Sultanpur Lodhi News: ਸੁਲਤਾਨਪੁਰ ਲੋਧੀ 'ਚ ਪੈਂਦੇ ਪਿੰਡ ਜੈਨਪੁਰ ਦੇ ਜੰਗਲਾਂ ਦੇ ਵਿੱਚ ਲੱਗੀ ਅੱਗ ਦੀ ਖ਼ਬਰ ਸਹਾਮਣੇ ਆਈ ਹੈ। ਅੱਗ ਨੇ ਐਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਅੱਗ ਨੇ ਜੰਗਲਾਂ ਦੇ ਚਾਰ ਚੁਫੇਰੇ ਘੇਰਾ ਪਾ ਲਿਆ। ਅੱਗ ਲੱਗਣ ਦੇ ਕਾਰਨ ਜੰਗਲਾਂ ਵਿੱਚ ਹਜ਼ਾਰਾਂ ਕਿਸਮ ਦੇ ਜੀਵ ਜੰਤੂਆਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ  ਦੀ ਇੱਕ ਗੱਡੀ ਅੱਗ ਬੁਝਾਉਣ ਮੌਕੇ ਉਤੇ ਪਹੁੰਚ ਗਈ ਹੈ।


COMMERCIAL BREAK
SCROLL TO CONTINUE READING

ਜੰਗਲ ਦਾ ਕੁੱਲ ਰਕਬਾ 500 ਏਕੜ ਦੇ ਕਰੀਬ ਦੱਸਿਆ ਜਾ ਰਿਹਾ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ। ਫਾਇਰ ਬ੍ਰਿਗੇਡ ਵਿਭਾਗ ਨੂੰ ਜਦੋਂ ਇਸ ਅੱਗ ਲੱਗਣ ਬਾਰੇ ਜਾਣਕਾਰੀ ਮਿਲੀ ਤਾਂ ਮੌਕੇ 'ਤੇ ਸਿਰਫ ਦਮਕਲ ਵਿਭਾਗ ਦੀ ਇੱਕ ਗੱਡੀ ਹੀ ਅੱਗ ਲੱਗਣ ਵਾਲੀ ਥਾਂ ਉੱਤੇ ਪਹੁੰਚਦੀ ਹੈ ਅਤੇ ਅੱਗ 'ਤੇ ਕਾਬੂ ਪਾਉਣ ਲਈ ਯਤਨ ਕੀਤੇ ਜਾ ਰਹੇ ਹਨ।


ਜੰਗਲ ਦੇ ਵੱਡੇ ਇਲਾਕੇ ਵਿੱਚ ਅੱਗ ਲੱਗਣ ਦੇ ਬਾਵਜੂਦ ਪ੍ਰਸ਼ਾਸਨ ਦਾ ਕੋਈ ਵੀ ਵੱਡਾ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ। ਫਿਲਹਾਲ ਸਥਾਨਕ ਵਾਸੀਆਂ ਅਤੇ ਰਾਹਗੀਰਾਂ ਦੇ ਮਦਦ ਦੇ ਨਾਲ ਇਸ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਅੱਗ ਨੇ ਜੰਗਲ ਨੂੰ ਪੂਰੀ ਤਰ੍ਹਾਂ ਦੇ ਨਾਲ ਆਪਣੀ ਲਪੇਟ ਵਿੱਚ ਲੈ ਲਿਆ ਹੈ।


ਇਹ ਵੀ ਪੜ੍ਹੋ:  Congress On Sukhpal Khaira: ਸੁਖਪਾਲ ਖਹਿਰਾ ਦਾ ਪ੍ਰਵਾਸੀਆਂ ਦੇ ਮੁੱਦੇ ਬਿਆਨ, ਕਾਂਗਰਸ ਪਾਰਟੀ ਨੇ ਦਿੱਤੀ ਸਫਾਈ


ਕਪੂਰਥਲਾ-ਸੁਲਤਾਨਪੁਰ ਲੋਧੀ ਮਾਰਗ 'ਤੇ ਇਸ ਅੱਗ ਲੱਗਣ ਦੇ ਕਾਰਨ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਜਲਦ ਹੀ ਇਸ ਅੱਗ ਉੱਪਰ ਕਾਬੂ ਨਾ ਪਾਇਆ ਗਿਆ ਤਾਂ ਇਸ ਅੱਗ ਦੇ ਹੋਰ ਇਲਾਕੇ ਵਿੱਚ ਫੈਲਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋ: Ravneet Singh Bittu: ਰਾਜਾ ਵੜਿੰਗ ਨੇ ਆਪਣੇ ਸਿਆਸੀ ਰਸੂਖ ਨਾਲ ਹੱਸਦਾ-ਵੱਸਦਾ ਪਰਿਵਾਰ ਉਜਾੜਿਆ, ਬਿੱਟੂ ਨੇ ਲਗਾਏ ਗੰਭੀਰ ਦੋਸ਼