ਬਿਮਲ ਸ਼ਰਮਾ/ ਸ੍ਰੀ ਅਨੰਦਪੁਰ ਸਾਹਿਬ : 34 ਕਿਲੋਮੀਟਰ ਲੰਬੀ ਸ੍ਰੀ ਆਨੰਦਪੁਰ ਸਾਹਿਬ ਹਾਈਡਲ ਨਹਿਰ ਜਿਹੜੀ ਕਿ ਨੰਗਲ ਡੈਮ ਤੋਂ ਸ਼ੁਰੂ ਹੁੰਦੀ ਹੈ ਅਤੇ ਸ੍ਰੀ ਕੀਰਤਪੁਰ ਸਾਹਿਬ ਤੇ ਲੋਹੁੰਡ ਖੱਡ ਤੱਕ ਜਾ ਕੇ ਸਮਾਪਤ ਹੋ ਜਾਂਦੀ ਹੈ ਇਸ ਨਹਿਰ ਦੀ ਹਾਲਤ ਹੁਣ ਬਹੁਤ ਹੀ ਖਸਤਾ ਹੋ ਚੁੱਕੀ ਹੈ।  ਨਹਿਰ ਦੇ ਦੋਨਾਂ ਪਾਸਿਆਂ ਦੀਆਂ ਸਲੈਬਾਂ 'ਤੇ ਵੱਡੇ ਵੱਡੇ ਦਰੱਖਤ ਉੱਗ ਚੁੱਕੇ ਹਨ ਅਤੇ ਜ਼ਿਆਦਾਤਰ ਪੁਲਾਂ ਦੀ ਰੇਲਿੰਗ ਵੀ ਟੁੱਟ ਚੁੱਕੀ ਹੈ।


COMMERCIAL BREAK
SCROLL TO CONTINUE READING


 


 


ਵੱਡੇ ਦਰੱਖਤਾਂ ਦੇ ਕਾਰਨ ਸਲੈਪ ਟੁੱਟਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਨਹਿਰ ਦੇ ਨਿਚਲੇ ਇਲਾਕਿਆਂ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ।  ਅਗਰ ਪੁਲਾਂ ਦੀ ਰੇਲਿੰਗ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਪੁਲਾਂ ਦੀ ਰੇਲਿੰਗ ਟੁੱਟ ਚੁੱਕੀ ਹੈ ਜਿਸ ਕਾਰਨ ਹਾਦਸੇ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਅਤੇ ਕਈ ਹਾਦਸੇ ਵੀ ਹੋ ਚੁੱਕੇ ਹਨ। ਜ਼ੀ ਮੀਡੀਆ ਵੱਲੋਂ ਪਹਿਲਾਂ ਵੀ ਇਹ ਮੁੱਦਾ ਕਈ ਵਾਰ ਚੁੱਕਿਆ ਗਿਆ ਹੈ ਮਗਰ ਪ੍ਰਸ਼ਾਸਨ ਤੇ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ।


 



ਹਾਈਡਲ ਨਹਿਰ ਦੀ ਦੇਖਰੇਖ ਪੰਜਾਬ ਸਰਕਾਰ ਕਰਦੀ ਹੈ ਇਹ ਨਹਿਰ ਨੰਗਲ ਤੋਂ ਸ਼ੁਰੂ ਹੋ ਕੇ ਸ੍ਰੀ ਕੀਰਤਪੁਰ ਸਾਹਿਬ ਦੀ ਲੋਹੁੰਡ ਖੱਡ ਤੱਕ ਜਾ ਕੇ ਸਮਾਪਤ ਹੋ ਜਾਂਦੀ ਹੈ ਅਤੇ ਨਹਿਰ ਦਾ ਪਾਣੀ ਸਤਲੁਜ ਦਰਿਆ ਵਿਚ ਮਿਲ ਜਾਂਦਾ ਹੈ। ਇਸ ਨਹਿਰ ਦੀ ਹਾਲਤ ਲਗਾਤਾਰ ਖਸਤਾ ਹੁੰਦੀ ਜਾਂਦੀ ਹੈ ਕਿਉਂਕਿ ਇਸ ਨਹਿਰ ਦੀ ਸਹੀ ਤਰੀਕੇ ਨਾਲ ਦੇਖਭਾਲ ਨਹੀਂ ਕੀਤੀ ਜਾ ਰਹੀ। ਇਸ ਨਹਿਰ ਦੀ ਦੇਖ ਰੇਖ ਨਾ ਹੋਣ ਕਰਕੇ ਨਹਿਰ ਦੇ ਦੋਨਾਂ ਕਿਨਾਰਿਆਂ ਦੀਆਂ ਸਲੈਬਾਂ ਤੇ ਵੱਡੇ ਵੱਡੇ ਦਰੱਖਤ ਉੱਗ ਚੁੱਕੇ ਹਨ। ਅਗਰ ਇਹ ਦਰੱਖਤ ਕੱਟੇ ਨਹੀਂ ਜਾਂਦੇ ਤਾਂ ਨਹਿਰ ਦੀਆਂ ਸਲੈਬਾਂ ਨੂੰ ਖਤਰਾ ਪੈਦਾ ਹੋ ਸਕਦਾ ਹੈ ਸਲੈਬਾਂ ਟੁੱਟ ਸਕਦੀਆਂ ਹਨ ਅਤੇ ਨਹਿਰ ਦੇ ਨਿਚਲੇ ਇਲਾਕਿਆਂ ਵਿਚ ਪਾਣੀ ਭਰਨ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਅਗਰ ਇਸ ਨਹਿਰ ਦੇ ਪੁਲਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਪੁਲਾਂ ਦੀ ਰੇਲਿੰਗ ਵੀ ਟੁੱਟੀ ਹੋਈ ਹੈ , ਜਿਸ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਨਹਿਰ ਦੇ ਦੂਸਰੇ ਪਾਸੇ ਕਈ ਪਿੰਡ ਲੱਗਦੇ ਹਨ ਅਤੇ  ਇਹ ਪੁਲਾਂ ਤੋਂ ਆਵਾਜਾਈ ਦਿਨ ਰਾਤ ਚੱਲਦੀ ਰਹਿੰਦੀ ਹੈ।


 



 


ਇਸ ਬਾਰੇ ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਮੇਰੇ ਧਿਆਨ ਵਿੱਚ ਇਹ ਮਾਮਲਾ ਲਿਆਂਦਾ ਹੈ ਅਗਰ ਵਾਕਈ ਉੱਥੇ ਹਾਦਸਾ ਹੋਣ ਦਾ ਡਰ ਹੈ ਤਾਂ ਸਾਡੀ ਪਹਿਲਕਦਮੀ ਇਸ ਵਿੱਚ ਹੋਵੇਗੀ ਇਸ ਨੂੰ ਜਲਦ ਸੁਧਾਰਿਆ ਜਾਵੇ ਤੇ ਮੈਂ ਜਲਦੀ ਇਸ ਦਾ ਮੌਕਾ ਵੀ ਦੇਖਾਂਗੀ।


 


WATCH LIVE TV