ਬੇਹੱਦ ਦਰਦਨਾਕ ਮਾਮਲਾ: ਸੜਕ `ਤੇ ਸ਼ਰੇਆਮ ਨੌਜਵਾਨ ਦੀ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ
ਸੜਕ `ਤੇ ਸ਼ਰੇਆਮ ਨੌਜਵਾਨ ਦੀ ਕੁੱਟਮਾਰ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੇ ਸਹੁਰਾ ਪਰਿਵਾਰ ਵਲੋਂ ਇਹ ਕੁੱਟਮਾਰ ਕੀਤੀ ਦੱਸੀ ਜਾ ਰਹੀ ਹੈ। ਘਰੇਲੂ ਕਲੇਸ਼ ਦੇ ਚਲਦਿਆਂ ਇਕ ਬਾਪ ਨੂੰ ਨੌਜਵਾਨ ਦਾ ਸਹੁਰਾ ਪਰਿਵਾਰ ਉਸਦੇ ਬੱਚੇ ਨਾਲ ਨਹੀਂ ਮਿਲਣ ਦੇ ਰਿਹਾ ਹੈ।
ਸੁਲਤਾਨਪੁਰ ਲੋਧੀ : ਪੰਜਾਬ ਵਿਚ ਇਥੇ ਇਨਸਾਨੀਅਤ ਦਿਨੋ ਦਿਨ ਖ਼ਤਮ ਹੁੰਦੀ ਜਾ ਰਹੀ ਹੈ। ਇਸ ਘਟਨਾ ਨੂੰ ਸੁਣ ਰੋਂਗਟੇ ਖੜ੍ਹੇ ਹੋ ਜਾਣਗੇ। ਦੱਸ ਦੇਈਏ ਕਿ ਘਰੇਲੂ ਕਲੇਸ਼ ਦੇ ਚਲਦਿਆਂ ਇਕ ਬਾਪ ਨੂੰ ਲੜਕੀ ਦਾ ਪਰਿਵਾਰ ਬੱਚੇ ਨਾਲ ਮਿਲਣ ਨਹੀਂ ਦੇ ਰਿਹਾ ਰਿਹਾ ਅਤੇ ਰੋਜਾਨਾ ਉਸ ਨੂੰ ਤਰਸਾਇਆ ਜਾ ਰਿਹਾ ਹੈ। ਸੁਹਰੇ ਪਰਿਵਾਰ ਵੱਲੋਂ ਹੁਣ ਬੇਹੱਦ ਦਰਦਨਾਕ ਤਰੀਕੇ ਨਾਲ ਇਕ ਬਾਪ ਦੀ ਕੁੱਟਮਾਰ ਕੀਤੀ ਗਈ ਹੈ। ਇਹ ਮਾਮਲਾ ਸੁਲਤਾਨਪੁਰ ਲੋਧੀ ਹੈ।
ਸੁਲਤਾਨਪੁਰ ਲੋਧੀ ਵਿੱਚ ਇੱਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਇਕ ਨੌਜਵਾਨ ਦੀ ਉਸਦੇ ਸਹੁਰਾ ਪਰਿਵਾਰ ਵਲੋਂ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ। ਨੌਜਵਾਨ ਨੂੰ ਉਸਦੇ ਸਹੁਰਾ ਪਰਿਵਾਰ ਵਲੋਂ ਲੋਹੇ ਦੀ ਹਥੌੜੀ ਨਾਲ ਤੇ ਲੋਹੇ ਦੇ ਕੜੇ ਤੇ ਹੋਰ ਕਈ ਚੀਜ਼ਾਂ ਨਾਲ ਕਈ ਵਾਰ ਕਰਦਿਆਂ ਸੜਕ ਉੱਤੇ ਲਹੂ ਲੁਹਾਣ ਕਰ ਦਿੱਤਾ ਗਿਆ।
ਦਰਅਸਲ ਮਾਮਲਾ ਪੀੜਿਤ ਨੌਜਵਾਨ ਦਾ ਉਸਦੀ ਪਤਨੀ ਨਾਲ ਘਰ ਦੇ ਘਰੇਲੂ ਕਲੇਸ਼ ਦਾ ਹੈ। ਜਿਸ ਨੂੰ ਲੈ ਕੇ ਨੌਜਵਾਨ ਦੀ ਪਤਨੀ ਕਈ ਦਿਨਾਂ ਤੋਂ ਆਪਣੇ ਬੱਚੇ ਸਮੇਤ ਆਪਣੇ ਪੇਕੇ ਪਰਿਵਾਰ ਵਿਚ ਰਹਿ ਰਹੀ ਹੈ ਪਰ ਨੌਜਵਾਨ ਵਲੋਂ ਕਈ ਦਿਨ ਗੇੜੇ ਮਾਰਨ ਦੀ ਬਾਵਜੂਦ ਉਸਦੇ ਬੱਚੇ ਨਾਲ ਉਸਦੀ ਪਤਨੀ ਤੇ ਉਸ ਨੌਜਵਾਨ ਦੇ ਸਹੁਰਾ ਪਰਿਵਾਰ ਵਲੋਂ ਨਹੀਂ ਮਿਲਣ ਦਿੱਤਾ ਜਾ ਰਿਹਾ ਸੀ ਜਿਸ ਕਾਰਨ ਘਰ ਦੇ ਇਸ ਘਰੇਲੂ ਕਲੇਸ਼ ਨੇ ਇਕ ਗੰਭੀਰ ਰੂਪ ਧਾਰਨ ਕਰ ਲਿਆ। ਨੌਜਵਾਨ ਨੂੰ ਉਸਦੇ ਸਹੁਰਾ ਪਰਿਵਾਰ ਵਲੋਂ ਬੁਰੀ ਤਰ੍ਹਾਂ ਨਾਲ ਸੜਕ 'ਤੇ ਸ਼ਰੇਆਮ ਕੁੱਟਿਆ ਗਿਆ।
ਇਹ ਵੀ ਪੜ੍ਹੋ: ਨੈਸ਼ਨਲ ਹਾਈਵੇ 'ਤੇ ਦਿਨ ਦਿਹਾੜੇ ਚਲੀ ਗੋਲੀ, 50 ਸਾਲ ਵਿਅਕਤੀ ਦੀ ਹੋਈ ਮੌਤ
ਕੁੱਟ ਖਾਂਦਾ ਨੌਜਵਾਨ ਬਸ ਇਕੋ ਗੱਲ ਬਾਰ ਬਾਰ ਕਹੀ ਜਾ ਰਿਹਾ ਸੀ ਕਿ ਉਸਨੂੰ ਚਾਹੇ ਮਾਰ ਦਿਓ ਪਰ ਇਕ ਵਾਰ ਉਸਦੇ ਬੱਚੇ ਨਾਲ ਉਸਨੂੰ ਮਿਲ ਲੈਣ ਦਿਓ ਪਰ ਉਸ ਨੌਜਵਾਨ ਦੇ ਸਹੁਰਾ ਪਰਿਵਾਰ ਨੂੰ ਉਸ ਨੌਜਵਾਨ 'ਤੇ ਜਰਾ ਵੀ ਤਰਸ ਨਾ ਆਇਆ।
ਰਾਹ ਜਾਂਦੇ ਲੋਕਾਂ ਨੇ ਵੀ ਇਸ ਘਟਨਾ ਨੂੰ ਬੇਹੱਦ ਮੰਦਭਾਗਾ ਤੇ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਦੇਖ ਰਹੇ ਹਨ ਕਿ ਇਹ ਨੌਜਵਾਨ ਹਰ ਰੋਜ ਆਪਣੇ ਬੱਚੇ ਨੂੰ ਮਿਲਣ ਲਈ ਆਪਣੇ ਸਹੁਰਾ ਪਰਿਵਾਰ ਦੀਆਂ ਮਿੰਨਤਾਂ ਕਰਦਾ ਹੈ ਪਰ ਉਸਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਨ ਅੱਜ ਨੌਜਵਾਨ ਦੇ ਸਹੁਰਾ ਪਰਿਵਾਰ ਵਲੋਂ ਨੌਜਵਾਨ ਦੇ ਵਾਰ ਵਾਰ ਗੇੜੇ ਮਾਰਨ ਤੋਂ ਤੰਗ ਆ ਕੇ ਉਸਦੀ ਕੁੱਟਮਾਰ ਕਰ ਦਿੱਤੀ ਗਈ। ਦੂਜੇ ਪਾਸੇ ਨੌਜਵਾਨ ਦੇ ਸਹੁਰਾ ਪਰਿਵਾਰ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
(ਸੁਲਤਾਨਪੁਰ ਲੋਧੀ ਤੋਂ ਚੰਦਰ ਮੜੀਆ ਦੀ ਰਿਪੋਰਟ )