Sukhpal Singh Khaira: ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਬੇਨਾਮੀ ਜਾਇਦਾਦ ਦੇ ਗੰਭੀਰ ਦੋਸ਼ ਲਾਏ ਹਨ। ਖਹਿਰਾ ਨੇ ਮੁੱਖ ਮੰਤਰੀ ਮਾਨ ਦੇ ਮਾਤਾ ਅਤੇ ਭੂਆ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਕੇ ਅਹਿਮ ਖੁਲਾਸੇ ਕੀਤੇ ਹਨ।


COMMERCIAL BREAK
SCROLL TO CONTINUE READING

ਇਸ ਦੌਰਾਨ ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਹੈ ਕਿ ਕੋਈ ਖੂਨ ਦੇ ਰਿਸ਼ਤੇ ਤੋਂ ਬਿਨਾਂ ਸਾਢੇ ਚਾਰ ਏਕੜ ਜ਼ਮੀਨ ਕਿਸੇ ਨੂੰ ਤੋਹਫੇ ਵਜੋਂ ਦੇ ਸਕਦਾ ਹੈ। ਖਹਿਰਾ ਦਾ ਕਹਿਣਾ ਹੈ ਕਿ ਬਰਨਾਲਾ ਮਾਨਸਾ ਰੋਡ 'ਤੇ ਸਥਿਤ ਇੱਕ ਪਿੰਡ ਹੈ ਜੋ ਕਿ ਭੀਖੀ ਤਹਿਸੀਲ ਅਧੀਨ ਆਉਂਦਾ ਹੈ। ਜਿੱਥੇ ਬੀਬੀ ਜਸਮੇਰ ਕੌਰ ਕੋਲ ਸਾਢੇ ਚਾਰ ਏਕੜ ਜ਼ਮੀਨ ਹੈ, ਜੋ ਕਿ ਭਗਵੰਤ ਮਾਨ ਦੀ ਭੂਆ ਹੈ ਅਤੇ ਸੰਗਰੂਰ ਦੀ ਵਸਨੀਕ ਹੈ।


ਖਹਿਰਾ ਨੇ ਦੋਸ਼ ਲਾਇਆ ਕਿ ਜਸਮੇਰ ਕੌਰ ਨੇ 20 ਮਾਰਚ 2023 ਨੂੰ ਆਪਣੀ ਭਰਜਾਈ ਭਾਵ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਨੂੰ ਸਾਢੇ ਚਾਰ ਏਕੜ ਜ਼ਮੀਨ ਤੋਹਫ਼ੇ ਵਿੱਚ ਦਿੱਤੀ ਸੀ। ਜਿਸ ਦੀ 36 ਕਨਾਲ 3 ਮਰਲੇ ਜ਼ਮੀਨ ਦਾ ਕੁਲੈਕਟਰ  67 ਲੱਖ 78 ਹਜ਼ਾਰ ਰੁਪਏ ਹੈ। ਜਿਸ ਦੀ ਸਟੈਂਪ ਡਿਊਟੀ 2 ਲੱਖ 3 ਹਜ਼ਾਰ ਰੁਪਏ ਅਦਾ ਕੀਤੀ ਗਈ ਹੈ।


ਖਹਿਰਾ ਨੇ ਅੱਗੇ ਕਿਹਾ ਕਿ ਸੀਐਮ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਕਤ ਜ਼ਮੀਨ ਕਿਸ ਮਕਸਦ ਲਈ ਲਈ ਗਈ ਹੈ। ਖਹਿਰਾ ਨੇ ਇਹ ਵੀ ਕਿਹਾ ਕਿ ਸੀਐਮ ਮਾਨ ਦੇ ਨਾਂ 'ਤੇ ਜ਼ਮੀਨ ਦੀ ਬਾਜ਼ਾਰੀ ਕੀਮਤ 3 ਕਰੋੜ ਰੁਪਏ ਤੋਂ ਵੱਧ ਹੈ। ਜਿਸ ਦੀ ਉੱਚ ਅਧਿਕਾਰੀਆਂ ਤੋਂ ਜਾਂਚ ਹੋਣੀ ਚਾਹੀਦੀ ਹੈ।


ਮੈਂ ਭਗਵੰਤ ਮਾਨ ਨੂੰ ਇਹ ਸਪੱਸ਼ਟ ਕਰਨ ਦੀ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਦੀ ਮਾਤਾ ਹਰਪਾਲ ਕੌਰ ਨੂੰ ਸੀਐੱਮ ਭਗਵੰਤ ਮਾਨ ਦੀ ਭੂਆ ਜਸਮੇਲ ਕੌਰ ਤੋਂ ਲਗਭਗ 5 ਏਕੜ ਜ਼ਮੀਨ ਦਾ ਤੋਹਫ਼ਾ ਕਿਉਂ ਮਿਲਿਆ ਹੈ। ਭਾਵੇਂ ਇਸ ਜ਼ਮੀਨ ਦਾ ਕੁਲੈਕਟਰ ਰੇਟ 67,70,000 ਰੁਪਏ ਹੈ ਪਰ ਬਾਜ਼ਾਰੀ ਕੀਮਤ 3 ਕਰੋੜ ਰੁਪਏ ਹੈ।  ਇਸ ਲਈ ਸਭ ਤੋਂ ਪਹਿਲਾਂ ਇੱਕ ਸੁਆਲ ਹੈ ਕਿ ਕੀ ਇੱਕ ਮੁੱਖ ਮੰਤਰੀ ਦੇ ਪਰਿਵਾਰ ਨੂੰ ਅਜਿਹੇ ਮਹਿੰਗੇ ਤੋਹਫ਼ੇ ਮਿਲ ਸਕਦੇ ਹਨ? ਦੂਸਰਾ ਇਹ ਲੈਣ-ਦੇਣ ਬੇਨਾਮੀ ਡੀਲਿੰਗ ਦਾ ਹੈ ਜਿਸਦੀ ਜਾਂਚ ਪੰਜਾਬ ਪੁਲਿਸ ਤੋਂ ਇਲਾਵਾ ਕਿਸੇ ਸੁਤੰਤਰ ਏਜੰਸੀ ਤੋਂ ਹੋਣੀ ਚਾਹੀਦੀ ਹੈ।


ਖਹਿਰਾ ਨੇ ਕਿਹਾ ਕਿ ਉਕਤ ਜਾਇਦਾਦ ਬੇਨਾਮੀ ਹੈ, ਜਿਸ ਨੂੰ ਮੁੱਖ ਮੰਤਰੀ ਮਾਨ ਨੇ ਉਨ੍ਹਾਂ ਦੀ ਮੰਗ ਅਨੁਸਾਰ ਆਪਣੇ ਨਾਂ 'ਤੇ ਟਰਾਂਸਫਰ ਕਰਵਾ ਦਿੱਤਾ ਹੈ। ਖਹਿਰਾ ਨੇ ਕਿਹਾ- ਮੈਂ ਇਹ ਸ਼ਿਕਾਇਤ ਭਾਰਤੀ ਜਾਂਚ ਏਜੰਸੀਆਂ ਅਤੇ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਹੈ। ਹੁਣ ਦੇਖਣਾ ਇਹ ਹੈ ਕਿ ਕਾਰਵਾਈ ਹੁੰਦੀ ਹੈ ਜਾਂ ਨਹੀਂ।