Sukhpal Khaira News: ਨਾਭਾ ਜੇਲ੍ਹ ਵਿੱਚ ਬੰਦ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮਿਲਣ ਲਈ ਪਹੁੰਚੇ। ਰੰਧਾਵਾ ਨੇ ਇੱਕ ਘੰਟਾ 10 ਮਿੰਟ ਲਗਾਤਾਰ ਸੁਖਪਾਲ ਸਿੰਘ ਖਹਿਰਾ ਨਾਲ ਮੁਲਾਕਾਤ ਕੀਤੀ। ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉਤੇ ਸਵਾਲ ਚੁੱਕੇ ਕਿ ਜਦੋਂ ਸੁਖਪਾਲ ਖਹਿਰਾ ਉਤੇ ਪਰਚਾ ਦਰਜ ਹੋਇਆ ਸੀ ਉਦੋਂ ਆਮ ਆਦਮੀ ਪਾਰਟੀ ਕਿਉਂ ਇਸ ਪਰਚੇ ਨੂੰ ਝੂਠਾ ਦੱਸ ਰਹੀ ਸੀ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਬਦਲਾਖੋਰੀ ਦੀ ਨੀਤੀ ਉਤੇ ਉਤਰ ਆਈ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਵਿੱਚ ਰਹਿ ਕੇ ਸੱਤਾਧਾਰੀ ਨਾਲ ਗਠਜੋੜ ਕਰਕੇ ਕੀ ਅਸੀਂ ਆਪਣਾ ਵਜੂਦ ਖਤਮ ਕਰਾਂਗੇ ਕੀ ਅਸੀਂ ਕਿਸੇ ਦੂਸਰੀ ਪਾਰਟੀ ਨੂੰ ਆਪਣੀ ਸਪੇਸ ਦਵਾਂਗੇ ਇਹ ਕਦੇ ਵੀ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੋ ਮੰਤਰੀ ਜੇਲ੍ਹਾਂ ਵਿੱਚ ਅਜੇ ਵੀ ਬੰਦ ਹਨ ਤੇ ਤੀਜੇ ਰਾਜ ਸਭਾ ਮੈਂਬਰ ਉਤੇ ਵੀ ਈਡੀ ਨੇ ਵੱਡੀ ਕਾਰਵਾਈ ਕੀਤੀ ਹੈ।


ਇਹ ਵੀ ਪੜ੍ਹੋ : SGPC Election News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸੰਬੰਧ ਵਿੱਚ ਅਹਿਮ ਜਾਣਕਾਰੀ


ਮੁੱਖ ਮੰਤਰੀ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਕਰਜ਼ੇ ਦੀ ਲਿਸਟ ਸੌਂਪਣ ਉਤੇ ਰੰਧਾਵਾ ਨੇ ਕਿਹਾ ਕਿ ਇਹ ਸਭ ਡਰਾਮੇ ਹਨ, ਕਦੇ ਕਰਜ਼ਾ ਲੈ ਕੇ ਕਰਜ਼ਾ ਉਤਾਰਿਆ ਜਾਂਦਾ ਹੈ। ਕਾਬਿਲੇਗੌਰ ਹੈ ਕਿ 30 ਸਤੰਬਰ ਨੂੰ ਸੁਖਪਾਲ ਸਿੰਘ ਖਹਿਰਾ ਨੂੰ ਪੁਲਿਸ ਨੇ ਬਹੁਤ ਹੀ ਨਾਟਕੀ ਢੰਗ ਨਾਲ ਜਲਾਲਾਬਾਦ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਪੁਲਿਸ ਨੇ ਬੈਕ ਡੋਰ ਐਂਟਰੀ ਕਰਵਾਈ ਜਦਕਿ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਇੱਕ ਝਲਕ ਪਾਉਣ ਲਈ ਸਵੇਰ ਤੋਂ ਖੜ੍ਹੇ ਹੋਏ ਸਨ। ਪੁਲਿਸ ਨੇ ਖਾਲੀ ਗੱਡੀਆਂ ਨੂੰ ਅਦਾਲਤ ਦੇ ਇੱਕ ਰਸਤੇ ਤੋਂ ਲੈ ਆਏ ਜਦਕਿ ਸੁਖਪਾਲ ਖਹਿਰਾ ਨੂੰ ਲੈ ਕੇ ਆਈਆਂ ਗੱਡੀਆਂ ਹੋਰ ਰਸਤੇ ਪੁੱਜੀਆਂ ਸਨ। ਸਮਰਥਕਾਂ ਵੱਲੋਂ ਪੁਲਿਸ ਦੀ ਇਸ ਚਾਲ ਕਾਰਨ ਸਮਰਥਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਸੀ।  ਅਦਾਲਤ ਨੇ ਖਹਿਰਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। 


ਇਹ ਵੀ ਪੜ੍ਹੋ : India-Canada News: ਭਾਰਤ-ਕੈਨੇਡਾ ਤਲਖ਼ੀਆਂ ਵਿਚਾਲੇ ਜਸਟਿਨ ਟਰੂਡੋ ਦਾ ਬਿਆਨ, ਕਿਹਾ "ਅਸੀਂ ਮਾਮਲੇ ਨੂੰ ਅੱਗੇ ਵਧਾਉਣੁ ਦੀ ਕੋਸ਼ਿਸ਼ ਨਹੀਂ ਕਰ ਰਹੇ"