Sukesh Chandrashekhar Letter: ਸੁਕੇਸ਼ ਚੰਦਰਸ਼ੇਖਰ ਦਾ ਕੇਜਰੀਵਾਲ ਤੇ `ਆਪ` `ਤੇ ਇਕ ਹੋਰ ਲੈਟਰ ਬੰਬ, ਲਾਏ ਗੰਭੀਰ ਇਲਜ਼ਾਮ
Sukesh Chandrasekhar news: ਧੋਖਾਧੜੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੁਕੇਸ਼ ਚੰਦਰਸ਼ੇਖਰ (Sukesh Chandrashekhar Letter) ਨੇ ਆਪਣੀ ਨਵੀਂ ਚਿੱਠੀ ਵਿੱਚ ਦਿੱਲੀ ਦੇ ਮੁੱਖ ਮੰਤਰੀ (Arvind kejriwal) ਤੋਂ ਇਲਾਵਾ ਆਮ ਆਦਮੀ ਪਾਰਟੀ (AAP) ਉੱਤੇ ਵੀ ਸਨਸਨੀਖੇਜ਼ ਇਲਜ਼ਾਮ ਲਾਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੁਕੇਸ਼ (AAP) ਆਮ ਆਦਮੀ ਪਾਰਟੀ ਦੇ ਨੇਤਾਵਾਂ `ਤੇ ਇਲਜ਼ਾਮ ਲਾਉਂਦੇ ਹੋਏ ਇੱਕ ਪੱਤਰ ਲਿਖ ਚੁੱਕੇ ਹਨ।
Sukesh Chandrasekhar Letter: ਮਨੀ ਲਾਂਡਰਿੰਗ ਮਾਮਲੇ 'ਚ ਤਿਹਾੜ ਜੇਲ੍ਹ ਦੀ ਹਵਾ ਖਾ ਰਿਹਾ 'ਮਹਾਠਗ' ਸੁਕੇਸ਼ ਚੰਦਰਸ਼ੇਖਰ (Sukesh Chandrasekha) ਦਾ ਇਕ ਤੋਂ ਬਾਅਦ ਇਕ 'ਲੈਟਰ ਬੰਬ' ਜਾਰੀ ਹੈ। ਸੁਕੇਸ਼ ਚੰਦਰਸ਼ੇਖਰ ਦੀ ਹੁਣ ਚੌਥੀ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸੁਕੇਸ਼ ਨੇ ਹੁਣ ਆਪਣੇ ਵਕੀਲ ਅਤੇ ਦਿੱਲੀ ਦੇ ਉਪ ਰਾਜਪਾਲ ਨੂੰ ਕਈ ਪੱਤਰ ਲਿਖੇ ਹਨ। ਉਸ ਦੀਆਂ ਚਿੱਠੀਆਂ ਨੇ ਸਿਆਸੀ ਹਲਚਲ ਵਧਾ ਦਿੱਤੀ ਹੈ। ਪੱਤਰ 'ਚ ਸੁਕੇਸ਼ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ 'ਤੇ ਗੰਭੀਰ ਇਲਜ਼ਾਮ ਲਗਾਏ ਹਨ। ਸੁਕੇਸ਼ ਨੇ ਲਿਖਿਆ ਹੈ, 'ਆਮ ਆਦਮੀ ਪਾਰਟੀ ਨੇ ਮੇਰੇ ਤੋਂ ਗੋਆ ਅਤੇ ਪੰਜਾਬ ਚੋਣਾਂ ਲਈ ਪੈਸੇ ਮੰਗੇ ਸਨ ਅਤੇ ਮੈਂ ਉਨ੍ਹਾਂ ਨੂੰ ਪੈਸੇ ਵੀ ਦਿੱਤੇ ਸਨ।'
ਇਸ ਚਿੱਠੀ 'ਚ ਸੁਕੇਸ਼ ਨੇ ਆਮ ਆਦਮੀ ਪਾਰਟੀ (AAP) 'ਤੇ ਸਵਾਲ ਚੁੱਕਦੇ ਹੋਏ ਸੀਐੱਮ ਕੇਜਰੀਵਾਲ ਤੋਂ ਅਸਤੀਫਾ ਮੰਗਿਆ ਹੈ। ਸੁਕੇਸ਼ ਚੰਦਰਸ਼ੇਖਰ (Sukesh Chandrasekha) ਨੇ ਆਪਣੀ ਚਿੱਠੀ 'ਚ ਅੱਗੇ ਲਿਖਿਆ, 'ਜੇਕਰ ਮੈਂ ਝੂਠਾ ਹਾਂ ਤਾਂ ਕੇਜਰੀਵਾਲ ਅਤੇ ਸਤੇਂਦਰ ਜੈਨ ਮੇਰੇ 'ਤੇ ਕੇਸ ਵਾਪਸ ਲੈਣ ਲਈ ਦਬਾਅ ਕਿਉਂ ਪਾ ਰਹੇ ਹਨ।' ਸੁਕੇਸ਼ ਨੇ ਲਿਖਿਆ ਹੈ ਕਿ ਇਸ ਮਾਮਲੇ 'ਚ ਅਜੇ ਕਈ ਖੁਲਾਸੇ ਹੋਣੇ ਬਾਕੀ ਹਨ ਪਰ ਜੇਕਰ ਇਹ ਰਾਜ਼ ਸਾਹਮਣੇ ਆ ਜਾਂਦੇ ਹਨ ਤਾਂ ਇਹ ਬਹੁਤ ਨਿੱਜੀ ਹੋ ਜਾਵੇਗਾ। ਮੁੱਖ ਮੰਤਰੀ ਕੇਜਰੀਵਾਲ 'ਤੇ ਸਿੱਧਾ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਬਹੁਤ ਡਰਾਮਾ ਹੋਇਆ ਹੈ। ਇਹ ਹੁਣ ਕਿਸੇ ਕੰਮ ਦਾ ਨਹੀਂ ਰਿਹਾ।
ਸੁਕੇਸ਼ ਚੰਦਰਸ਼ੇਖਰ ਨੇ ਆਪਣੀ ਚਿੱਠੀ 'ਚ ਲਿਖਿਆ, "ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਾਥੀ ਲਗਾਤਾਰ ਸਵਾਲ ਉਠਾ ਰਹੇ ਹਨ ਕਿ ਮੈਂ ਹੁਣ ਅਜਿਹਾ ਕਿਉਂ ਕੀਤਾ, ਮੈਂ ਇਹ ਮਾਮਲਾ ਈਡੀ ਅਤੇ ਸੀਬੀਆਈ ਦੇ ਸਾਹਮਣੇ ਕਿਉਂ ਨਹੀਂ ਉਠਾਇਆ। ਮੈਂ ਜਵਾਬ ਦੇਣਾ ਚਾਹੁੰਦਾ ਹਾਂ ਕਿ ਮੈਂ ਇਹ ਖੁਲਾਸੇ ਪਹਿਲਾਂ ਇਸ ਲਈ ਨਹੀਂ ਕੀਤੇ ਕਿਉਂਕਿ ਮੈਂ ਸਾਰੀਆਂ ਗੱਲਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਿਹਾ ਸੀ ਪਰ ਜਦੋਂ ਮੈਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਲਗਾਤਾਰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਅਤੇ ਗੋਆ ਅਤੇ ਪੰਜਾਬ ਚੋਣਾਂ ਦੌਰਾਨ ਫੰਡ ਮੁਹੱਈਆ ਕਰਵਾਉਣ ਲਈ ਮੇਰੇ 'ਤੇ ਦਬਾਅ ਪਾਇਆ ਗਿਆ ਤਾਂ ਮੈਂ ਅਜਿਹਾ ਕਰਨ ਦਾ ਮਨ ਬਣਾ ਲਿਆ। ਮੈਂ ਇਸ ਮਾਮਲੇ 'ਤੇ ਕਾਨੂੰਨ ਦੇ ਅਨੁਸਾਰ ਕਾਰਵਾਈ ਕਰ ਰਿਹਾ ਹਾਂ, ਭਰਾ, ਮੈਂ ਇਹ ਕਿਸੇ ਦੇ ਕਹਿਣ ਜਾਂ ਦਬਾਅ 'ਤੇ ਨਹੀਂ ਕਰ ਰਿਹਾ।"
ਇਹ ਵੀ ਪੜ੍ਹੋ: Guru Nanak Jayanti 2022: ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ, ਵੇਖੋ ਸ੍ਰੀ ਦਰਬਾਰ ਸਾਹਿਬ ਤੋਂ ਅਲੌਕਿਕ ਨਜ਼ਾਰਾ
ਇਸ ਤੋਂ ਪਹਿਲਾਂ ਸੁਕੇਸ਼ ਨੇ ਦਿੱਲੀ ਦੇ ਉਪ ਰਾਜਪਾਲ (ਐਲਜੀ) (Delhi Lg Vk Saxena) ਵੀਕੇ ਸਕਸੈਨਾ ਨੂੰ ਇੱਕ ਹੋਰ ਪੱਤਰ ਲਿਖਿਆ ਸੀ। ਇਸ 'ਚ ਸੁਕੇਸ਼ ਚੰਦਰਸ਼ੇਖਰ ਨੇ ਸਤੇਂਦਰ ਜੈਨ 'ਤੇ ਗੰਭੀਰ ਇਲਜ਼ਾਮਲਗਾਏ ਸਨ। ਸੁਕੇਸ਼ ਨੇ ਆਪਣੇ ਪੱਤਰ 'ਚ ਦਾਅਵਾ ਕੀਤਾ ਸੀ ਕਿ ਉਸ ਨੇ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਨੂੰ ਸੁਰੱਖਿਆ ਧਨ ਵਜੋਂ 10 ਕਰੋੜ ਰੁਪਏ ਦਿੱਤੇ ਸਨ। ਸੁਕੇਸ਼ ਨੇ ਆਪਣੇ ਪੱਤਰ ਵਿੱਚ ਲਿਖਿਆ ਸੀ ਕਿ ਸਤੇਂਦਰ ਜੈਨ ਨੇ ਮੈਨੂੰ ਲਗਾਤਾਰ ਪੈਸੇ ਦੇਣ ਲਈ ਮਜਬੂਰ ਕੀਤਾ। ਦਬਾਅ ਕਾਰਨ 2-3 ਮਹੀਨਿਆਂ 'ਚ ਮੇਰੇ ਕੋਲੋਂ 10 ਕਰੋੜ ਦੀ ਰਕਮ ਵਸੂਲੀ ਗਈ। ਸੁਕੇਸ਼ ਨੇ ਦਾਅਵਾ ਕੀਤਾ ਕਿ ਸਾਰਾ ਪੈਸਾ ਕੋਲਕਾਤਾ ਵਿੱਚ ਸਤੇਂਦਰ ਜੈਨ ਦੇ ਕਰੀਬੀ ਚਤੁਰਵੇਦੀ ਨੇ ਲਿਆ ਸੀ। ਇਸ ਤਰ੍ਹਾਂ ਮੈਂ ਸਤੇਂਦਰ ਜੈਨ ਨੂੰ 10 ਕਰੋੜ ਰੁਪਏ ਦਿੱਤੇ।