SIT Summons Sukhbir Badal:  ਕੋਟਕਪੁਰਾ ਗੋਲੀ ਕਾਂਡ ’ਚ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਪੈਸ਼ਲ ਜਾਂਚ ਟੀਮ (SIT) ਨੇ ਦੁਬਾਰਾ ਤਲਬ ਕੀਤਾ ਹੈ। ADGP  ਐਲ. ਕੇ. ਯਾਦਵ ਦੀ ਅਗਵਾਈ ’ਚ ਜਾਂਚ ਕਰ ਰਹੀ ਟੀਮ ਨੇ ਬਾਦਲ ਨੂੰ 12 ਦਿਸੰਬਰ ਸਵੇਰੇ 11 ਵਜੇ ਦਫ਼ਤਰ ਸੱਦਿਆ ਹੈ।


COMMERCIAL BREAK
SCROLL TO CONTINUE READING

 
ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੂੰ ਕੋਟਕਪੁਰਾ ਗੋਲੀ ਕਾਂਡ (Kotakpura Police Firing) ਮਾਮਲੇ ’ਚ 30 ਸਿਤੰਬਰ, 2022 ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਸੰਮਨ ਪ੍ਰਾਪਤ ਨਹੀਂ ਹੋਣ ਦਾ ਦਾਅਵਾ ਕੀਤਾ ਸੀ। ਜਿਸ ਦੇ ਚੱਲਦਿਆਂ SIT ਪ੍ਰਮੁੱਖ ADGP ਐੱਲ. ਕੇ. ਯਾਦਵ ਨੇ ਉਨ੍ਹਾਂ ਦੇ ਘਰ ਦੋ ਵਾਰ ਸੰਮਨ ਭੇਜੇ ਜਾਣ ਦੀ ਗੱਲ ਕਹੀ ਸੀ। ਪਰ ਹਰ ਵਾਰ ਸੰਮਨ ਲੈ ਕੇ ਪਹੁੰਚੇ ਪੁਲਿਸ ਅਧਿਕਾਰੀ ਨੂੰ ਬਾਦਲ ਦੇ ਵਿਦੇਸ਼ ’ਚ ਹੋਣ ਦੀ ਗੱਲ ਕਹਿ ਕੇ ਵਾਪਸ ਭੇਜ ਦਿੱਤਾ ਗਿਆ। 



ਹੋਰ ਤਾਂ ਹੋਰ ਸੁਖਬੀਰ ਸਿੰਘ ਬਾਦਲ ਨੂੰ ਕੋਰੀਅਰ (Courier)  ਰਾਹੀਂ ਵੀ ਸੰਮਨ ਭੇਜਿਆ ਗਿਆ, ਇੱਥੋਂ ਤੱਕ ਕਿ ਉਨ੍ਹਾਂ ਦੇ ਕਰੀਬੀ ਦੇ ਵੱਟਸਐਪ (Whtsapp) ’ਤੇ ਵੀ ਸੰਮਨ ਦੀ ਕਾਪੀ ਭੇਜੀ ਗਈ। ਜਿਸ ਤੋਂ ਬਾਅਦ ਸੁਖਬੀਰ ਬਾਦਲ ਨੂੰ 14 ਸਿਤੰਬਰ ਨੂੰ ਪੁਛਗਿੱਛ ਲਈ ਤਲਬ ਕੀਤਾ ਗਿਆ ਸੀ।



ਇਸ ਤੋਂ ਇਲਾਵਾ ਆਈ. ਜੀ. ਨੌਨਿਹਾਲ ਸਿੰਘ ਦੀ ਅਗਵਾਈ ’ਚ SIT ਵਲੋਂ ਵੀ ਸੁਖਬੀਰ ਸਿੰਘ ਬਾਦਲ ਨੂੰ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ’ਚ ਜਾਂਚ ਲਈ 6 ਸਿਤੰਬਰ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੂੰ ਇਹ ਸੰਮਨ ਬੇਅਦਬੀ ਦੀ ਘਟਨਾ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ’ਤੇ ਗੋਲੀ ਚਲਾਉਣ ਦੇ ਆਦੇਸ਼ ਦੇਣ ਦੇ ਮਾਮਲੇ ’ਚ ਭੇਜਿਆ ਗਿਆ ਸੀ। ਜਿਸ ਸਮੇਂ ਬਹਿਬਲ ਕਲਾਂ ’ਚ ਗੋਲੀ ਚੱਲੀ, ਉਸ ਦੌਰਾਨ ਸੁਖਬੀਰ ਬਾਦਲ ਪੰਜਾਬ ਦੇ ਤੱਤਕਾਲੀ ਡਿਪਟੀ ਮੁੱਖ ਮੰਤਰੀ ਹੋਣ ਦੇ ਨਾਲ-ਨਾਲ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਵੀ ਸੰਭਾਲ ਰਹੇ ਸਨ। 



ਅਸਲ ’ਚ ਸਪੈਸ਼ਲ ਜਾਂਚ ਟੀਮ (SIT) ਇਹ ਹੀ ਜਾਂਚ ਕਰ ਰਹੀ ਹੈ ਕਿ ਆਖ਼ਰ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ’ਚ ਪੁਲਿਸ ਨੂੰ ਫਾਇਰਿੰਗ ਹੁਕਮ ਕਿਸ ਦੁਆਰਾ ਦਿੱਤੇ ਗਏ ਸਨ।   


ਇਹ ਵੀ ਪੜ੍ਹੋ:  ਬਠਿੰਡਾ ’ਚ ਮਾਂ-ਪੁੱਤ ਨੂੰ ਕੁਹਾੜੀ ਨਾਲ ਵੱਢਿਆ, ਹਾਈ ਅਲਰਟ ਦੇ ਬਾਵਜੂਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ’ਚ ਕਾਮਯਾਬ