Sunam News: ਸ਼ੈਲਰ ਦੀ ਕੰਧ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ, 2 ਦੀ ਹਾਲਤ ਨਾਜ਼ੁਕ
ਪਿੰਡ ਕਣਕਵਾਲ ਭੰਗੂਆਂ ਵਿੱਚ ਨਵੇਂ ਬਣ ਰਹੇ ਸ਼ੈਲਰ ਦੀ ਅੱਜ ਕੰਧ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਕਣਕਵਾਲ ਭੰਗੂਆਂ ਦੀ ਲਹਿਰਾਗਾਗਾ ਸੜਕ ਉੱਤੇ ਨਵੇਂ ਸ਼ੈਲਰ ਦੀ ਉਸਾਰੀ ਹੋ ਰਹੀ ਹੈ, ਜਿਸ ਦੀ ਕੰਧ ਦਾ ਪਲੱਸਤਰ ਕਰਦਿਆਂ ਕੰਧ ਡਿੱਗ ਪਈ। ਇਸ ਕਾਰਨ ਮਜ਼ਦੂਰ ਹੇਠਾਂ ਦਬ ਗਏ। ਜਨਕ ਰਾਜ (50) ਵਾਸੀ ਧਰ
Sunam News(R N Kansal): ਪਿੰਡ ਕਣਕਵਾਲ ਭੰਗੂਆਂ ਵਿੱਚ ਨਵੇਂ ਬਣ ਰਹੇ ਸ਼ੈਲਰ ਦੀ ਅੱਜ ਕੰਧ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਕਣਕਵਾਲ ਭੰਗੂਆਂ ਦੀ ਲਹਿਰਾਗਾਗਾ ਸੜਕ ਉੱਤੇ ਨਵੇਂ ਸ਼ੈਲਰ ਦੀ ਉਸਾਰੀ ਹੋ ਰਹੀ ਹੈ, ਜਿਸ ਦੀ ਕੰਧ ਦਾ ਪਲੱਸਤਰ ਕਰਦਿਆਂ ਕੰਧ ਡਿੱਗ ਪਈ। ਇਸ ਕਾਰਨ ਮਜ਼ਦੂਰ ਹੇਠਾਂ ਦਬ ਗਏ।
ਜਨਕ ਰਾਜ (50) ਵਾਸੀ ਧਰਮਗੜ੍ਹ ਅਤੇ ਅਮਨਦੀਪ ਸਿੰਘ (30) ਪਿੰਡ ਹੀਰੋ ਖੁਰਦ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਤਾਂ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸੇ ਦੌਰਾਨ ਜ਼ਖਮੀ ਕ੍ਰਿਸ਼ਨ ਸਿੰਘ ਵਾਸੀ ਰਤਨਗੜ੍ਹ ਪਾਟਿਆਂਵਾਲੀ ਤੇ ਬਿੱਟੂ ਸਿੰਘ ਪਿੰਡ ਹੀਰੋਂ ਖੁਰਦ ਦੀ ਨਾਜ਼ੁਕ ਹਾਲਤ ਕਾਰਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਸੀ। ਬਿੱਟੂ ਸਿੰਘ ਵਾਸੀ ਹੀਰੋ ਖੁਰਦ ਦੀ ਵੀ ਪਟਿਆਲਾ ਵਿਖੇ ਮੌਤ ਹੋ ਗਈ। ਮਜ਼ਦੂਰ ਜਗਸੀਰ ਸਿੰਘ ਵਾਸੀ ਧਰਮਗੜ੍ਹ ਸੁਨਾਮ ਦੇ ਸਰਕਾਰੀ ਹਸਪਤਾਲ ਵਿਖੇ ਹੀ ਜੇਰੇ ਇਲਾਜ ਹੈ।
ਜ਼ਖਮੀ ਜੱਸੀ ਸਿੰਘ ਨੇ ਦੱਸਿਆ ਕਿ ਸ਼ੈਲਰ ਦੀ ਕੰਧ ਦਾ ਪਲੱਸਰ ਕੀਤਾ ਜਾਪ ਰਿਹਾ ਸੀ। ਅਚਾਨਕ ਕੰਧ ਡਿੱਗ ਗਈ, ਜਿਸ ਹੇਠ ਕਾਫ਼ੀ 7-8 ਮਜ਼ਦੂਰ ਦੱਬ ਗਏ ਜੋ ਮਜ਼ਦੂਰ ਪਾਣੀ ਪੀਣ ਲਈ ਗਏ ਹੋਏ ਸਨ ਉਨ੍ਹਾਂ ਦਾ ਬਚਾਅ ਹੋ ਗਿਆ।
ਮੌਕੇ 'ਤੇ ਪਹੁੰਚੇ ਮਜ਼ਦੂਰ ਆਗੂਆਂ ਨੇ ਸਰਕਾਰ 'ਤੇ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਅਤੇ ਇੱਕ ਨੌਕਰੀ ਦੇਣ ਦੀ ਮੰਗ ਕੀਤੀ ਅਤੇ ਸਰਕਾਰ 'ਤੇ ਮਜ਼ਦੂਰਾਂ ਨੂੰ ਮੰਡੀ ਦਾ ਮਾਲ ਸਮਝਣ ਦਾ ਦੋਸ਼ ਲਾਇਆ। ਹਾਦਸਿਆਂ ਵਿੱਚ ਮਰਨ ਵਾਲੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਭੋਗ ਦੇ ਪੈਸੇ ਦੇ ਕੇ ਕੰਮ ਪੂਰਾ ਕਰਨ ਦੇ ਗੰਭੀਰ ਦੋਸ਼ ਲਾਏ।