Sri Kartarpur Sahib: ਕਰਤਾਰਪੁਰ ਲਾਂਘੇ `ਤੇ ਮਿਲੇ ਵੰਡ ਵੇਲੇ ਵਿਛੜੇ ਭੈਣ-ਭਰਾ
India-Pakistan Partition Story: ਇਹ ਕਹਾਣੀ ਹੈ ਪਾਕਿਸਤਾਨ ਵਿੱਚ ਪੈਦਾ ਹੋਈ ਸਕੀਨਾ ਦੀ ਜਿਸਦਾ ਪਰਿਵਾਰ 1947 ਦੀ ਵੰਡ ਸਮੇਂ ਜੱਸੋਵਾਲ, ਲੁਧਿਆਣਾ ਵਿੱਚ ਰਹਿੰਦਾ ਸੀ।
Sri Kartarpur Sahib corridor: ਭਾਰਤ ਤੇ ਪਾਕਿਸਤਾਨ ਦੀ ਵੰਡ ਵੇਲੇ ਕਈ ਅਜਿਹੇ ਲੋਕ ਸਨ ਜਿਹੜੇ ਆਪਣੇ ਪਰਿਵਾਰ ਤੋਂ ਵਿਛੜ ਗਏ ਸਨ। ਹਾਲਾਂਕਿ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਅਜਿਹੇ ਪਰਿਵਾਰਾਂ ਲਈ ਇੱਕ ਉਮੀਦ ਦੀ ਕਿਰਨ ਬਣਿਆ ਹੈ। ਇੱਥੇ ਕਈ ਲੋਕ ਆਪਣੇ ਵਿਛੜੇ ਸਕੇ ਸੰਬੰਧੀਆਂ ਨੂੰ ਸਾਲਾਂ ਬਾਅਦ ਮਿਲਦੇ ਸਨ ਅਤੇ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦੇ ਹਨ ਕਿ ਉਹਨਾਂ ਨੂੰ ਵੰਡ ਵੇਲੇ ਵਿਛੜੇ ਸਕੇ ਸੰਬੰਧੀ ਨੂੰ ਮਿਲਣ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜਿਸਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ। ਇਹ ਤਸਵੀਰ ਹੈ ਵੰਡ ਵੇਲੇ ਵਿਛੜੇ ਕਰਤਾਰਪੁਰ ਲਾਂਘੇ 'ਤੇ ਮਿਲੇ ਭੈਣ-ਭਰਾ ਦੀ, ਜਿਨ੍ਹਾਂ ਦੀ ਕਹਾਣੀ ਨੇ ਹਰ ਕਿਸੇ ਨੂੰ ਭਾਵੁਕ ਕਰ ਦਿੱਤਾ ਹੈ।
ਮਿਲੀ ਜਾਣਕਾਰੀ ਦੇ ਮੁਤਾਬੱਕ ਪਾਕਿਸਤਾਨ ਦੇ ਸ਼ੇਖਪੁਰਾ ਦੀ ਰਹਿਣ ਵਾਲੀ ਸਕੀਨਾ ਆਪਣੇ ਜਨਮ ਤੋਂ ਬਾਅਦ ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ ਭਰਾ, ਜਿਸਦੀ ਪਛਾਣ ਗੁਰਮੇਲ ਸਿੰਘ ਵਜੋਂ ਹੋਈ ਹੈ, ਨੂੰ ਮਿਲਣ ਆਈ। ਜਨਮ ਤੋਂ ਬਾਅਦ ਸਕੀਨਾ ਨੇ ਆਪਣੇ ਭਰਾ ਨੂੰ ਮਹਿਜ਼ ਤਸਵੀਰਾਂ ਵਿੱਚ ਹੀ ਦੇਖਿਆ ਸੀ ਅਤੇ ਇਹ ਪਹਿਲੀ ਵਾਰ ਸੀ ਦੋਵੇਂ ਇੱਕ ਆਹਮੋ-ਸਾਹਮਣੇ ਮਿਲੇ। ਇਸ ਦੌਰਾਨ ਦੋਵੇਂ ਇੱਕ-ਦੂਜੇ ਦੇ ਹੰਝੂ ਪੂੰਝਦੇ ਰਹੇ।
ਇਹ ਕਹਾਣੀ ਹੈ ਪਾਕਿਸਤਾਨ ਵਿੱਚ ਪੈਦਾ ਹੋਈ ਸਕੀਨਾ ਦੀ ਜਿਸਦਾ ਪਰਿਵਾਰ 1947 ਦੀ ਵੰਡ ਸਮੇਂ ਜੱਸੋਵਾਲ, ਲੁਧਿਆਣਾ ਵਿੱਚ ਰਹਿੰਦਾ ਸੀ। ਹਾਲਾਂਕਿ ਵੰਡ ਵੇਲੇ ਸਕੀਨਾ ਦਾ ਪਰਿਵਾਰ ਪਾਕਿਸਤਾਨ ਵੱਲ ਨੂੰ ਤੁਰ ਗਿਆ ਸੀ। ਸਕੀਨਾ ਦੇ ਪਿਤਾ ਦਾ ਨਾਮ ਵਲੀ ਮੁਹੰਮਦ ਸੀ ਅਤੇ ਦਾਦਾ ਜੀ ਦਾ ਨਾਮ ਜਾਮੂ ਸੀ। ਸਕੀਨਾ ਦੇ ਮੁਤਾਬਕ ਉਸਦਾ ਪਰਿਵਾਰ ਪਾਕਿਸਤਾਨ ਆ ਗਿਆ ਸੀ ਪਰ ਉਸਦੀ ਮਾਂ ਭਾਰਤ 'ਚ ਹੀ ਰਹਿ ਗਈ ਸੀ। ਉਦੋਂ ਦੋਵਾਂ ਦੇਸ਼ਾਂ ਵਿੱਚ ਇੱਕ ਸਮਝੌਤਾ ਹੋਇਆ ਸੀ ਕਿ ਲਾਪਤਾ ਲੋਕਾਂ ਨੂੰ ਇੱਕ ਦੂਜੇ ਨੂੰ ਵਾਪਸ ਕੀਤਾ ਜਾਵੇਗਾ ਅਤੇ ਉਦੋਂ ਸਕੀਨਾ ਦੇ ਪਿਤਾ ਨੇ ਪਾਕਿਸਤਾਨ ਸਰਕਾਰ ਤੋਂ ਮਦਦ ਵੀ ਮੰਗੀ ਸੀ।
ਇਸਦੇ ਤਹਿਤ ਪਾਕਿਸਤਾਨੀ ਫੌਜ ਦੇ ਜਵਾਨ ਜਦੋਂ ਸਕੀਨਾ ਦੀ ਮਾਂ ਨੂੰ ਲੈਣ ਪਿੰਡ ਜੱਸੋਵਾਲ ਪਹੁੰਚੇ ਤਾਂ ਉਦੋਂ ਸਕੀਨਾ ਦਾ 5 ਸਾਲਾ ਭਰਾ ਘਰ ਨਹੀਂ ਸੀ ਅਤੇ ਉਸਦੀ ਮਾਂ ਨੇ ਬੁਲਾਇਆ ਵੀ ਸੀ, ਪਰ ਉਹ ਆਲੇ-ਦੁਆਲੇ ਨਹੀਂ ਸੀ। ਇਸ 'ਤੇ ਪਾਕਿਸਤਾਨ ਫੌਜ ਨੇ ਉਹਨਾਂ ਨੂੰ ਕਿਹਾ ਕਿ ਉਹ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਅਤੇ ਇਸ ਕਰਕੇ ਭਰਾ ਭਾਰਤ ਵਿੱਚ ਹੀ ਰਹਿ ਗਿਆ। ਸਕੀਨਾ ਦਾ ਜਨਮ ਆਜ਼ਾਦੀ ਤੋਂ ਬਾਅਦ 1955 ਵਿੱਚ ਪਾਕਿਸਤਾਨ ਵਿੱਚ ਹੋਇਆ ਸੀ।
ਜਵਾਈ ਦੇ ਯਤਨਾਂ ਕਰਕੇ ਆਪਣੇ ਭਰਾ ਨੂੰ ਮਿਲ ਸਕੀ ਸਕੀਨਾ!
ਰਿਪੋਰਟ ਦੇ ਮੁਤਾਬਕ ਜਦੋਂ ਬੇਟੀ ਦੇ ਪਤੀ ਨੂੰ ਸਕੀਨਾ ਦੀ ਕਹਾਣੀ ਬਾਰੇ ਪਤਾ ਲੱਗਿਆ ਤਾਂ ਉਸ ਨੇ ਆਪਣੇ ਵੱਲੋਂ ਉਨ੍ਹਾਂ ਨੂੰ ਉਨ੍ਹਾਂ ਦੇ ਭਰਾ ਤੋਂ ਮਿਲਵਾਉਣ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਸਕੀਨਾ ਕੋਲ ਕੁਝ ਪੱਤਰ ਰੱਖੇ ਹੋਏ ਸਨ ਜਿਸ ਦੇ ਅਧਾਰ 'ਤੇ ਪੰਜਾਬ, ਭਾਰਤ ਵਿੱਚ ਸੰਪਰਕ ਟਰੇਸਿੰਗ ਸ਼ੁਰੂ ਕੀਤੀ ਅਤੇ ਪਿਛਲੇ ਸਾਲ ਸਕੀਨਾ ਨੇ ਪਹਿਲੀ ਵਾਰ ਆਪਣੇ ਭਰਾ ਨਾਲ ਵੀਡੀਓ ਕਾਲ 'ਤੇ ਗੱਲ ਕੀਤੀ ਸੀ।
ਇਸ ਤੋਂ ਬਾਅਦ ਦੋਵੇਂ ਭੈਣ ਭਰਾ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲਣ ਦੀ ਯੋਜਨਾ ਬਣਾਈ ਅਤੇ ਕਈ ਸਾਲਾਂ ਬਾਅਦ ਇੱਕ ਦੂਜੇ ਨਾਲ ਰੂਬਰੂ ਹੋਏ।
ਇਹ ਵੀ ਪੜ੍ਹੋ: Sri Anandpur Sahib news: ਚੰਦ ਘੰਟਿਆਂ ਦੀ ਬਾਰਿਸ਼ ਤੋਂ ਸ੍ਰੀ ਅਨੰਦਪੁਰ ਸਾਹਿਬ ਹੋਇਆ ਜਲਥਲ
(For more news apart from Sri Kartarpur Sahib corridor, stay tuned to Zee PHH)