ਦੁਨੀਆਂ ਦਾ ਅਜਿਹਾ ਦੇਸ਼ ਜੋ ਬੇਖੌਫ਼ ਕਰਦਾ ਨਸ਼ੇ ਦਾ ਕਾਰੋਬਾਰ, ਸਰਕਾਰ ਵੀ ਨਹੀਂ ਰੋਕ ਸਕਦੀ ਇਥੇ ਨਸ਼ਾ ਤਸਕਰੀ
ਭਾਰਤ ਦੇ ਕਈ ਸੂਬਿਆਂ ਵਿਚ ਜਿਥੇ ਨਸ਼ਾ ਤਸਕਰੀ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਉਥੇ ਹੀ ਦੁਨੀਆਂ ਦਾ ਇਕ ਅਜਿਹਾ ਦੇਸ਼ ਵੀ ਹੈ ਜੋ ਨਸ਼ਾ ਤਸਕਰੀ ਵਿਚ ਸਭ ਤੋਂ ਮੋਹਰੀ ਹੈ। ਉਸ ਦੇਸ਼ ਦਾ ਨਾਂ ਹੈ ਮੈਕਸੀਕੋ...
ਚੰਡੀਗੜ: ਭਾਰਤ ਵਿਚ ਇੰਨੀ ਦਿਨੀਂ ਵੱਡੇ ਪੱਧਰ 'ਤੇ ਨਸ਼ਾ ਤਸਕਰੀ ਦਾ ਕਾਰੋਬਾਰ ਫਲ ਫੁਲ ਰਿਹਾ ਹੈ। ਮੁੰਬਈ, ਪੰਜਾਬ ਅਤੇ ਗੋਆ ਨਸ਼ਾ ਤਸਕਰਾਂ ਦੇ ਮੁੱਖ ਨਿਸ਼ਾਨੇ ਹਨ। ਪਰ ਦੁਨੀਆਂ ਦੇ ਕਈ ਹੋਰ ਦੇਸ਼ ਅਜਿਹੇ ਹਨ ਜਿਹਨਾਂ ਨੇ ਨਸ਼ਾ ਤਸਕਰੀ ਦੀਆਂ ਸਾਰੀਆਂ ਹੱਦਾਂ ਤੋੜੀਆਂ ਹੋਈਆਂ ਹਨ। ਵਿਸ਼ਵ ਵਿਚ ਜੇਕਰ ਸਭ ਤੋਂ ਵੱਧ ਨਸ਼ਾ ਤਸਕਰੀ ਕਰਨ ਵਾਲੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਉਹ ਹੈ ਮੈਕਸੀਕੋ। ਮੈਕਸੀਕੋ ਵਿਚ ਨਸ਼ਾ ਤਸਕਰੀ ਦਾ ਹਾਲ ਇਹ ਹੈ ਕਿ ਉਥੇ ਦੀ ਸਰਕਾਰ ਅਤੇ ਪੁਲਿਸ ਦੋਵੇਂ ਹੀ ਨਸ਼ਾ ਤਸਕਰਾਂ ਅੱਗੇ ਬੇਵੱਸ ਹਨ।
ਮੈਕਸੀਕੋ ਵਿਚ ਹੁੰਦੀਆਂ ਖਤਰਨਾਕ ਘਟਨਾਵਾਂ
ਮੈਕਸੀਕੋ ਵਿਚ ਆਏ ਦਿਨ ਕਈ ਵੱਡੀਆਂ ਹਿੰਸਕ ਘਟਨਾਵਾਂ ਹੁੰਦੀਆਂ ਹਨ। ਜਿਸ ਸੈਂਕੜੇ ਲੋਕ ਹਰ ਰੋਜ਼ ਮੌਤ ਦੇ ਘਾਟ ੳਤਾਰ ਦਿੱਤੇ ਜਾਂਦੇ ਹਨ। ਮੈਕਸੀਕੋ ਦੀ ਅਬਾਦੀ 13 ਕਰੋੜ ਹੈ ਅਤੇ ਇਹ ਦੇਸ਼ 40 ਸਾਲਾਂ ਤੋਂ ਨਸ਼ੇ ਦੀ ਦਲਦਲ ਵਿਚ ਫਸਿਆ ਹੋਇਆ ਹੈ। ਇਥੇ ਗੈਂਗਵਾਰ ਹੋਣ ਆਮ ਗੱਲ ਹੈ। ਇਸ ਲਈ ਆਰਮੀ ਅਤੇ ਸਰਕਾਰ ਇਹਨਾਂ ਨੂੰ ਕਾਬੂ ਕਰਨ ਵਿਚ ਆਪਣਾ ਸਮਾਂ ਬਰਬਾਦ ਨਹੀਂ ਕਰਦੀ।
ਦੁਨੀਆਂ ਦਾ ਹਰੇਕ ਨਸ਼ਾ ਇਥੇ ਉਪਲਬਧ ਹੈ
ਮੈਕਸੀਕੋ ਦੇ ਵਿਚ ਨਸ਼ੇ ਦਾ ਕਾਰੋਬਾਰ ਐਨਾ ਫਲ ਫੁਲ ਰਿਹਾ ਹੈ ਅਤੇ ਦੁਨੀਆਂ ਦਾ ਅਜਿਹਾ ਕੋਈ ਵੀ ਨਸ਼ਾ ਨਹੀਂ ਹੈ ਜੋ ਮੈਕਸੀਕੋ ਵਿਚ ਨਾ ਮਿਲਦਾ ਹੋਵੇ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ 150 ਕਾਰਟੇਲ ਕੋਲ 600 ਦੇ ਕਰੀਬ ਏਅਰਕ੍ਰਾਫਟ ਹਨ, ਜਿੱਥੋਂ ਉਹ ਇਕ ਪਲ 'ਚ ਇੱਥੋਂ ਆਉਂਦੇ ਜਾਂਦੇ ਹਨ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੈਕਸੀਕੋ ਵਿਚ ਮਾਫ਼ੀਆ ਕੋਲ ਕਿੰਨੀ ਤਾਕਤ ਹੈ ਅਤੇ ਇਥੋਂ ਦੀ ਸਰਕਾਰ ਵੀ ਇਹਨਾਂ ਨਾਲ ਪੰਗਾ ਲੈਣ ਤੋਂ ਪਹਿਲਾਂ 100 ਵਾਰ ਸੋਚਦੀ ਹੈ ਅਤੇ ਦੁਨੀਆ ਦਾ ਹਰ ਮਾਫੀਆ ਇਨ੍ਹਾਂ ਤੋਂ ਡਰਦਾ ਹੈ। ਇਥੇ ਅਫੀਮ, ਹੈਰੋਇਨ, ਮਾਰਿਜੁਆਨਾ, ਕੋਕੀਨ, MDMA, ਬਲੈਕ ਕੋਕੀਨ, ਪੀਲਾ ਕੋਕੀਨ ਜਾਂ ਬਲੂ ਕੋਕੀਨ ਹਰ ਤਰ੍ਹਾਂ ਦੇ ਨਸ਼ੇ ਆਸਾਨੀ ਨਾਲ ਮਿਲ ਜਾਂਦੇ ਹਨ।
WATCH LIVE TV