ਚੰਡੀਗੜ੍ਹ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਭਾਰੀ ਮੀਂਹ ਨਾਲ ਖ਼ਰਾਬ ਹੋਈਆਂ ਫ਼ਸਲਾਂ (Damage Crops) ਦਾ ਜਾਇਜ਼ਾ ਲੈਣ ਲੰਬੀ ਹਲਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ।


COMMERCIAL BREAK
SCROLL TO CONTINUE READING

ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬ ਸਰਕਾਰ (Punjab Government) ਕੋਲ ਹੜ੍ਹ ਨਾਲ ਨੁਕਸਾਨੀ ਗਈ ਫ਼ਸਲ ਦੇ ਮੁਆਵਜ਼ੇ ਦੀ ਮੰਗ ਉਠਾਉਣਗੇ। 



ਇਹ ਜ਼ਮੀਨ ਨਾਲ ਜੁੜੇ ਹੋਏ ਲੋਕ ਨਹੀਂ ਹਨ: ਸੁਖਬੀਰ ਬਾਦਲ 
ਇਸ ਦੌਰਾਨ ਉਨ੍ਹਾਂ ਆਪ ਸਰਕਾਰ (Aap Government) ਨੂੰ ਘੇਰਦਿਆਂ ਕਿਹਾ ਕਿ ਜਦੋਂ ਸੂਬੇ ’ਚ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤਾਂ ਨਾਲ ਦੀ ਨਾਲ ਅਫ਼ਸਰ ਮੌਕੇ ’ਤੇ ਪਹੁੰਚ ਜਾਂਦੇ ਸਨ। ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਦੀ ਕੋਈ ਫ਼ਿਕਰ ਨਹੀਂ ਹੈ, ਇਹ ਜ਼ਮੀਨ ਨਾਲ ਜੁੜੇ ਹੋਏ ਲੋਕ ਨਹੀਂ ਹਨ। ਬੜਾ ਦੁੱਖ ਹੋਇਆ ਕਿ ਸਰਕਾਰ ਦਾ ਕੋਈ ਨੁਮਾਇੰਦਾ ਕਿਸਾਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਹੈ।


 




ਬਾਦਲ ਸਾਹਬ ਦੀ ਸਰਕਾਰ ’ਚ ਕੰਮ ਤੁਰੰਤ ਹੋ ਜਾਂਦੇ ਸਨ: ਸੁਖਬੀਰ ਬਾਦਲ 
ਸੁਖਬੀਰ ਨੇ ਕਿਹਾ ਜਦੋਂ ਬਾਦਲ ਸਾਹਬ ਦੀ ਸਰਕਾਰ ਹੁੰਦੀ ਸੀ ਲੋਕਾਂ ਦੇ ਕੰਮ ਤੁਰੰਤ ਹੋ ਜਾਂਦੇ ਸਨ। ਮੌਕੇ ’ਤੇ ਮੋਟਰਾਂ ਦੇ ਕੁਨੈਕਸ਼ਨ ਮਿਲ ਜਾਂਦੇ ਸਨ ਤੇ ਗਿਰਦਾਵਰੀਆਂ ਹੋ ਜਾਂਦੀਆਂ ਸਨ। ਗਰੀਬ ਲੋਕਾਂ ਨੂੰ ਮੀਂਹ ਨਾਲ ਡਿੱਗੇ ਮਕਾਨ ਬਣਾਉਣ ਲਈ ਪੈਸੇ ਮਿਲ ਜਾਂਦੇ ਸਨ, ਪਰ ਅੱਜ ਦੇ ਹਾਲਾਤ ਵੇਖਕੇ ਬੜਾ ਦੁੱਖ ਹੁੰਦਾ ਹੈ।