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਇਹ ਵੀ ਪੜ੍ਹੋ : Sri Kartarpur Sahib: ਕਰਤਾਰਪੁਰ ਲਾਂਘੇ 'ਤੇ ਮਿਲੇ ਵੰਡ ਵੇਲੇ ਵਿਛੜੇ ਭੈਣ-ਭਰਾ