Punjab News: ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰ ਲੱਗੀਆਂ ਦੁਕਾਨਾਂ ਨੇ ਵਧਾਈਆਂ ਸੰਗਤਾਂ ਦੀਆਂ ਮੁਸ਼ਕਲਾਂ! ਸਮਾਨ ਨੇ ਰੋਕਿਆ ਗੁਰੂ ਘਰ ਦਾ ਰਾਹ
Gurdwara Sri Ber Sahib: ਕਈ ਕਈ ਫੁੱਟ ਬਾਹਰ ਲੱਗੇ ਸਮਾਨ ਨੇ ਰੋਕਿਆ ਗੁਰੂ ਘਰ ਦਾ ਰਾਹ। ਸੰਗਤਾਂ ਨੇ ਵੱਡਾ ਰੋਸ ਜਤਾਇਆ ਅਤੇ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਕਹੇ ਤੇ ਵੀ ਨਹੀਂ ਹੋ ਰਿਹਾ ਕੋਈ ਹੱਲ।
Gurdwara Sri Ber Sahib/ ਚੰਦਰ ਮੜੀਆ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੂਰਬ ਨੂੰ ਕੁਝ ਹੀ ਦੇਣ ਦਾ ਸਮਾਂ ਬਾਕੀ ਹੈ ਪਰ ਉਸ ਤੋਂ ਪਹਿਲਾਂ ਇੱਕ ਮਸਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸਨੂੰ ਲੈ ਕੇ ਸੰਗਤਾਂ ਤੇ ਗੁਰੂਘਰ ਦੇ ਸੇਵਾਦਰਾਂ ਵਿੱਚ ਵੱਡੇ ਪੱਧਰ ਤੇ ਰੋਸ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਦਰਸਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਵਿੱਚ ਇਸ ਵਾਰ 555ਵਾਂ ਪ੍ਰਕਾਸ਼ ਪੂਰਬ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਗੁਰੂ ਘਰ ਦੇ ਬਾਹਰ ਲੱਗੀਆਂ ਦੁਕਾਨਾਂ ਦੇ ਮਾਲਕਾਂ ਨੇ ਅਤੇ ਹੋਰ ਰੇਹੜੀ ਵਾਲਿਆਂ ਨੇ ਕਈ ਕਈ ਫੁੱਟ ਗੁਰੂ ਘਰ ਦੀ ਸੜਕ ਦਾ ਰਾਹ ਰੋਕਿਆ ਹੋਇਆ ਹੈ ਜਿਸ ਕਾਰਨ ਸੰਗਤਾਂ ਨੂੰ ਆਉਣ ਜਾਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਵੱਡੇ ਪੱਧਰ ਤੇ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਜਿਸ ਕਾਰਨ ਗੁਰੂ ਘਰ ਦੇ ਸੇਵਾਦਾਰਾਂ ਅਤੇ ਸੰਗਤਾਂ ਨੇ ਇਸ ਨੂੰ ਲੈ ਕੇ ਰੋਸ ਦਾ ਇਜ਼ਹਾਰ ਕੀਤਾ ਹੈ।
ਉਹਨਾਂ ਦਾ ਕਹਿਣਾ ਹੈ ਕਿ ਵੱਡੇ ਪੱਧਰ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ 555ਵਾਂ ਪ੍ਰਕਾਸ਼ ਪੂਰਬ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਪਰ ਇਸ ਦੇ ਉਲਟ ਕਈ ਬਾਹਰੋਂ ਆਏ ਰੇੜੀਆਂ ਫੜੀਆਂ ਵਾਲੇ ਜਿਨਾਂ ਦਾ ਕੋਈ ਪਹਿਚਾਨ ਪੱਤਰ ਵੀ ਨਹੀਂ ਹੈ ਅਤੇ ਨਾ ਹੀ ਉਹਨਾਂ ਨੂੰ ਪਤਾ ਹੈ ਕਿ ਉਹ ਕਿਸ ਜਗ੍ਹਾ ਤੋਂ ਆਏ ਹਨ ਜਿਸ ਨੂੰ ਲੈ ਕੇ ਉਹਨਾਂ ਨੂੰ ਡਰ ਹੈ ਕਿ ਕੋਈ ਇਸ ਸਮਾਗਮ ਦੇ ਦੌਰਾਨ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ ਉਹਨਾਂ ਨੇ ਸਿਵਲ ਪ੍ਰਸ਼ਾਸਨ ਤੇ ਰੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਸ ਮੁਸ਼ਕਿਲ ਹਾਲਾਤਾਂ ਦੇ ਵਿੱਚ ਇਸ ਦਾ ਪੁਖਤਾ ਹੱਲ ਕੱਢਿਆ ਜਾਵੇ ਤਾਂ ਜੋ ਸ਼ਹਿਰ ਦੇ ਵਿੱਚ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ: Brampton Hindu temple attack: ਬਰੈਂਪਟਨ ਹਿੰਦੂ ਮੰਦਰ 'ਤੇ ਹਮਲਾ ਕਰਨ ਦੇ ਮਾਮਲੇ 'ਚ ਇਕ ਹੋਰ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਉਹਨਾਂ ਨੇ ਕਿਹਾ ਹੈ ਕਿ ਸੁਲਤਾਨਪੁਰ ਲੋਧੀ ਦੀਆਂ ਸੜਕਾਂ ਤਾਂ ਪਹਿਲਾਂ ਹੀ ਲੰਮੇ ਸਮੇਂ ਤੋਂ ਖਰਾਬ ਚਲਦੀਆਂ ਆ ਰਹੀਆਂ ਨੇ ਜਿਸ ਕਾਰਨ ਸੰਗਤਾਂ ਦਾ ਪਹਿਲਾਂ ਤੋਂ ਹੀ ਪਰੇਸ਼ਾਨ ਸੀ ਪਰ ਹੁਣ ਇਹਨਾਂ ਦੁਕਾਨਦਾਰਾਂ ਨੇ ਨਜਾਇਜ਼ ਤੌਰ ਤੇ ਕਈ ਕਈ ਫੁੱਟ ਆਪਣੇ ਦੁਕਾਨਾਂ ਦਾ ਸਮਾਨ ਸੜਕਾਂ ਦੇ ਉੱਤੇ ਰੱਖ ਛੱਡਿਆ ਹੈ ਅਤੇ ਹੋਰ ਵੀ ਜਿਹੜੇ ਰੇੜੀ ਫੜੀਆਂ ਵਾਲੇ ਹਨ ਉਹਨਾਂ ਨੇ ਵੀ ਕਈ ਕਈ ਫੁੱਟ ਸੜਕਾਂ ਘੇਰੀਆਂ ਹੋਈਆਂ ਹਨ ਜਿਸ ਕਾਰਨ ਸੰਗਤਾਂ ਨੂੰ ਅਤੇ ਆਵਾਜਾਈ ਨੂੰ ਲੈ ਕੇ ਵਧੀਆ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ। ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਇਹਨਾਂ ਰੇੜੀਆਂ ਨੂੰ ਇਹਨਾਂ ਜਗ੍ਹਾ ਤੋਂ ਉਠਾਇਆ ਜਾਵੇ ਅਤੇ ਦੁਕਾਨਦਾਰਾਂ ਨੂੰ ਇਹ ਅਪੀਲ ਕੀਤੀ ਜਾਵੇ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖਣ ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆ ਸਕੇ ਅਤੇ ਆਵਾਜਾਈ ਵੀ ਸਹੀ ਤਰੀਕੇ ਦੇ ਨਾਲ ਚੱਲ ਸਕੇ।