Khanna News: ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਤੋਂ ਪਹਿਲਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨ ਰਘਬੀਰ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ਉਤੇ ਜਾਂਦੇ ਸਮੇਂ ਹੁੱਲੜਬਾਜ਼ੀ ਨਾ ਕੀਤੀ ਜਾਵੇ ਅਤੇ ਨਾ ਹੀ ਕਿਸੇ ਪ੍ਰਕਾਰ ਦਾ ਰੌਲਾ ਪਾ ਕੇ ਸਭਾ ਨੂੰ ਮੇਲੇ ਦਾ ਰੂਪ ਦਿੱਤਾ ਜਾਵੇ। ਇਸ ਦੇ ਬਾਵਜੂਦ ਕੁਝ ਲੋਕ ਅਜੇ ਵੀ ਜੀਟੀ ਰੋਡ ਉਤੇ ਸੰਗਤ ਨੂੰ ਲੈ ਕੇ ਜਾਂਦੇ ਸਮੇਂ ਗਲਤ ਡਰਾਈਵਿੰਗ ਕਰ ਰਹੇ ਹਨ ਜਾਂ ਉੱਚ ਆਵਾਜ਼ ਵਿੱਚ ਸਪੀਕਰ ਚਲਾ ਰਹੇ ਹਨ।


COMMERCIAL BREAK
SCROLL TO CONTINUE READING

ਅਜਿਹਾ ਹੀ ਇਕ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ। ਜਿਥੇ ਤੇਜ਼ ਰਫਤਾਰ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਦੋ ਸ਼ਰਧਾਲੂ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


ਗਲਤ ਡਰਾਈਵਿੰਗ ਦਾ ਵੀਡੀਓ ਸਾਹਮਣੇ ਆਇਆ
ਇਸ ਹਾਦਸੇ ਤੋਂ ਕੁਝ ਪਲ ਦਾ ਪਹਿਲਾਂ ਦਾ ਵੀਡੀ ਵੀ ਸਾਹਮਣੇ ਆਇਆ ਹੈ ਜੋ ਟਰਾਲੀ ਦੇ ਪਿੱਛੇ ਜਾ ਰਹੇ ਇੱਕ ਕਾਰ ਚਾਲਕ ਨੇ ਬਣਾਇਆ ਹੈ। ਵੀਡੀਓ ਵਿੱਚ ਟਰੈਕਟਰ-ਟਰਾਲੀ ਦੀ ਸਪੀਡ ਜ਼ਿਆਦਾ ਦਿਸ ਰਹੀ ਹੈ ਅਤੇ ਚਲਾਉਣ ਦਾ ਤਰੀਕਾ ਵੀ ਖਤਰੇ ਵਾਲਾ ਹੈ। ਅੱਗੇ ਜਾ ਕੇ ਪਿੰਡ ਗੱਗੜਮਾਜਰਾ ਕੋਲ ਇਹ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪਲਟ ਗਈ।


ਅਣਜਾਣ ਵਿਅਕਤੀ ਚਲਾ ਰਿਹਾ ਸੀ ਟਰੈਕਟਰ
ਹਾਦਸੇ ਦੇ ਚਸ਼ਮਦੀਦ ਸਤਨਾਮ ਸਿੰਘ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਸੰਗਤ ਦੀ ਟਰਾਲੀ ਦੋਰਾਹਾ ਤੋਂ ਫਤਹਿਗੜ੍ਹ ਸਾਹਿਬ ਵਲ ਜਾ ਰਹੀ ਸੀ। ਇਸ ਦੀ ਸਪੀਡ 60 ਤੋਂ 70 ਹੋਣ ਦਾ ਅਨੁਮਾਨ ਹੈ। ਦੇਖਣ ਤੋਂ ਲੱਗ ਰਿਹਾ ਸੀ ਕਿ ਕੋਈ ਅਣਜਾਣ ਇਸ ਨੂੰ ਚਲਾ ਰਿਹਾ ਹੈ। ਰੈਸ਼ ਡਰਾਈਵਿੰਗ ਕਾਰਨ ਟਰੈਕਟਰ-ਟਰਾਲੀ ਪਲਟ ਗਈ। ਟਰਾਲੀ ਵਿਚਾਲੇ ਕਰੀਬ 10 ਸ਼ਰਧਾਲੂ ਸਨ।


ਇਕ ਥੱਲੇ ਡਿੱਗ ਗਿਆ। ਇਸ ਦੀ ਹਾਲਤ ਗੰਭੀਰ ਹੈ। ਹਾਦਸੇ ਵਿੱਚ ਦੋ ਸ਼ਰਧਾਲੂ ਜ਼ਖ਼ਮੀ ਹੋਏ ਹਨ। ਸਿਵਲ ਹਸਪਤਾਲ ਦੇ ਡਾਕਟਰ ਆਕਾਸ਼ ਨੇ ਦੱਸਿਆ ਕਿ ਆਕਾਸ਼ਦੀਪ ਸਿੰਘ ਅਤੇ ਰਣਜੀਤ ਸਿੰਘ ਜੋ ਕਿ ਕਪੂਰਥਲਾ ਦੇ ਰਹਿਣ ਵਾਲੇ ਹਨ, ਉਹ ਜ਼ਖ਼ਮੀ ਹੋ ਗਏ ਹਨ। ਆਕਾਸ਼ਦੀਪ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ।