ਖਹਿਰਾ ਨੇ ਬੀਬੀ ਜਗੀਰ ਕੌਰ ਨੂੰ ਪੁੱਛਿਆ, `ਕੀ SGPC ਨੂੰ ਭਾਜਪਾ ਦੇ ਹੱਥਾਂ ’ਚ ਸੌਂਪਣ ਦੀ ਤਿਆਰੀ ’ਚ ਹੋ ਤੁਸੀਂ?`
ਭੁਲੱਥ ਤੋਂ ਕਾਂਗਰਸੀ MLA ਸੁਖਪਾਲ ਸਿੰਘ ਖਹਿਰਾ ਹਮੇਸ਼ਾ ਸੱਤਾ ’ਤੇ ਕਾਬਜ਼ ਪਾਰਟੀ ’ਤੇ ਨਿਸ਼ਾਨਾ ਸਾਧਦੇ ਨਜ਼ਰ ਆਉਂਦੇ ਹਨ, ਪਰ ਇਸ ਵਾਰ ਉਨ੍ਹਾਂ SGPC ਦੀ ਸਾਬਕਾ ਪ੍ਰਧਾਨ ਜਗੀਰ ਕੌਰ ’ਤੇ ਤੰਜ ਕੱਸਿਆ ਹੈ।
ਚੰਡੀਗੜ੍ਹ: ਭੁਲੱਥ ਤੋਂ ਕਾਂਗਰਸੀ MLA ਸੁਖਪਾਲ ਸਿੰਘ ਖਹਿਰਾ ਹਮੇਸ਼ਾ ਸੱਤਾ ’ਤੇ ਕਾਬਜ਼ ਪਾਰਟੀ ’ਤੇ ਨਿਸ਼ਾਨਾ ਸਾਧਦੇ ਨਜ਼ਰ ਆਉਂਦੇ ਹਨ, ਪਰ ਇਸ ਵਾਰ ਉਨ੍ਹਾਂ SGPC ਦੀ ਸਾਬਕਾ ਪ੍ਰਧਾਨ ਜਗੀਰ ਕੌਰ ’ਤੇ ਤੰਜ ਕੱਸਿਆ ਹੈ।
ਖਹਿਰਾ ਨੇ ਦਾਗੇ ਬੀਬੀ ਜਗੀਰ ਕੌਰ ’ਤੇ 2 ਸਵਾਲ
ਖਹਿਰਾ ਨੇ ਟਵੀਟ ਕਰ ਬੀਬੀ ਜਗੀਰ ਕੌਰ ਨੂੰ 2 ਸਵਾਲ ਕੀਤੇ ਹਨ। ਉਨ੍ਹਾਂ ਕਿਹਾ ਕਿ ਮੇਰੇ ਸਿਰਫ਼ 2 ਸਵਾਲਾਂ ਦਾ ਜਵਾਬ ਦੇ ਦਿਓ। ਪਹਿਲਾ ਸਵਾਲ ਕਿ ਬਾਦਲਾਂ ਦੇ ਲਿਫਾਫ਼ਾ ਕਲੱਚਰ ਦਾ ਵਿਰੋਧ ਕਰਨ ਲਈ ਤੁਹਾਨੂੰ 25 ਸਾਲ ਦਾ ਸਮਾਂ ਕਿਉਂ ਲੱਗ ਗਿਆ?
ਦੂਜਾ ਸਵਾਲ ਉਨ੍ਹਾਂ ਬੀਬੀ ਜਗੀਰ ਕੌਰ ਨੂੰ ਕੀਤਾ ਕਿ ਕੀ ਉਹ ਅਸਿੱਧੇ ਤੌਰ ’ਤੇ ਭਾਜਪਾ ਦੇ ਹੱਥਾਂ ’ਚ ਖੇਡ ਰਹੀ ਹੈ, SGPC ਵਰਗੀ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਭਾਜਪਾ ਨੂੰ ਸੌਂਪਣਾ ਚਾਹੁੰਦੀ ਹੈ?
ਬੀਬੀ ਜਗੀਰ ਕੌਰ ਨੇ ਦੁਬਾਰਾ ਚੋਣ ਦੀ ਇੱਛਾ ਕੀਤੀ ਜ਼ਾਹਰ
ਇੱਥੇ ਦੱਸਣਾ ਲਾਜ਼ਮੀ ਹੋਵੇਗਾ ਕਿ ਬੀਬੀ ਜਗੀਰ ਕੌਰ (Bibi Jagir Kaur) ਨੇ ਬੀਤੇ ਦਿਨੀਂ ਦੁਬਾਰਾ ਪ੍ਰਧਾਨ ਬਣਨ ਲਈ ਚੋਣ ਲੜਨ ਦੀ ਗੱਲ ਕਹੀ ਸੀ। ਇਸ ਸਬੰਧੀ ਉਨ੍ਹਾਂ ਸਾਫ਼ ਤੌਰ ਤੇ ਲਿਫਾਫ਼ ਕਲਚਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਵਾਰ ਐੱਸ. ਜੀ. ਪੀ. ਸੀ (SGPC) ਦਾ ਪ੍ਰਧਾਨ ਲਿਫ਼ਾਫੇ ’ਚੋਂ ਨਹੀਂ ਬਲਕਿ ਚੋਣ ਰਾਹੀਂ ਹੋਣੀ ਚਾਹੀਦੀ ਹੈ।
9 ਨਵੰਬਰ ਨੂੰ ਕਮੇਟੀ ਦੇ ਅਹੁਦੇਦਾਰਾ ਦੀ ਹੋਣੀ ਹੈ ਚੋਣ
ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਅਤੇ ਕਾਰਜਕਾਰਨੀ ਕਮੇਟੀ ਦੀ ਚੋਣ ਸਬੰਧੀ ਸਲਾਨਾ ਜਨਰਲ ਇਜਲਾਸ 9 ਨਵੰਬਰ ਨੂੰ ਹੋਣ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਐਲਾਨ ਕੀਤਾ ਸੀ, ਜਿਸ ’ਚ ਕਿਹਾ ਗਿਆ ਸੀ ਕਿ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮਤੀ ਪ੍ਰਧਾਨ, ਜਨਰਲ ਸਕੱਤਰ ਅਤੇ 11 ਅੰਤ੍ਰਿਗ ਕਮੇਟੀ ਦੇ ਚੁਣੇ ਜਾਣ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਇਸ ਐਲਾਨ ਤੋਂ ਬਾਅਦ ਬੀਬੀ ਜਗੀਰ ਕੌਰ ਦੇ ਬਗਾਵਤੀ ਸੁਰ ਸਾਹਮਣੇ ਆਏ ਸਨ। ਉਨ੍ਹਾਂ ਕਿਹਾ ਸੀ ਕਿ ਆਮ ਲੋਕਾਂ ’ਚ ਚਰਚਾ ਹੈ ਕਿ ਆਖ਼ਰੀ ਸਮੇਂ ’ਤੇ ਆਕੇ ਲਿਫਾਫ਼ੇ ’ਚੋਂ ਪ੍ਰਧਾਨ ਕੱਢ ਲਿਆ ਜਾਂਦਾ ਹੈ, ਇਸ ਵਾਰ ਮੈਬਰਾਂ ਨੂੰ ਚੋਣ ਲੜਣ ਦਾ ਸੱਦਾ ਦੇਣਾ ਚਾਹੀਦਾ ਹੈ ਤਾਂ ਜੋਂ ਲੋਕਾਂ ਦੀ ਇਹ ਧਾਰਨਾ ਖ਼ਤਮ ਹੋ ਜਾਵੇ। ਬੀਬੀ ਜਗੀਰ ਕੌਰ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਆਪ ਵੀ ਚੋਣ ਲੜਣ ਲਈ ਤਿਆਰ ਹਨ।