ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਪੈਸ਼ਲ ਜਾਂਚ ਟੀਮ ਵਲੋਂ 30 ਅਗਸਤ ਨੂੰ ਤਲਬ ਕੀਤਾ ਗਿਆ ਹੈ। ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਤੇਵਰ ਨਰਮ ਹੋਣ ਦੀ ਬਜਾਏ ਹੋਰ ਤਿੱਖੇ ਹੁੰਦੇ ਨਜ਼ਰ ਆ ਰਹੇ ਹਨ।


COMMERCIAL BREAK
SCROLL TO CONTINUE READING


ਅਜਿਹੇ ਸੰਮਨ ਤਾਂ ਹਜ਼ਾਰਾਂ ਬੰਦਿਆਂ ਨੂੰ ਆਉਂਦੇ ਹਨ: ਸੁਖਬੀਰ ਬਾਦਲ
ਸੁਖਬੀਰ ਸਿੰਘ ਬਾਦਲ ਅਕਾਲੀ ਆਗੂ ਬਲਜੀਤ ਸਿੰਘ ਨੀਲਾ ਮਹਿਲ ਦੀ ਦੂਜੀ ਬਰਸੀ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ’ਚ ਸ਼ਾਮਲ ਹੋਣ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਕੋਟਕਪੁਰਾ ਗੋਲੀ ਕਾਂਡ ਸਬੰਧੀ ਆਏ ਸੰਮਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਜ਼ਾਰਾਂ ਕੇਸਾਂ ’ਚ ਲੋਕਾਂ ਨੂੰ ਸੰਮਨ ਆਉਂਦੇ ਹਨ। ਇਹ ਸਿਰਫ਼ ਪੁਛਗਿੱਛ ਲਈ ਹਨ, ਕਿਸੇ ਨੂੰ ਦੋਸ਼ੀ ਠਹਿਰਾਉਣ ਲਈ ਨਹੀਂ। 
ਉਨ੍ਹਾਂ ਇਸ ਮੌਕੇ ਉਲਟਾ ਆਮ ਆਦਮੀ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਪਹਿਲੇ ਚਾਰ-ਪੰਜ ਮਹੀਨਿਆਂ ਦੌਰਾਨ ਹੀ 500 ਕਰੋੜ ਦਾ ਸ਼ਰਾਬ ਘੁਟਾਲਾ ਹੋਇਆ ਹੈ। ਜਿਸ ਤਰ੍ਹਾਂ ਦਿੱਲੀ ’ਚ ਸ਼ਰਾਬ ਘਪਲੇ ਮਾਮਲੇ ’ਚ ਗ੍ਰਿਫ਼ਤਾਰੀਆਂ ਹੋਈਆਂ ਹਨ, ਉਸ ਤਰਜ ’ਤੇ ਪੰਜਾਬ ’ਚ ਆਉਂਦੇ ਦਿਨਾਂ ’ਚ ਸੀਬੀਆਈ (CBI) ਜਾਂ ਹੋਰ ਕੇਂਦਰੀ ਏਜੰਸੀਆਂ ਦੁਆਰਾ 'ਆਪ' ਆਗੂਆਂ ਦੀਆਂ ਗਿਫ਼ਤਾਰੀਆਂ ਸੰਭਵ ਹਨ। 



'ਆਪ' ਦੇ 5 ਸਾਲ ਪੰਜਾਬ ਨੂੰ 20 ਸਾਲ ਪਿੱਛੇ ਲੈ ਜਾਣਗੇ: ਸੁਖਬੀਰ ਸਿੰਘ ਬਾਦਲ
ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਭਗਵੰਤ ਮਾਨ ਤਾਂ ਸਿਰਫ਼ ਨਾਮ ਦਾ ਹੀ ਮੁੱਖ ਮੰਤਰੀ ਹੈ, ਅਸਲੀ ਮੁੱਖ ਮੰਤਰੀ ਤਾਂ ਰਾਘਵ ਚੱਢਾ ਹੈ। ਜਿਸਦੇ ਕਹਿਣ ’ਤੇ ਆਬਕਾਰੀ ਨੀਤੀ ਨਾਲ ਪੰਜਾਬ ’ਚ ਲੁੱਟ ਮਚਾਈ ਹੋਈ ਹੈ। ਇਸ ਗਲਤ ਆਬਕਾਰੀ ਨੀਤੀ ਤਹਿਤ ਕੀਤੇ ਗਏ 500 ਕਰੋੜ ਦੇ ਘਪਲੇ ਸਦਕਾ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਜੇਲ੍ਹ ਜਾਣਗੇ। ਉਨ੍ਹਾਂ ਕਿਹਾ ਰਾਘਵ ਚੱਢਾ ਰਾਜ ਸਭਾ ਮੈਂਬਰ ਹੋਣ ਕਾਰਨ ਸੂਬੇ ’ਚ ਹਰ ਤਰ੍ਹਾਂ ਦੇ ਗੈਰ-ਕਾਨੂੰਨੀ ਕੰਮ ਕਰਵਾ ਰਿਹਾ ਹੈ। ਉਨ੍ਹਾਂ ਕਿਹਾ ਬਹੁਤ ਦੁੱਖ ਦੀ ਗੱਲ ਹੈ ਇਹ 5 ਸਾਲ ਪੰਜਾਬ ਨੂੰ 20 ਸਾਲ ਪਿੱਛੇ ਲੈ ਜਾਣਗੇ।