Sukhpal Khaira advice to Sukhbir Singh Badal: ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਸ਼ਵਰਾ ਦਿੱਤਾ ਹੈ। ਜੀ ਹਾਂ, ਖਹਿਰਾ ਨੇ ਟਵੀਟ ਰਾਹੀਂ ਸੁਖਬੀਰ ਸਿੰਘ ਬਾਦਲ ਨੂੰ ਸਮਝਾਇਆ ਕਿ ਆਖ਼ਰ ਲੋਕਾਂ ਦੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰ ਹੋਣ ਦਾ ਕਾਰਨ ਕੀ ਹੈ?


COMMERCIAL BREAK
SCROLL TO CONTINUE READING


ਖਹਿਰਾ ਨੇ ਟਵੀਟ ’ਚ ਅਕਾਲੀ ਦਲ-ਬੀਜੇਪੀ ਸਰਕਾਰ ਵੇਲੇ ਹੋਈਆਂ ਗਲਤੀਆਂ ਨੂੰ ਚੇਤੇ ਕਰਵਾਉਂਦਿਆ ਕਿਹਾ ਕਿ ਇਸ ਲਈ ਹੀ ਲੋਕਾਂ ਨੇ ਤੁਹਾਨੂੰ ਰੱਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨਹੀਂ ਸਗੋਂ ਗਲਤ ਲੀਡਰਸ਼ਿਪ ਨੂੰ ਰਿਜੈਕਟ ਕੀਤਾ ਹੈ। 



ਦਰਅਸਲ ਸੁਖਬੀਰ ਬਾਦਲ ਨੇ ਮਾਘੀ ਦੇ ਮੇਲੇ ’ਚ ਪ੍ਰੈਸ-ਕਾਨਫ਼ਰੰਸ ਦੌਰਾਨ ਕਿਹਾ ਸੀ ਕਿ ਅਕਾਲੀ ਦਲ ਕੋਲ ਹੁਣ 3 ਵਿਧਾਇਕ ਹੀ ਹਨ, ਜਿਸ ਕਾਰਨ ਉਹ ਕੋਈ ਸਿਆਸੀ ਦਾਅ-ਪੇਚ ਵੀ ਨਹੀਂ ਖੇਡ ਸਕਦੇ। ਸੁਖਬੀਰ ਨੇ ਕਿਹਾ ਕਿ ਕੋਈ ਉਲਟ-ਫੇਰ ਕਰਨ ਲਈ ਵੀ 20-30 ਨਹੀਂ ਬਲਕਿ 60 ਵਿਧਾਇਕ (MLA) ਚਾਹੀਦੇ ਹਨ। 



ਸੁਖਪਾਲ ਖਹਿਰਾ ਨੇ ਸੁਖਬੀਰ ਬਾਦਲ ਦੇ ਇਨ੍ਹਾਂ ਬਿਆਨਾਂ ’ਤੇ ਹੀ ਤੰਜ ਕੱਸਦਿਆਂ ਸਲਾਹ ਦਿੱਤੀ ਹੈ। ਖਹਿਰਾ ਨੇ ਟਵਿੱਟਰ ਅਕਾਊਂਟ ’ਤੇ ਟਵੀਟ ਕਰਦਿਆਂ ਕਿਹਾ, ਪਿਆਰੇ ਸੁਖਬੀਰ, ਇੱਥੇ ਕੋਈ ਰਾਕੇਟ ਸਾਂਈਸ ਨਹੀਂ ਹੈ ਕਿ ਸਿੱਖ ਵੋਟਰ ਅਕਾਲੀ ਦਲ ਤੋਂ ਦੂਰ ਕਿਉਂ ਹੋਏ ਹਨ। ਬਲਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਬੇਅਦਬੀ, ਬਹਿਬਲ ਗੋਲੀ ਕਾਂਡ, ਐੱਸ. ਜੀ. ਪੀ. ਸੀ. ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ। ਇਸ ਤੋਂ ਇਲਾਵਾ ਸੁਮੇਧ ਸੈਣੀ ਵਰਗੇ ਸਿੱਖ ਵਿਰੋਧੀ ਅਫ਼ਸਰਾਂ ਨੂੰ ਪੰਜਾਬ ਦੇ ਡੀ. ਜੀ. ਪੀ. ਵਜੋਂ ਤਾਇਨਾਤ ਕਰਨਾ ਵਰਗੇ ਕਾਰਨ ਰਹੇ ਹਨ। 



ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਜੰਮੂ-ਕਸ਼ਮੀਰ ’ਚ ਧਾਰਾ 370 (Article 370) ਨੂੰ ਰੱਦ ਕਰਨ ਵੇਲੇ ਹਮਾਇਤ ’ਚ ਵੋਟਿੰਗ ਕਰਨ ਕਾਰਨ ਸਿੱਖ ਵੋਟਰ ਅਕਾਲੀ ਦਲ ਤੋਂ ਦੂਰ ਹੋ ਰਹੇ ਹਨ। 



ਇਸ ਦੇ ਨਾਲ ਹੀ ਲਗਾਤਾਰ ਦੂਜੇ ਟਵੀਟ ’ਚ ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਇਹ ਵੀ ਸਮਝੋ ਕਿ ਸਿੱਖ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਨਕਾਰ ਰਹੇ ਬਲਕਿ ਸੱਤਾ ’ਚ ਰਹਿੰਦਿਆ ਤੁਹਾਡੇ ਗਲਤ ਫ਼ੈਸਲਿਆਂ ਕਾਰਨ ਤੁਹਾਡੀ ਲੀਡਰਸ਼ਿੱਪ ਨੂੰ ਨਕਾਰ ਰਹੇ ਹਨ। ਸਿੱਖ ਵੋਟਰਾਂ ਨੇ ਹਾਲ ’ਚ ਹੀ ਹੋਈਆਂ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਦੇ ਹੱਕ ’ਚ ਵੋਟ ਭੁਗਤਾਈ ਹੈ। 


ਇਹ ਵੀ ਪੜ੍ਹੋ: FCI Scam: ਬੋਰੀ ’ਚੋਂ 3 ਕਿਲੋ ਕਣਕ ਕੱਢ, ਪਾਣੀ ਨਾਲ ਭਿਓਂਕੇ ਵਜ਼ਨ ਕੀਤਾ ਜਾਂਦਾ ਸੀ ਪੂਰਾ