Nangal News/ਬਿਮਲ ਕੁਮਾਰ: ਨੰਗਲ ਤੋਂ ਅਯੋਧਿਆ ਵਿਖੇ ਰਾਮ ਲੱਲਾ ਦੇ ਦਰਸ਼ਨਾਂ ਲਈ ਅੱਜ 726 ਰਾਮ ਭਗਤਾਂ ਨੂੰ ਲੈ ਕੇ ਆਸਥਾ ਸਪੈਸ਼ਲ ਰੇਲ ਰਵਾਨਾ ਹੋਈ । ਇਸ ਸਮੇਂ ਨੰਗਲ ਰੇਲਵੇ ਸਟੇਸ਼ਨ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਦੇ ਨਾਲ ਗੂੰਜ ਉੱਠਿਆ। ਇਸ ਟਰੇਨ ਨੂੰ ਪੰਜਾਬ ਭਾਜਪਾ ਦੇ ਉੱਪ ਪ੍ਰਧਾਨ ਸੁਭਾਸ਼ ਸ਼ਰਮਾ ਨੇ ਹੈ ਝੰਡੀ ਦੇ ਕੇ ਰਵਾਨਾ ਕੀਤਾ।
 
ਨੰਗਲ ਤੋਂ ਸ਼ੁਰੂ ਹੋ ਕੇ ਇਹ ਰੇਲ ਗੱਡੀ ਸ੍ਰੀ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ , ਰੂਪਨਗਰ ਤੋਂ ਹੁੰਦੀ ਹੋਈ 13 ਫਰਵਰੀ ਦਿਨ ਮੰਗਲਵਾਰ ਨੂੰ ਸਵੇਰੇ 2.55 ਵਜੇ ਅਯੁੱਧਿਆ ਛਾਉਣੀ ਪਹੁੰਚੇਗੀ ਅਤੇ 14 ਫਰਵਰੀ ਬੁੱਧਵਾਰ ਨੂੰ ਅਯੁੱਧਿਆ ਤੋਂ ਰਵਾਨਾ ਹੋਵੇਗੀ ਅਤੇ ਵਾਪਸ ਪਰਤੇਗੀ। 


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: Delhi Kisan Andolen 2.0: ਪੰਜਾਬ ਦੇ ਕਿਸਾਨਾਂ ਦਾ ਦਿੱਲੀ ਕੂਚ; ਹਰਿਆਣਾ ਸਰਕਾਰ ਨੇ ਖਨੌਰੀ ਬਾਰਡਰ ਕੀਤਾ ਸੀਲ

ਵੀਰਵਾਰ ਨੂੰ ਸ਼ਾਮ 4.45 ਵਜੇ ਨੰਗਲ ਪਹੁੰਚੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 5 ਜਨਵਰੀ ਨੂੰ ਇਹ ਟਰੇਨ ਗੁਆਂਢੀ ਰਾਜ ਹਿਮਾਚਲ ਦੇ ਅੰਬ ਅੰਦੋਰਾ ਰੇਲਵੇ ਸਟੇਸ਼ਨ ਤੋਂ ਸ਼੍ਰੀ ਆਨੰਦਪੁਰ ਅਤੇ ਕੀਰਤਪੁਰ ਸਾਹਿਬ ਸਮੇਤ ਜ਼ਿਲਾ ਊਨਾ ਦੇ 1074 ਰਾਮ ਭਗਤਾਂ ਨੂੰ ਲੈ ਕੇ ਅਯੁੱਧਿਆ ਲਈ ਰਵਾਨਾ ਹੋਈ ਸੀ, ਜਿਸ ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰੀ ਝੰਡੀ ਦਿੱਤੀ ਸੀ।