Punjab News: ਮਨਪ੍ਰੀਤ ਸਿੰਘ ਬਾਦਲ ਤੇ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਸੌਂਪੇ ਸਪਸ਼ਟੀਕਰਨ
Punjab News: ਸ੍ਰੀ ਅਕਾਲ ਤਖ਼ਤ `ਤੇ ਪੇਸ਼ ਹੋਣ ਆਏ ਸੁੱਚਾ ਸਿੰਘ ਲੰਗਾਹ ਦਾ ਵੱਡਾ ਬਿਆਨ `ਸੌਦਾ ਸਾਧ ਨੂੰ ਮੈਂ ਕਦੇ ਨਹੀਂ ਮਿਲਿਆ`।
Sucha Singh Langah/ਪਰਮਬੀਰ ਸਿੰਘ ਔਲਖ: ਅਕਾਲੀ ਸਰਕਾਰ ਦੌਰਾਨ ਮੰਤਰੀ ਰਹਿ ਚੁੱਕੇ ਸੁੱਚਾ ਸਿੰਘ ਲੰਗਾਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆਪਣਾ ਸਪਸ਼ਟੀਕਰਨ ਦੇਣ ਪਹੁੰਚੇ ਹਨ। ਸੁੱਚਾ ਸਿੰਘ ਲੰਗਾਹ ਨੇ ਸਪਸ਼ਟੀਕਰਨ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਮੈਂ 2007 ਤੋਂ ਲੈ ਕੇ 2017 ਤੱਕ ਵਜ਼ੀਰ ਰਿਹਾ. ਮੈਂ ਆਪਣਾ ਸਪਸ਼ਟੀਕਰਨ ਲਿਖਿਆ ਡੇਰਿਆਂ ਦੇ ਨਾਲ ਜ਼ਰੂਰ ਲੀਡਰਾਂ ਦੇ ਸੰਪਰਕ ਹੁੰਦੇ ਹਨ ਪਰ ਮੇਰੇ ਜ਼ਿਲ੍ਹੇ ਵਿੱਚ ਨਾ ਤਾਂ ਕੋਈ ਰਾਮ ਰਹੀਮ ਦਾ ਡੇਰਾ ਹੈ ਅਤੇ ਨਾ ਹੀ ਮੈਂ ਕਦੇ ਉਹਨਾਂ ਦੇ ਡੇਰੇ ਤੇ ਗਿਆ ਹਾਂ.
ਇਸ ਤੋਂ ਬਾਅਦ ਲਿਖਿਆ ਹੈ ਕਿ ਨਾ ਮੈਨੂੰ ਕਦੇ ਉਸ ਦੀ ਲੋੜ ਪਈ ਨਾ ਅਸੀਂ ਕਦੇ ਮਿਲੇ ਹਾਂ ਗੁਰੂ ਘਰ ਨਾਲ ਜਿਹੜਾ ਟੱਕਰ ਲਗਾਏਗਾ ਉਹ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਹੁਕਮ ਆਏਗਾ ਸਾਨੂੰ ਸਿਰ ਮੱਥੇ ਪ੍ਰਵਾਨ।
ਇਹ ਵੀ ਪੜ੍ਹੋ: Lawrence Bishnoi Interview Case: 12 ਸਤੰਬਰ ਨੂੰ ਹੋਵੇਗੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਮਾਮਲੇ ਦੀ ਅਗਲੀ ਸੁਣਵਾਈ
ਸ੍ਰੀ ਅਕਾਲ ਤਖਤ ਸਾਹਿਬ 'ਤੇ ਸੁੱਚਾ ਸਿੰਘ ਲੰਗਾਹ ਤੇ ਮਨਪ੍ਰੀਤ ਬਾਦਲ ਨੇ ਵੀ ਸੌਂਪੇ ਸਪਸ਼ਟੀਕਰਨ
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਆਪਣਾ ਸਪਸ਼ਟੀਕਰਨ ਦੇਣ ਲਈ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਏ ਸੀ। ਇਥੇ ਪੇਸ਼ ਹੋ ਕੇ ਉਨ੍ਹਾਂ ਨੇ ਆਪਣਾ ਸਪੱਸ਼ਟੀਕਰਨ ਦਿੱਤਾ। ਇਸ ਮੌਕੇ 'ਤੇ ਉਹਨਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਪਰਮਾਤਮਾ ਤੋਂ ਬਾਅਦ ਸਿੱਖ ਲਈ ਅਕਾਲ ਤਖ਼ਤ ਦਾ ਸਾਹਿਬ ਦਾ ਸਭ ਤੋਂ ਵੱਧ ਮਹੱਤਵ ਹੈ ਇੱਥੋਂ ਜੋ ਵੀ ਹੁਕਮ ਉਹਨਾਂ ਨੂੰ ਸੁਣਾਇਆ ਜਾਵੇਗਾ ਉਹ ਉਹਨਾਂ ਦੇ ਸਿਰ ਮੱਥੇ ਹੋਵੇਗਾ। ਨਾਲ ਹੀ ਦੱਸ ਦੇਈਏ ਕਿ ਮਨਪ੍ਰੀਤ ਬਾਦਲ ਨੇ ਵੀ ਪੇਸ਼ ਹੋ ਕੇ ਆਪਣਾ ਪੱਤਰ ਸੌਂਪਿਆ ਹੈ।
ਅਕਾਲੀ ਸਰਕਾਰ ਦੌਰਾਨ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਸਵੇਰੇ ਤੜਕਸਾਰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣਾ ਸਪਸ਼ਟੀਕਰਨ ਦੇ ਕੇ ਗਏ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਉਹਨਾਂ ਨੇ ਆਪਣਾ ਸਪਸ਼ਟੀਕਰਨ 15 ਦਿਨ ਦੇ ਅੰਦਰ- ਅੰਦਰ ਦੇ ਦਿੱਤਾ ਹੈ।