Sri Akal Thakt Sahib Jathedar Giani Harpreet Singh on Shiromani Akali Dal news: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤ ਨੂੰ ਸੰਬੋਧਨ ਕਰਦਿਆਂ ਅਤੇ ਹੁੱਲੜਬਾਜ਼ਾਂ 'ਤੇ ਨਿਸ਼ਾਨ ਸਾਧਦਿਆਂ ਕਿਹਾ ਗਿਆ ਕਿ "ਸਾਨੂੰ ਸਾਦਗੀ ਦੇ ਤੌਰ 'ਤੇ ਹੋਲਾ ਮਹੱਲਾ ਦੇਖਣ ਆਉਣਾ ਚਾਹੀਦਾ ਹੈ।" 


COMMERCIAL BREAK
SCROLL TO CONTINUE READING

ਪੰਥ ਦੀ ਅਜੋਕੀ ਸਥਿਤੀ 'ਤੇ ਬੋਲਦਿਆਂ, ਉਨ੍ਹਾਂ ਕਿਹਾ ਕਿ ਇਹ ਸੰਸਥਾਵਾਂ ਦੇ ਵਿਰੁੱਧ ਪਿਛਲੇ ਸਾਲਾਂ ਤੋਂ ਹੋ ਰਿਹਾ ਕੂੜ ਪ੍ਰਚਾਰ ਹੈ। ਹਰਿਆਣਾ ਕਮੇਟੀ 'ਤੇ ਬੋਲਦੇ ਹੋਏ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਟੁਕੜੇ ਕੀਤੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਅੰਦੋਲਨ ਨੂੰ ਸਭ ਤੋਂ ਵੱਡਾ ਸਪੋਰਟ ਲੰਗਰਾਂ ਤੋਂ ਮਿਲਿਆ ਸੀ। 


ਉਨ੍ਹਾਂ ਕਿਹਾ ਕਿ ਕੇਂਦਰੀ ਤਾਕਤਾਂ ਦਾ ਕਹਿਣਾ ਸੀ ਕਿ ਜੇਕਰ ਸਿੱਖਾਂ ਨੂੰ ਕਮਜ਼ੋਰ ਕਰਨਾ ਹੈ ਤਾਂ ਉਨ੍ਹਾਂ ਦੇ ਗੁਰਦੁਆਰਿਆਂ 'ਤੇ ਕਬਜ਼ਾ ਕਰੋ। ਦੇਸ਼ ਆਜ਼ਾਦ ਹੋ ਗਿਆ ਹੈ ਪਰ ਸਿੱਖਾਂ ਨੂੰ ਆਜ਼ਾਦੀ ਨਹੀ ਮਿਲੀ ਹੈ, ਉਨ੍ਹਾਂ ਕਿਹਾ। 


ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੀ ਪਾਰਲੀਮੈਂਟ ਨੂੰ ਕਾਇਮ ਰੱਖਣ ਲਈ ਸਿੱਖਾਂ ਦੀ ਪਾਰਲੀਮੈਂਟ ਦੇ ਦੋ ਟੁਕੜੇ ਕੀਤੇ ਅਤੇ ਕੇਂਦਰ ਨੇ ਸੁਪਰੀਮ ਕੋਰਟ ਦੇ ਰਾਹੀਂ ਸਿੱਖਾਂ ਦੇ ਦੋ ਟੁਕੜੇ ਕੀਤੇ — ਇੱਕ ਹਰਿਆਣਾ ਕਮੇਟੀ ਅਤੇ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। 


ਇਹ ਵੀ ਪੜ੍ਹੋ: Hola Mohalla 2023: 'ਔਰਨ ਕੀ ਹੋਲੀ ਮਮ ਹੋਲਾ!' ਪੰਜਾਬ 'ਚ ਰੰਗੋ ਰੰਗੀ ਹੋਇਆ ਹੋਲਾ ਮਹੱਲਾ


ਏਜੰਸੀਆਂ ਦੁਆਰਾ ਬਣਾਈਆਂ ਫੇਕ ਆਈਡੀਆਂ ਸਿੱਖਾਂ ਦੇ ਵਿਰੁੱਧ ਕੂੜ-ਪ੍ਰਚਾਰ ਕਰ ਰਹੀਆਂ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਰੇ ਕਿਹਾ ਕਿ ਪਾਰਟੀ ਪਹਿਲਾਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਪਾਰਟੀ ਸੀ ਤੇ ਸਰਮਾਏਦਾਰਾਂ ਦੀ ਪਾਰਟੀ ਨਹੀਂ ਸੀ ਅਤੇ ਇਨ੍ਹਾਂ ਨੂੰ ਮੁੜ ਮਜ਼ਦੂਰਾਂ ਅਤੇ ਕਿਸਾਨਾਂ ਦੀ ਪਾਰਟੀ ਬਣਾਉਣਾ ਪਵੇਗਾ। 


- ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ 


ਇਹ ਵੀ ਪੜ੍ਹੋ: Shaliza Dhami: ਪੰਜਾਬ ਦੀ ਜੰਮਪਲ ਸ਼ੈਲੀਜਾ ਧਾਮੀ ਔਰਤਾਂ ਲਈ ਬਣੀ ਮਿਸਾਲ, IAF ਨੇ ਫਰੰਟਲਾਈਨ ਲੜਾਕੂ ਯੂਨਿਟ ਦੀ ਵਾਗਡੋਰ ਸੌਂਪੀ


(For more news apart from Sri Akal Thakt Sahib Jathedar Giani Harpreet Singh on Shiromani Akali Dal news, stay tuned to Zee PHH)